ਸਿੱਧੂ ਮੂਸੇਵਾਲਾ ਦੀ ਮਾਂ ਵੱਲੋਂ ਬੱਚੇ ਨੂੰ ਜਨਮ ਦੇਣ ਦੇ ਮਾਮਲੇ ‘ਚ ਕੇਂਦਰ ਸਰਕਾਰ ਨੇ ਜਾਂਚ ਰੋਕੀ, ਜਾਣੋ ਵਜ੍ਹਾ

ਮਾਤਾ ਚਰਨ ਕੌਰ ਨੇ ਯੂ ਕੇ ਦੇ ਆਈਵੀਐੱਫ ਟਰੀਟਮੈਂਟ ਦੇ ਜ਼ਰੀਏ ਬੱਚੇ ਨੂੰ ਜਨਮ ਦਿੱਤਾ ਸੀ । ਸਿਹਤ ਮੰਤਰਾਲੇ ਵੱਲੋਂ ਇਸ ਮਾਮਲੇ ‘ਚ ਰਿਪੋਰਟ ਤਲਬ ਕੀਤੀ ਸੀ । ਇਸ ‘ਤੇ ਪੰਜਾਬ ਸਰਕਾਰ ਅਤੇ ਵਿਰੋਧੀ ਧਿਰਾਂ ਨੇ ਵੀ ਕੇਂਦਰ ਨੂੰ ਘੇਰਿਆ ਸੀ।

By  Shaminder April 4th 2024 12:21 PM

ਸਿੱਧੂ ਮੂਸੇਵਾਲਾ (Sidhu Moose wala) ਦੀ ਮਾਂ ਨੇ ਕੁਝ ਦਿਨ ਪਹਿਲਾਂ ਇੱਕ ਪੁੱਤਰ (Nikka Sidhu Moose wala)ਨੂੰ ਜਨਮ ਦਿੱਤਾ ਸੀ । ਜਿਸ ਦੀ ਖੁਸ਼ੀ ਪੂਰੇ ਪਿੰਡ ‘ਚ ਮਨਾਈ ਗਈ । ਇਸ ਦੇ ਨਾਲ ਸਿੱਧੂ ਮੂਸੇਵਾਲਾ ਦੇ ਮਾਪੇ ਵੀ ਬਹੁਤ ਜ਼ਿਆਦਾ ਖੁਸ਼ ਸਨ ਅਤੇ ਦੁਨੀਆ ਭਰ ‘ਚੋਂ ਬੇਬੇ ਬਾਪੂ ਨੂੰ ਵਧਾਈਆਂ ਮਿਲ ਰਹੀਆਂ ਸਨ । ਪਰ ਇਸੇ ਦੌਰਾਨ ਇਨ੍ਹਾਂ ਖੁਸ਼ੀਆਂ ‘ਚ ਉਸ ਵੇਲੇ ਕੁੱੜਤਣ ਭਰਨ ਦੀ ਕੋਸ਼ਿਸ਼ ਕੀਤੀ ਸੀ ਕੇਂਦਰ ਸਰਕਾਰ ਦੇ ਵੱਲੋਂ ਆਈ ਇੱਕ ਚਿੱਠੀ ਨੇ । ਜਿਸ ‘ਚ ਮਾਤਾ ਚਰਨ ਕੌਰ ਵੱਲੋਂ ਉਮਰ ਦਾ ਹਵਾਲਾ ਦੇ ਕੇ ਪੁੱਤਰ ਨੂੰ ਵਡੇਰੀ ਉਮਰ ‘ਚ ਜਨਮ ਦੇਣ ਨੂੰ ਲੈ ਕੇ ਸਵਾਲ ਚੁੱਕੇ ਗਏ ਸਨ ।

ਹੋਰ ਪੜ੍ਹੋ  : ਪੰਜਾਬੀ ਗਾਇਕੀ ‘ਚ ਵੱਧਦੀ ਲੱਚਰਤਾ ‘ਤੇ ਗੁਰਦਾਸ ਮਾਨ ਨੇ ਜਤਾਈ ਚਿੰਤਾ, ਸਭ ਨੂੰ ਇਕਜੁਟ ਹੋਣ ਦੀ ਅਪੀਲ

