ਮਸ਼ਹੂਰ ਅਦਾਕਾਰਾ ਸਵਾਸਤਿਕਾ ਮੁਖਰਜੀ ਨੇ ਫ਼ਿਲਮ ਨਿਰਮਾਤਾ ‘ਤੇ ਲਗਾਏ ਗੰਭੀਰ ਇਲਜ਼ਾਮ, ਕਿਹਾ ‘ਤਸਵੀਰਾਂ ਨੂੰ ਅਸ਼ਲੀਲ ਵੈੱਬਸਾਈਟ ‘ਤੇ ਵਾਇਰਲ ਕਰਨ ਦੀ ਦਿੱਤੀ ਧਮਕੀ’
ਕੈਮਰਾ, ਲਾਈਟ, ਸਾਊਂਡ ਐਂਡ ਐਕਸ਼ਨ….ਫ਼ਿਲਮੀ ਦੁਨੀਆ ਪਰਦੇ ‘ਤੇ ਜਿੰਨੀ ਹੁਸੀਨ ਲੱਗਦੀ ਹੈ । ਅਸਲ ‘ਚ ਇਸ ਦੀ ਹਕੀਕਤ ਪਰਦੇ ਦੇ ਪਿੱਛੇ ਓਨੀਂ ਹੀ ਕਾਲੀ ਹੈ । ਆਏ ਦਿਨ ਕੋਈ ਨਾ ਕੋਈ ਅਦਾਕਾਰਾ ਕਾਸਟਿੰਗ ਕਾਊਚ ਦੀ ਸ਼ਿਕਾਰ ਹੁੰਦੀ ਹੈ ਜਾਂ ਫਿਰ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਅਣਸੁਖਾਵੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ।
ਮਸ਼ਹੂਰ ਬੰਗਾਲੀ ਅਦਾਕਾਰਾ ਸਵਾਸਤਿਕਾ ਮੁਖਰਜੀ (Swastika Mukherjee) ਨੇ ਫ਼ਿਲਮ ਨਿਰਮਾਤਾ ‘ਤੇ ਗੰਭੀਰ ਇਲਜ਼ਾਮ ਲਗਾਏ ਹਨ । ਉਸ ਨੇ ਫ਼ਿਲਮ ਨਿਰਮਾਤਾ ਸੰਦੀਪ ਸਰਕਾਰ ਨਾਂਅ ਦੇ ਸਹਿ ਨਿਰਮਾਤਾ ‘ਤੇ ਇਲਜ਼ਾਮ ਲਗਾਏ ਹਨ ਕਿ ਸੰਦੀਪ ਵੱਲੋਂ ਉਸ ਨੂੰ ਧਮਕੀ ਭਰੇ ਮੇਲ ਭੇਜੇ ਗਏ ਹਨ ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ, ਕੀ ਤੁਸੀਂ ਪਛਾਣਿਆ !
ਇਸ ਦੇ ਨਾਲ ਹੀ ਅਦਾਕਾਰਾ ਨੇ ਕਿਹਾ ਕਿ ਉਸ ਨੂੰ ਇਹ ਵੀ ਧਮਕੀਆਂ ਦਿੱਤੀਆਂ ਗਈਆਂ ਕਿ ਉਸ ਦੀਆਂ ਤਸਵੀਰਾਂ ਦੇ ਨਾਲ ਛੇੜਛਾੜ ਕਰਕੇ ਅਸ਼ਲੀਲ ਵੈੱਬਸਾਈਟ ‘ਤੇ ਵਾਇਰਲ ਕੀਤਾ ਜਾਵੇਗਾ ।
ਅਦਾਕਾਰਾ ਨੇ ਈਸਟਰਨ ਇੰਡੀਅਨ ਮੋਸ਼ਨ ਪਿਕਚਰਜ਼ ਐਸੋਸੀਏਸ਼ਨ ਤੋਂ ਮੰਗੀ ਮਦਦ
ਅਦਾਕਾਰਾ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਜਿੱਥੇ ਗੋਲਫ ਗਰੀਨ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ ।ਉੱਥੇ ਹੀ ਅਦਾਕਾਰਾ ਨੇ ਈਸਟਰਨ ਇੰਡੀਅਨ ਮੋਸ਼ਨ ਪਿਕਚਰਜ਼ ਐਸੋਸੀਏਸ਼ਨ ਤੋਂ ਵੀ ਮਦਦ ਮੰਗੀ ਹੈ ।ਇਸ ਦੇ ਨਾਲ ਹੀ ਅਦਾਕਾਰਾ ਨੇ ਧਮਕੀ ਭਰੇ ਈਮੇਲ ਦੀ ਸਕੈਨ ਕੀਤੀ ਗਈ ਕਾਪੀ ਨੂੰ ਵੀ ਜਮਾਂ ਕਰਵਾਇਆ ਹੈ ।
ਸਵਾਸਤਿਕਾ ਫ਼ਿਲਮ ‘ਸ਼ਿਬਪੁਰ’ ਨੂੰ ਲੈ ਕੇ ਚਰਚਾ ‘ਚ
ਬੰਗਾਲੀ ਸਿਨੇਮਾ ਦੀ ਮੰਨੀ ਪ੍ਰਮੰਨੀ ਅਦਾਕਾਰਾ ਸਵਾਸਤਿਕਾ ਮੁਖਰਜੀ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਸ਼ਿਬਪੁਰ’ ਨੂੰ ਲੈ ਕੇ ਚਰਚਾ ‘ਚ ਹੈ । ਪਰ ਇਸ ਦੇ ਰਿਲੀਜ਼ ਤੋਂ ਪਹਿਲਾਂ ਹੀ ਅਦਾਕਾਰਾ ਨੇ ਫ਼ਿਲਮ ਨਿਰਮਾਤਾ ਬਾਰੇ ਕਈ ਸਨਸਨੀਖੇਜ਼ ਖੁਲਾਸੇ ਕੀਤੇ ਹਨ । ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੈ ।