Sunny Deol: ਸੰਨੀ ਦਿਓਲ ਇਸ ਗੰਭੀਰ ਬਿਮਾਰੀ ਨਾਲ ਹਨ ਪੀੜ੍ਹਤ, ਅਦਾਕਾਰ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
ਬਾਲੀਵੁੱਡ ਦੇ ਹੀਮੈਨ ਯਾਨੀ ਕਿ ਧਰਮਿੰਦਰ ਦੀ ਸਿਹਤ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਉਹ ਬਿਮਾਰ ਹਨ ਤੇ ਆਪਣੇ ਇਲਾਜ ਲਈ ਬੇਟੇ ਸੰਨੀ ਦਿਓਲ ਲਈ ਅਮਰੀਕਾ ਰਵਾਨਾ ਹੋ ਗਏ ਹਨ। ਇਸ ਦੇ ਨਾਲ ਹੀ ਹੁਣ ਸੰਨੀ ਦਿਓਲ ਨਾਲ ਵੀ ਜੁੜੀ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਸੰਨੀ ਦਿਓਲ ਵੀ ਇੱਕ ਗੰਭੀਰ ਬਿਮਾਰੀ ਤੋਂ ਪੀੜਤ ਹਨ, ਇਸ ਦਾ ਖੁਲਾਸਾ ਖ਼ੁਦ ਸੰਨੀ ਦਿਓਲ ਵੱਲੋਂ ਕੀਤਾ ਗਿਆ ਹੈ।
Sunny Deol suffering withdangerous disease: ਬਾਲੀਵੁੱਡ ਦੇ ਹੀਮੈਨ ਯਾਨੀ ਕਿ ਧਰਮਿੰਦਰ ਦੀ ਸਿਹਤ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਉਹ ਬਿਮਾਰ ਹਨ ਤੇ ਆਪਣੇ ਇਲਾਜ ਲਈ ਬੇਟੇ ਸੰਨੀ ਦਿਓਲ ਲਈ ਅਮਰੀਕਾ ਰਵਾਨਾ ਹੋ ਗਏ ਹਨ। ਇਸ ਦੇ ਨਾਲ ਹੀ ਹੁਣ ਸੰਨੀ ਦਿਓਲ (Sunny Deol ) ਨਾਲ ਵੀ ਜੁੜੀ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਸੰਨੀ ਦਿਓਲ ਵੀ ਇੱਕ ਗੰਭੀਰ ਬਿਮਾਰੀ ਤੋਂ ਪੀੜਤ ਹਨ, ਇਸ ਦਾ ਖੁਲਾਸਾ ਖ਼ੁਦ ਸੰਨੀ ਦਿਓਲ ਵੱਲੋਂ ਕੀਤਾ ਗਿਆ ਹੈ।
ਹਾਲ ਹੀ ਵਿੱਚ ਸੰਨੀ ਦਿਓਲ ਨੇ ਇੱਕ ਮੀਡੀਆ ਅਦਾਰੇ ਨਾਲ ਆਪਣੇ ਲਾਈਵ ਦਿੱਤੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਹ ਬਚਪਨ ਤੋਂ ਹੀ ਡਿਸਲੈਕਸੀਆ ਨਾਲ ਪੀੜਤ ਸਨ। ਉਨ੍ਹਾਂ ਨੇ ਆਪਣੇ ਪੂਰੇ ਕਰੀਅਰ ਵਿੱਚ ਕਦੇ ਕੋਈ ਸਕ੍ਰਿਪਟ ਨਹੀਂ ਪੜ੍ਹੀ।
ਯੂਟਿਊਬਰ ਰਣਵੀਰ ਇਲਾਹਾਬਾਦੀਆ ਨੂੰ ਦਿੱਤੇ ਇੰਟਰਵਿਊ 'ਚ ਸੰਨੀ ਨੇ ਦੱਸਿਆ ਕਿ ਬਚਪਨ 'ਚ ਚੰਗੀ ਤਰ੍ਹਾਂ ਨਾਲ ਪੜ੍ਹਾਈ ਨਾਂ ਕਰ ਸਕਣ ਕਰਕੇ ਉਨ੍ਹਾਂ ਨੂੰ ਬਹੁਤ ਥੱਪੜ ਪੈਂਦੇ ਸੀ, ਕਿਉਂਕਿ ਉਸ ਸਮੇਂ ਡਿਸਲੈਕਸੀਆ ਬਾਰੇ ਕੋਈ ਨਹੀਂ ਜਾਣਦਾ ਸੀ। ਸੰਨੀ ਨੇ ਕਿਹਾ ਕਿ ਡਿਸਲੈਕਸੀਆ ਹੋਣ ਕਰਕੇ ਉਹ ਜਨਤਕ ਭਾਸ਼ਣਾਂ ਦੌਰਾਨ ਘਬਰਾ ਜਾਂਦੇ ਹਨ। ਉਨ੍ਹਾਂ ਲਈ ਟੈਲੀਪ੍ਰੋਂਪਟਰ 'ਤੇ ਲਿਖਿਆ ਵੀ ਪੜ੍ਹਨਾ ਇੱਕ ਵੱਡਾ ਟਾਸਕ ਹੁੰਦਾ ਹੈ।
