‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਅਦਾਕਾਰ ਗੁਰਚਰਨ ਸਿੰਘ ਦਾ ਹੋਣ ਵਾਲਾ ਸੀ ਵਿਆਹ, ਆਰਥਿਕ ਤੰਗੀ ਦਾ ਕਰ ਰਿਹਾ ਸੀ ਸਾਹਮਣਾ

ਗੁਰਚਰਨ ਸਿੰਘ ਦਾ ਜਲਦ ਹੀ ਵਿਆਹ ਹੋਣ ਵਾਲਾ ਸੀ ਅਤੇ ਉਸ ਨੂੰ ਆਰਥਿਕ ਤੰਗੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ ।ਗੁਰਚਰਨ ਮੁੰਬਈ ਜਾਣ ਦੇ ਲਈ ਦਿੱਲੀ ਸਥਿਤ ਆਪਣੇ ਘਰ ਤੋਂ ਦਿੱਲੀ ਏਅਰਪੋਰਟ ਦੇ ਲਈ ਨਿਕਲੇ ਸਨ ।

By  Shaminder April 29th 2024 05:29 PM

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਅਦਾਕਾਰ ਗੁਰਚਰਨ ਸਿੰਘ ਬੀਤੀ 22 ਅਪ੍ਰੈਲ ਤੋਂ ਲਾਪਤਾ ਹੈ। ਜਿਸ ਦੀ ਸ਼ਿਕਾਇਤ ਅਦਾਕਾਰ ਦੇ ਪਿਤਾ ਦੇ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਗਈ ਹੈ। ਗੁਰਚਰਨ ਦੇ ਪਰਿਵਾਰ ਵਾਲੇ, ਦੋਸਤ ਅਤੇ ਰਿਸ਼ਤੇਦਾਰ ਉਨ੍ਹਾਂ ਨੂੰ ਲੈ ਕੇ ਚਿੰਤਿਤ ਹਨ ।ਇਸ ਮਾਮਲੇ ‘ਚ ਹੁਣ ਨਵੀਂ ਗੱਲ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਚਰਨ ਸਿੰਘ ਦਾ ਜਲਦ ਹੀ ਵਿਆਹ ਹੋਣ ਵਾਲਾ ਸੀ ਅਤੇ ਉਸ  ਨੂੰ ਆਰਥਿਕ ਤੰਗੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਰਚਿਆ ਇਤਿਹਾਸ ਵੈਨਕੁਵਰ ‘ਚ ਹੋਏ ਸ਼ੋਅ ਦੌਰਾਨ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਕੰਸਰਟ ‘ਚ ਲਿਆ ਭਾਗ, ਸਟੇਡੀਅਮ ਦੇ ਜਨਰਲ ਮੈਨੇਜਰ ਨੇ ਕੀਤਾ ਸਨਮਾਨਿਤ

ਗੁਰਚਰਨ ਮੁੰਬਈ ਜਾਣ ਦੇ ਲਈ ਦਿੱਲੀ ਸਥਿਤ ਆਪਣੇ ਘਰ ਤੋਂ ਦਿੱਲੀ ਏਅਰਪੋਰਟ ਦੇ ਲਈ ਨਿਕਲੇ ਸਨ । ਪਰ ਉਹ ਨਾ ਤਾਂ ਮੁੰਬਈ ਪਹੁੰਚੇ ਅਤੇ ਨਾ ਹੀ ਆਪਣੇ ਘਰ ਵਾਪਸ ਪਰਤੇ ਸਨ ।ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਜੀ ਨੇ ਇਸ ਦੀ ਸ਼ਿਕਾਇਤ ਪੁਲਿਸ ਦੇ ਕੋਲ ਦਰਜ ਕਰਵਾਈ ਸੀ।  


 ਸੀਸੀਟੀਵੀ ਫੁਟੇਜ ਆਈ ਸਾਹਮਣੇ 

 ਪੁਲਿਸ ਮੁਤਾਬਕ ਗੁਰਚਰਨ ਦੇ ਫੋਨ ਦੀ ਆਖਰੀ ਲੋਕੇਸ਼ਨ ਦਿੱਲੀ ਸੀ । ਜਿਸ ਤੋਂ ਬਾਅਦ ਤੱਕ ਉਸ ਦਾ ਫੋਨ ਆਫ ਜਾ ਰਿਹਾ ਹੈ । ਦਿੱਲੀ ਦੀਆਂ ਸੜਕਾਂ ‘ਤੇ ਉਸ ਨੂੰ ਬੈਗ ਲੈ ਕੇ ਘੁੰਮਦੇ ਵੇਖਿਆ ਜਾ ਸਕਦਾ ਹੈ। ਲਾਪਤਾ ਹੋਣ ਤੋਂ ਪਹਿਲਾਂ ਉਸ ਨੇ ਏਟੀਐੱਮ ਚੋਂ ਪੈਸੇ ਵੀ ਕਢਵਾਏ ਸਨ । ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੀ ਤਬੀਅਤ ਵੀ ਕਾਫੀ ਦਿਨਾਂ ਤੋਂ ਠੀਕ ਨਹੀਂ ਸੀ ਚੱਲ ਰਹੀ । ਦੱਸ ਦਈਏ ਕਿ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਉਸ ਨੇ ਸੋਢੀ ਦਾ ਕਿਰਦਾਰ ਨਿਭਾ ਕੇ ਖੂਬ ਸੁਰਖੀਆਂ ਵਟੋਰੀਆਂ ਸਨ । 

View this post on Instagram

A post shared by Viral Bhayani (@viralbhayani)





Related Post