‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਗੁਰਚਰਨ ਸਿੰਘ ਪੁੱਜੇ ਮੁੰਬਈ, ਕਈ ਦਿਨਾਂ ਤੋਂ ਘਰ ਤੋਂ ਰਹੇ ਸਨ ਲਾਪਤਾ

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਅਦਾਕਾਰ ਗੁਰਚਰਨ ਸਿੰਘ ਨੂੰ ਮੁੰਬਈ ਏਅਰਪੋਰਟ ‘ਤੇ ਸਪਾਟ ਕੀਤਾ ਗਿਆ ਹੈ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

By  Shaminder July 8th 2024 03:17 PM

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਅਦਾਕਾਰ ਗੁਰਚਰਨ ਸਿੰਘ (Gurcharan  Singh) ਮੁੰਬਈ ਪਹੁੰਚੇ ਹਨ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਚਰਨ ਸਿੰਘ ਮੁੰਬਈ ਏਅਰਪੋਰਟ ਤੇ ਆਪਣੇ ਪਾਲਤੂ ਕੁੱਤੇ ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਉਹ ਕਾਫੀ ਖੁਸ਼ ਨਜ਼ਰ ਆ ਰਹੇ ਹਨ ।ਦੋ ਮਹੀਨੇ ਪਹਿਲਾਂ ਗੁਰਚਰਨ ਸਿੰਘ ਆਪਣੇ ਘਰੋਂ ਗਾਇਬ ਹੋ ਗਏ ਸਨ ।

ਹੋਰ ਪੜ੍ਹੋ  : ਵਿਆਹ ਤੋਂ ਬਾਅਦ ਸੋਨਾਸ਼ਕੀ ਸਿਨ੍ਹਾਂ ਨੂੰ ਯਾਦ ਆਏ ਮਾਪੇ, ਤਸਵੀਰਾਂ ਕੀਤੀਆਂ ਸਾਂਝੀਆਂ

ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ ।ਅਦਾਕਾਰ ਪੱਚੀ ਦਿਨਾਂ ਬਾਅਦ ਆਪਣੇ ਘਰ ਵਾਪਸ ਪਰਤਿਆ ਸੀ । ਉਸ ਨੇ ਦੱਸਿਆ ਸੀ ਕਿ ਉਹ ਆਪਣੇ ਘਰ ਤੋਂ ਦੂਰ ਵੱਖ ਵੱਖ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੇ ਲਈ ਗਿਆ ਸੀ। 

ਸ਼ੋਅ ‘ਚ ਵਾਪਸੀ ਬਾਰੇ ਕੀਤੀ ਗੱਲਬਾਤ 

ਅਦਾਕਾਰ ਨੇ ਸ਼ੋਅ ‘ਚ ਵਾਪਸੀ ਬਾਰੇ ਵੀ ਗੱਲਬਾਤ ਕੀਤੀ । ਉਨ੍ਹਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਉਹ ਸ਼ੋਅ ‘ਚ ਵਾਪਸੀ ਕਰਨਗੇ ਤਾਂ ਉਸ ਨੇ ਕਿਹਾ ਕਿ ਫ਼ਿਲਹਾਲ ਮੇਰੇ ਫੋਨ ਬੰਦ ਹਨ ਅਤੇ ਜਦੋਂ ਉਹ ਆਪਣੇ ਫੋਨ ਚਾਲੂ ਕਰੇਗਾ ਤਾਂ ਸਭ ਨਾਲ ਗੱਲਬਾਤ ਕਰੇਗਾ । ਸ਼ੋਅ ‘ਚ ਵਾਪਸੀ ਬਾਰੇ ਅਦਾਕਾਰ ਨੇ ਕਿਹਾ ਕਿ ‘ਰੱਬ ਜਾਣਦਾ ਹੈ ਮੈਨੁੰ ਇਸ ਬਾਰੇ ਕੁਝ ਵੀ ਨਹੀਂ ਪਤਾ ਅਤੇ ਜਦੋਂ ਮੈਨੂੰ ਪਤਾ ਲੱਗੇਗਾ ਤਾਂ ਮੈ ਤੁਹਾਨੂੰ ਦੱਸ ਦਿਆਂਗਾ । 

View this post on Instagram

A post shared by Viral Bhayani (@viralbhayani)







Related Post