ਸੁਰੇਸ਼ ਓਬਰਾਏ ਨੇ ਆਪਣੇ ਬੇਟੇ ਵਿਵੇਕ ਓਬਰਾਏ ਲਈ ਬਹੁਤ ਸੰਘਰਸ਼ ਕੀਤਾ, ਸਲਮਾਨ ਖਾਨ ਬਾਰੇ ਆਖੀ ਇਹ ਗੱਲ

ਬਾਲੀਵੁੱਡ ਅਭਿਨੇਤਾ ਸੁਰੇਸ਼ ਓਬਰਾਏ ਕੁਝ ਸਮਾਂ ਪਹਿਲਾਂ ਰਣਬੀਰ ਕਪੂਰ ਦੀ 'ਐਨੀਮਲ' 'ਚ ਕੰਮ ਕਰਨ ਤੋਂ ਬਾਅਦ ਲਾਈਮਲਾਈਟ 'ਚ ਆਏ ਸਨ। ਸੁਰੇਸ਼ ਓਬਰਾਏ ਨੇ ਹਾਲ ਹੀ ਵਿੱਚ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਆਪਣੇ ਬੇਟੇ ਵਿਵੇਕ ਓਬਰਾਏ ਨੂੰ ਲਾਂਚ ਕਰਨ ਲਈ ਕਿੰਨਾ ਕੁ ਸੰਘਰਸ਼ ਕਰਨਾ ਪਿਆ।

By  Pushp Raj June 9th 2024 10:00 AM -- Updated: June 10th 2024 10:47 AM

Suresh Oberoi on Vivek Oberoi Struggle: ਬਾਲੀਵੁੱਡ ਅਭਿਨੇਤਾ ਸੁਰੇਸ਼ ਓਬਰਾਏ ਕੁਝ ਸਮਾਂ ਪਹਿਲਾਂ ਰਣਬੀਰ ਕਪੂਰ ਦੀ 'ਐਨੀਮਲ' 'ਚ ਕੰਮ ਕਰਨ ਤੋਂ ਬਾਅਦ ਲਾਈਮਲਾਈਟ 'ਚ ਆਏ ਸਨ। ਸੁਰੇਸ਼ ਓਬਰਾਏ ਨੇ ਫਿਲਮ ਇੰਡਸਟਰੀ 'ਚ ਕਾਫੀ ਨਾਮ ਕਮਾਇਆ ਅਤੇ ਉਨ੍ਹਾਂ ਦੇ ਬੇਟੇ ਵਿਵੇਕ ਓਬਰਾਏ ਨੇ ਸਾਲ 2002 'ਚ ਫਿਲਮ 'ਕੰਪਨੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ। 

ਹਾਲ ਹੀ 'ਚ ਇੱਕ ਇੰਟਰਵਿਊ 'ਚ ਸੁਰੇਸ਼ ਨੇ ਇੰਡਸਟਰੀ 'ਚ ਆਪਣੇ 'ਦੂਜੇ ਸੰਘਰਸ਼' ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਆਪਣੇ ਬੇਟੇ ਵਿਵੇਕ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

View this post on Instagram

A post shared by Suresh Oberoi (@oberoi_suresh)


ਪੁੱਤ ਵਿਵੇਕ ਓਬਰਾਏ ਨੂੰ ਲਾਂਚ ਕਰਨ ਲਈ ਕੀਤਾ ਸੰਘਰਸ਼

ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਸੁਰੇਸ਼ ਓਬਰਾਏ ਨੇ ਕਿਹਾ ਕਿ ਵਿਵੇਕ ਨੂੰ ਲਾਂਚ ਕਰਨਾ ਉਨ੍ਹਾਂ ਲਈ ਕਾਫੀ ਸੰਘਰਸ਼ ਸੀ। ਉਸ ਨੇ ਕਿਹਾ- 'ਮੈਂ ਦਫਤਰ ਦੇ ਬਾਹਰ ਹੱਥ 'ਚ ਵਿਵੇਕ ਦੀ ਫੋਟੋ ਫੜ ਕੇ ਬੈਠਦਾ ਸੀ। ਰਾਮ ਗੋਪਾਲ ਵਰਮਾ ਤੇ ਹੋਰਾਂ ਦੇ ਦਫ਼ਤਰ ਦੇ ਬਾਹਰ ਬੈਠੇ ਰਹਿੰਦੇ ਸੀ। ਇਹ ਮੇਰੀ ਜ਼ਿੰਦਗੀ ਦਾ ਦੂਜਾ ਸੰਘਰਸ਼ ਹੈ, ਉਨ੍ਹਾਂ ਨੂੰ ਉਮੀਦ ਸੀ ਕਿ ਕੋਈ ਉਨ੍ਹਾਂ ਦੇ ਪੁੱਤਰ ਨੂੰ ਲਾਂਚ ਕਰੇਗਾ। ਅੰਤ ਵਿੱਚ ਰਾਮ ਗੋਪਾਲ ਵਰਮਾ ਨੇ ਉਨ੍ਹਾਂ ਨੂੰ ਆਪਣੀ ਪਹਿਲੀ ਫਿਲਮ ਦਿੱਤੀ।