ਕੇਂਦਰ ਨੇ ਰੋਕੀ ਜਾਂਚ 

ਮਾਤਾ ਚਰਨ ਕੌਰ ਨੇ ਯੂ ਕੇ ਦੇ ਆਈਵੀਐੱਫ ਟਰੀਟਮੈਂਟ ਦੇ ਜ਼ਰੀਏ ਬੱਚੇ ਨੂੰ ਜਨਮ ਦਿੱਤਾ ਸੀ । ਸਿਹਤ ਮੰਤਰਾਲੇ ਵੱਲੋਂ ਇਸ ਮਾਮਲੇ ‘ਚ ਰਿਪੋਰਟ ਤਲਬ ਕੀਤੀ ਸੀ । ਇਸ ‘ਤੇ ਪੰਜਾਬ ਸਰਕਾਰ ਅਤੇ ਵਿਰੋਧੀ ਧਿਰਾਂ ਨੇ ਵੀ ਕੇਂਦਰ ਨੂੰ ਘੇਰਿਆ ਸੀ। ਜਿਸ ਤੋਂ ਬਾਅਦ ਹੁਣ ਜਾਂਚ ਮਾਮਲੇ ਦੀ ਪ੍ਰਕਿਰਿਆ ‘ਤੇ ਰੋਕ ਲਗਾ ਦਿੱਤੀ ਗਈ ਹੈ।ਸਰਕਾਰ ਦਾ ਇਸ ਮਾਮਲੇ ‘ਚ ਕਹਿਣਾ ਹੈ ਕਿ ਇਹ ਆਈਵੀਐੱਫ ਟਰੀਟਮੈਂਟ ਯੂਕੇ ‘ਚ ਹੋਇਆ ਹੈ । ਅਜਿਹੇ ‘ਚ ਇਸ ਮਾਮਲੇ ‘ਚ ਜਾਂਚ ਦੀ ਕੋਈ ਲੋੜ ਨਹੀਂ ਹੈ ।  


 ਸਿੱਧੂ ਮੂਸੇਵਾਲਾ ਦਾ ਹੋਇਆ ਸੀ ਕਤਲ 

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਕੁਝ ਹਥਿਆਰਬੰਦ ਲੋਕਾਂ ਦੇ ਵੱਲੋ ਉਸ ਵੇਲੇ ਕਰ ਦਿੱਤਾ ਗਿਆ ਸੀ, ਜਦੋਂ ਗਾਇਕ ਆਪਣੀ ਬੀਮਾਰ ਮਾਸੀ ਦਾ ਹਾਲ ਚਾਲ ਜਾਨਣ ਦੇ ਲਈ ਉਸ ਦੇ ਪਿੰਡ ਜਾ ਰਿਹਾ ਸੀ । ਪਰ ਰਸਤੇ ‘ਚ ਪੈਂਦੇ ਪਿੰਡ ਜਵਾਹਰਕੇ ਵਿਖੇ ਜਿਉਂ ਹੀ ਗਾਇਕ ਪਹੁੰਚਿਆ ਤਾਂ ਕੁਝ ਹਥਿਆਰਬੰਦ ਲੋਕਾਂ ਨੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ।

View this post on Instagram

A post shared by Balkaur Singh (@sardarbalkaursidhu)


ਸਿੱਧੂ ਮੂਸੇਵਾਲਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ । ਜਿਸ ਤੋਂ ਬਾਅਦ ਮਾਪਿਆਂ ਨੇ ਆਪਣਾ ਵੰਸ਼ ਅੱਗੇ ਚਲਾਉਣ ਦੇ ਲਈ ਇਸ ਉਮਰ ‘ਚ ਬੱਚੇ ਨੂੰ ਜਨਮ ਦੇਣ ਦੀ ਸੋਚੀ ।ਬੱਚੇ ਦੇ ਜਨਮ ਤੋਂ ਬਾਅਦ ਹਵੇਲੀ ‘ਚ ਮੁੜ ਤੋਂ ਖੁਸ਼ੀਆਂ ਪਰਤ ਆਈਆਂ ਹਨ । 

 




Related Post