'ਆਪ ਕੀ ਅਦਾਲਤ' 'ਚ ਪਹੁੰਚੇ ਸੰਨੀ ਤੋਂ ਜਦੋਂ ਡਿਸਲੈਕਸੀਆ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, 'ਮੈਂ ਕਦੇ ਸਕ੍ਰਿਪਟ ਨਹੀਂ ਪੜ੍ਹੀ, ਕਿਉਂਕਿ ਮੈਂ ਪੜ੍ਹ ਨਹੀਂ ਸਕਦਾ। ਮੈਂ ਕਦੇ ਕੋਈ ਡਾਇਲਾਗ ਨਹੀਂ ਪੜ੍ਹਦਾ, ਮੈਂ ਸਿਰਫ ਆਪਣੇ ਕਿਰਦਾਰ ਨੂੰ ਮਹਿਸੂਸ ਕਰਦਾ ਹਾਂ ਤੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦਾ ਹਾਂ।
ਜਦੋਂ ਵੀ ਕੋਈ ਨਿਰਦੇਸ਼ਕ ਮੈਨੂੰ ਸਕ੍ਰਿਪਟ ਦਿੰਦਾ ਹੈ, ਮੈਂ ਉਸ ਨੂੰ ਨਹੀਂ ਪੜ੍ਹਦਾ। ਮੈਂ ਅਕਸਰ ਉਸ ਤੋਂ ਕਹਾਣੀ ਸੁਣਾਉਣ ਦੀ ਮੰਗ ਕਰਦਾ ਹਾਂ। ਮੈਂ ਉਨ੍ਹਾਂ ਨੂੰ ਪੁੱਛਦਾ ਹਾਂ ਕਿ ਉਹ ਮੇਰੇ ਤੋਂ ਕੀ ਕਰਵਾਉਣਾ ਚਾਹੁੰਦੇ ਹਨ ਤੇ ਫਿਰ ਮੈਂ ਇਸ ਨੂੰ ਆਪਣੇ ਅੰਦਾਜ਼ ਵਿੱਚ ਦੱਸਦਾ ਹਾਂ।
ਸੰਨੀ ਨੇ ਅੱਗੇ ਕਿਹਾ, 'ਮੈਨੂੰ ਲੱਗਦਾ ਹੈ ਕਿ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣਾ ਮਹੱਤਵਪੂਰਨ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮਾਧਿਅਮ ਕੀ ਹੈ। ਮੇਰੇ ਲਈ, ਇਸ ਨੂੰ ਪੜ੍ਹਨ ਦੀ ਬਜਾਓ ਸੁਣ ਕੇ ਸੰਵਾਦ ਬੋਲਣਾ ਸੌਖਾ ਹੈ। ਫਿਰ ਮੇਰਾ ਮੰਨਣਾ ਹੈ ਕਿ ਸੰਵਾਦ ਨੂੰ ਸਿਰਫ਼ ਸੰਵਾਦ ਸਮਝ ਕੇ ਨਹੀਂ ਬੋਲਣਾ ਚਾਹੀਦਾ। ਇੱਕ ਨੂੰ ਇਸ ਤਰ੍ਹਾਂ ਬੋਲਣਾ ਚਾਹੀਦਾ ਹੈ ਕਿ ਦੂਜੇ ਵਿਅਕਤੀ ਨੂੰ ਨਿੱਜੀ ਮਹਿਸੂਸ ਹੋਵੇ।
ਹੋਰ ਪੜ੍ਹੋ: Karan Aujla: ਕਰਨ ਔਜਲਾ ਬਣੇ ਮਸ਼ਹੂਰ ਮੈਗਜ਼ੀਨ ਦਾ ਚਿਹਰਾ, ਇਹ ਉਪਲਬਧੀ ਹਾਸਿਲ ਕਰਨ ਵਾਲੇ ਦੂਜੇ ਪੰਜਾਬੀ ਗਾਇਕ
ਕੀ ਹੈ Dyslexia ਦੀ ਬਿਮਾਰੀ
ਡਿਸਲੈਕਸੀਆ ਇੱਕ ਲਰਨਿੰਗ ਡਿਸਆਡਰ ਹੈ ਜਿਸ ਵਿੱਚ ਬੋਲਣ ਦੀਆਂ ਆਵਾਜ਼ਾਂ ਦੀ ਪਛਾਣ ਕਰਨ ਵਿੱਚ ਮੁਸ਼ਕਲਾਂ ਦੇ ਕਾਰਨ ਪੜ੍ਹਨ 'ਚ ਮੁਸ਼ਕਲ ਆਉਂਦੀ ਹੈ ਅਤੇ ਇਹ ਸਿੱਖਣ ਵਿੱਚ ਕਿ ਉਹ ਅੱਖਰਾਂ ਅਤੇ ਸ਼ਬਦਾਂ (ਡੀਕੋਡਿੰਗ) ਨਾਲ ਕਿਵੇਂ ਸਬੰਧਤ ਹਨ। ਇਸ ਨੂੰ ਪੜ੍ਹਨ ਦੀ ਅਯੋਗਤਾ ਵੀ ਕਿਹਾ ਜਾਂਦਾ ਹੈ, ਡਿਸਲੈਕਸੀਆ ਦਿਮਾਗ ਦੇ ਉਨ੍ਹਾਂ ਹਿੱਸਿਆਂ ਵਿੱਚ ਵਿਅਕਤੀਗਤ ਅੰਤਰਾਂ ਦਾ ਨਤੀਜਾ ਹੈ ਜੋ ਭਾਸ਼ਾ ਦੀ ਪ੍ਰਕਿਰਿਆ ਕਰਦੇ ਹਨ।