'ਵਿਵੇਕ ਬਚਪਨ ਤੋਂ ਹੀ ਤਿਆਰ ਸੀ'

ਸੁਰੇਸ਼ ਓਬਰਾਏ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਵਿਵੇਕ ਨੂੰ ਬਾਲੀਵੁੱਡ 'ਚ ਆਉਣ ਲਈ ਸ਼ੁਰੂ ਤੋਂ ਹੀ ਤਿਆਰ ਕੀਤਾ ਸੀ। ਉਹ ਬਚਪਨ ਤੋਂ ਹੀ ਵਿਵੇਕ ਨੂੰ ਐਕਟਿੰਗ ਸਿਖਾਉਂਦੇ ਸਨ, ਉਨ੍ਹਾਂ ਨੇ ਵਿਵੇਕ ਨੂੰ ਸਟੇਜ ਸ਼ੋਅ ਕਰਨ ਲਈ ਵੀ ਕਰਵਾਇਆ ਅਤੇ ਐਫਟੀਆਈਆਈ ਤੋਂ ਆਪਣੇ ਸੀਨੀਅਰਜ਼ ਨਾਲ ਐਕਟਿੰਗ ਦੀਆਂ ਕਲਾਸਾਂ ਅਤੇ ਕੋਰਸ ਵੀ ਕਰਵਾਏ। ਇਸ ਫਿਲਮ 'ਚ ਵਿਵੇਕ ਨਾਲ ਅਜੇ ਦੇਵਗਨ ਵੀ ਨਜ਼ਰ ਆਏ ਸਨ। ਵਿਵੇਕ ਓਬਰਾਏ ਆਖਰੀ ਵਾਰ ਰੋਹਿਤ ਸ਼ੈੱਟੀ ਦੀ ਵੈੱਬ ਸੀਰੀਜ਼ 'ਇੰਡੀਅਨ ਪੁਲਿਸ ਫੋਰਸ' 'ਚ ਨਜ਼ਰ ਆਏ ਸਨ।

View this post on Instagram

A post shared by Humans of Bombay (@officialhumansofbombay)


ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਥੱਪੜ ਮਾਮਲੇ 'ਤੇ ਸਾਂਝੀ ਕੀਤੀ ਪੋਸਟ, ਕਿਹਾ- ਹਰ ਕਿਸੇ ਦੇ ਹੱਕਾਂ ਲਈ ਆਵਾਜ਼ ਚੁੱਕੀ ਜਾਏ ਤਾਂ ਬਿਹਤਰ ਹੋ ਸਕਦਾ ਹੈ ਪੰਜਾਬ

ਸੁਰੇਸ਼ ਨੇ ਸਲਮਾਨ ਖਾਨ ਬਾਰੇ ਆਖੀ ਇਹ ਗੱਲ

ਵਿਵੇਕ ਓਬਰਾਏ ਨੇ ਸਲਮਾਨ ਖਾਨ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ ਸੀ ਅਤੇ ਉਹ ਆਪਣੇ ਕਰੀਅਰ 'ਚ ਖਰਾਬ ਦੌਰ 'ਚੋਂ ਲੰਘ ਰਹੇ ਸਨ। ਇਸ 'ਤੇ ਸੁਰੇਸ਼ ਨੇ ਕਿਹਾ- 'ਇਹ ਉਨ੍ਹਾਂ ਦੀ ਤਾਕਤ ਹੈ ਕਿ ਉਹ ਇਨ੍ਹਾਂ ਚੀਜ਼ਾਂ ਨੂੰ ਪਾਰ ਕਰ ਸਕਦਾ ਹੈ। ਉਸ ਦੀ ਥਾਂ ਕੋਈ ਹੋਰ ਹੁੰਦਾ ਤਾਂ ਉਹ ਸ਼ਰਾਬੀ ਜਾਂ ਨਸ਼ੇੜੀ ਬਣ ਜਾਂਦਾ। ਲੋਕ ਅਸਲ ਵਿੱਚ ਉਸ ਦੇ ਵਿਰੁੱਧ ਸਨ। ਮੀਡੀਆ, ਫਿਲਮ ਇੰਡਸਟਰੀ ਅਤੇ ਇੱਥੋਂ ਤੱਕ ਕਿ ਅਦਾਕਾਰ ਵੀ। ਕਈ ਵਾਰ ਜਦੋਂ ਲੋਕ ਬਹੁਤ ਜਲਦੀ ਸਫਲ ਹੋ ਜਾਂਦੇ ਹਨ, ਤਾਂ ਦੂਜੇ ਲੋਕ ਇਸ ਨੂੰ ਹਜ਼ਮ ਨਹੀਂ ਕਰ ਸਕਦੇ।


Related Post