ਤਜਿੰਦਰਪਾਲ ਸਿੰਘ ਤੂਰ ਨੇ ਸ਼ਾਟਪੁੱਟ ‘ਚ ਜਿੱਤਿਆ ਗੋਲਡ ਮੈਡਲ, ਗਾਇਕ ਯੁਵਰਾਜ ਹੰਸ ਨੇ ਦਿੱਤੀ ਵਧਾਈ

ਭਾਰਤੀ ਅਥਲੀਟ ਏਸ਼ੀਅਨ ਗੇਮਸ ‘ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਰੱਖੇ ਹੋਏ ਹਨ ।ਭਾਰਤ ਦੇ ਸਟਾਰ ਸ਼ਾਟਪੁੱਟ ਥ੍ਰੋਅਰ ਤਜਿੰਦਰਪਾਲ ਸਿੰਘ ਤੂਰ ਨੇ ਸ਼ਾਟਪੁੱਟ ਈਵੈਂਟ ‘ਚ ਗੋਲਡ ਮੈਡਲ ਜਿੱਤ ਲਿਆ ਹੈ।

By  Shaminder October 4th 2023 03:07 PM

 ਭਾਰਤੀ ਅਥਲੀਟ ਏਸ਼ੀਅਨ ਗੇਮਸ ‘ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਕਰ ਰਹੇ ਹਨ  ।ਭਾਰਤ ਦੇ ਸਟਾਰ ਸ਼ਾਟਪੁੱਟ ਥ੍ਰੋਅਰ ਤਜਿੰਦਰਪਾਲ ਸਿੰਘ ਤੂਰ (Tejinderpal Singh Toor) ਨੇ ਸ਼ਾਟਪੁੱਟ ਈਵੈਂਟ ‘ਚ ਗੋਲਡ ਮੈਡਲ ਜਿੱਤ ਲਿਆ ਹੈ।  ਤੂਰ ਨੇ ਇਸ ਈਵੈਂਟ ‘ਚ ਭਾਰਤ ਨੂੰ ਦੂਜਾ ਟ੍ਰੈਕ ਅਤੇ ਫੀਲਡ ਗੋਲਡ ਮੈਡਲ ਦਿਵਾਇਆ ਹੈ। ਤੂਰ ਨੇ ਇੱਕ ਸ਼ਾਨਦਾਰ ਪਹਿਲੀ ਥੋ੍ਰਅਰ ਦੇ ਨਾਲ ਸ਼ੁਰੂਆਤ ਕੀਤੀ ਜੋ ਵੀਹ ਮੀਟਰ ਦੇ ਨਿਸ਼ਾਨ ਦੇ ਆਸ ਪਾਸ ਡਿੱਗੀ।

ਹੋਰ ਪੜ੍ਹੋ :  ਦੀਪ ਢਿੱਲੋਂ ਨੇ ਯੁੱਧਵੀਰ ਮਾਣਕ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਜਨਮ ਦਿਨ ਦੀ ਦਿੱਤੀ ਵਧਾਈ

ਗਾਇਕ ਯੁਵਰਾਜ ਹੰਸ ਨੇ ਵੀ ਇੱਕ ਵੀਡੀਓ ਸਾਂਝਾ ਕਰਦੇ ਹੋਏ ਤਜਿੰਦਰਪਾਲ ਸਿੰਘ ਨੂੰ ਵਧਾਈ ਦਿੱਤੀ ਹੈ ।ਤੂਰ ਨੇ ਛੇਵੀਂ ਕੋਸ਼ਿਸ਼ ‘ਚ ੨੦.੩੬ ਮੀਟਰ ਦੇ ਵੱਡੇ ਥ੍ਰੋ ਦੇ ਨਾਲ ਆਪਣਾ ਸਭ ਤੋਂ ਬਿਹਤਰੀਨ ਥ੍ਰੋ ਸੁੱਟਿਆ । ਇਹ ਉਨ੍ਹਾਂ ਦਾ ਆਖਰੀ ਥ੍ਰੋ ਵੀ ਸੀ । ਸਾਊਦੀ ਦੇ ਟੋਲੋ ਭਾਰਤੀ ਦੇ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਤੋਂ ਅੱਗੇ ਨਹੀਂ ਨਿਕਲ ਸਕੇ ਅਤੇ ਉਨ੍ਹਾਂ ਨੂੰ ਸਿਲਵਰ ਮੈਡਲ ਦੇ ਨਾਲ ਹੀ ਸਬਰ ਕਰਨਾ ਪਿਆ । 

ਗੋਲਾ ਸੁੱਟਣ ‘ਚ ਵੀ ਭਾਰਤੀਆਂ ਦਾ ਦਬਦਬਾ 

ਗੋਲਾ ਸੁੱਟਣ ‘ਚ ਵੀ ਭਾਰਤੀ ਅੱਗੇ ਰਹੇ ਹਨ ਅਤੇ ਤਜਿੰਦਰਪਾਲ ਸਿੰਘ ਤੂਰ ਦਾ ਬਿਹਤਰੀਨ ਪ੍ਰਦਰਸ਼ਨ ਇਸ ਰਿਵਾਇਤ ਨੂੰ ਜਾਰੀ ਰੱਖ ਰਿਹਾ ਹੈ । ਏਸ਼ੀਆਈ ਖੇਡਾਂ ‘ਚ ਪੁਰਸ਼ਾਂ ਦੇ ਸ਼ਾਟ ਪੁੱਟ ਦੇ ਇਤਿਹਾਸ ‘ਚ ਭਾਰਤ ਨੂੰ ਸਭ ਤੋਂ ਸਫਲ ਦੇਸ਼ ਹੋਣ ਦਾ ਮਾਣ ਹਾਸਲ ਹੈ । 

  View this post on Instagram

A post shared by Yuvraaj Hans (@yuvrajhansofficial)







Related Post