ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਅਟੈਚ ਨੂੰ ਲੈ ਕੇ ਬੋਲੇ ਪਿਤਾ ਬਲਕੌਰ ਸਿੱਧੂ, ਕਿਹਾ ‘ਸਿੱਧੂ ਮੂਸੇਵਾਲਾ ਹੁੰਦਾ ਤਾਂ ਇਹ ਖੁਸ਼ੀ ਦੁੱਗਣੀ ਹੋਣੀ ਸੀ’

ਸਿੱਧੂ ਮੂਸੇਵਾਲਾ ਦੇ ਪਿਤਾ ਦਾ ਕਹਿਣਾ ਹੈ ਕਿ ਅੱਜ ਜੇ ਸ਼ੁਭ ਜਿਉਂਦਾ ਹੁੰਦਾ ਤਾਂ ਇਸ ਗੀਤ ਦੇ ਰਿਲੀਜ਼ ਹੋਣ ਦੀ ਖੁਸ਼ੀ ਦੁੱਗਣੀ ਹੋ ਜਾਣੀ ਸੀ।

By  Shaminder August 31st 2024 04:42 PM

ਬੀਤੇ ਦਿਨ ਸਿੱਧੂ ਮੂਸੇਵਾਲਾ (Sidhu Moose wala) ਦਾ ਨਵਾਂ ਗੀਤ ਅਟੈਚ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ। ਕੁਝ ਹੀ ਘੰਟਿਆਂ ‘ਚ ਇਸ ਗੀਤ ਦੇ ਵਿਊਜ਼ ਦੀ ਗਿਣਤੀ ਲੱਖਾਂ ‘ਚ ਹੋ ਗਈ । ਦੇਸ਼ ਦੁਨੀਆ ‘ਚ ਮੌਜੂਦ ਸਿੱਧੂ ਮੂਸੇਵਾਲਾ ਦੇ ਫੈਨਸ ਨੇ ਇਸ ਗੀਤ ਨੂੰ ਸੁਣਿਆ । ਇਸ ਦੇ ਨਾਲ ਹੀ ਉਸ ਦੇ ਫੈਨਸ ਗੀਤ ਨੂੰ ਸੁਣ ਕੇ ਭਾਵੁਕ ਵੀ ਹੋ ਗਏ ।ਸਿੱਧੂ ਮੂਸੇਵਾਲਾ ਦੇ ਪਿਤਾ  (Balkaur Sidhu) ਦਾ ਕਹਿਣਾ ਹੈ ਕਿ ਅੱਜ ਜੇ ਸ਼ੁਭ ਜਿਉਂਦਾ ਹੁੰਦਾ ਤਾਂ ਇਸ ਗੀਤ ਦੇ ਰਿਲੀਜ਼ ਹੋਣ ਦੀ ਖੁਸ਼ੀ ਦੁੱਗਣੀ ਹੋ ਜਾਣੀ ਸੀ।ਸਿੱਧੂ ਮੂਸੇਵਾਲਾ ਦੇ ਪਿਤਾ ਦਾ ਕਹਿਣਾ ਹੈ ਕਿ ਜਦੋਂ ਵੀ ਸਿੱਧੂ ਦਾ ਗੀਤ ਰਿਲੀਜ਼ ਹੁੰਦਾ ਹੈ ਤਾਂ ਉਹ ਹਮੇਸ਼ਾ ਉਦਾਸ ਹੁੰਦੇ ਹਨ । 


ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !

ਸਿੱਧੂ ਮੂਸੇਵਾਲਾ ਦਾ ਵਰਕ ਫ੍ਰੰਟ  

  ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਛੋਟੇ ਜਿਹੇ ਮਿਊੁਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਗੀਤਾਂ ਦੀ ਬਦੌਲਤ ਉਹ ਇੰਡਸਟਰੀ ‘ਚ ਆਪਣੀ ਪਛਾਣ ਬਣਾ ਲਈ ਸੀ। ਉਹ ਪੂਰੀ ਦੁਨੀਆ ‘ਚ ਜਾਣਿਆ ਜਾਣ ਲੱਗ ਪਿਆ ਸੀ ।


ਜਿਸ ਮੁਕਾਮ ਨੂੰ ਹਾਸਲ ਕਰਨ ਦੇ ਲਈ ਗਾਇਕਾਂ ਨੂੰ ਪੂਰੀ ਉਮਰ ਲੱਗ ਜਾਂਦੀ ਹੈ। ਉਸ ਨੂੰ ਸਿੱਧੂ ਮੂਸੇਵਾਲਾ ਨੇ ਕੁਝ ਕੁ ਸਾਲਾਂ ਹਾਸਲ ਕਰ ਲਿਆ ਸੀ ।

   View this post on Instagram

A post shared by PTC News (@ptc_news)





  

  


ਹੋਰ ਪੜ੍ਹੋ 

Related Post