Sumbul Touqeer: ਬਿੱਗ ਬੌਸ ਫੇਮ ਸੁੰਬਲ ਤੌਕੀਰ ਖਾਨ ਹੈ ਟੀਵੀ ਜਗਤ ਦੀ ਸਭ ਤੋਂ ਮਹਿੰਗੀ ਅਦਾਕਾਰਾ, ਇੱਕ ਦਿਨ ਦੀ ਸ਼ੂਟਿੰਗ ਲੈਂਦੀ ਹੈ ਇਨ੍ਹੇ ਪੈਸੇ

ਟੀਵੀ ਸੀਰੀਅਲ ਇਮਲੀ ਸੀਰੀਅਲ ਤੇ ਬਿੱਗ ਬੌਸ 16 ਵਿੱਚ ਪ੍ਰਸ਼ੰਸਕਾਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੀ ਸੁੰਬਲ ਤੌਕੀਰ ਖਾਨ ਅੱਜ ਇੱਕ ਟੀਵੀ ਸੀਰੀਅਲ ਲਈ ਮਹਿੰਗੀ ਰਕਮ ਵਸੂਲ ਰਹੀ ਹੈ। ਅਦਾਕਾਰਾ ਇੱਕ ਦਿਨ ਦੀ ਸ਼ੂਟਿੰਗ ਲਈ ਲੈਂਦੀ ਹੈ ਇਨ੍ਹੀਂ ਫੀਸ।

By  Pushp Raj August 25th 2023 03:22 PM
Sumbul Touqeer: ਬਿੱਗ ਬੌਸ ਫੇਮ ਸੁੰਬਲ ਤੌਕੀਰ ਖਾਨ ਹੈ ਟੀਵੀ ਜਗਤ ਦੀ ਸਭ ਤੋਂ ਮਹਿੰਗੀ ਅਦਾਕਾਰਾ, ਇੱਕ ਦਿਨ ਦੀ ਸ਼ੂਟਿੰਗ ਲੈਂਦੀ ਹੈ ਇਨ੍ਹੇ ਪੈਸੇ

Sumbul Touqeer Khan: ਟੀਵੀ ਸੀਰੀਅਲ ਇਮਲੀ ਤੋਂ ਬਿੱਗ ਬੌਸ 16 ਵਿੱਚ ਸਭ ਤੋਂ ਘੱਟ ਉਮਰ ਦੀ ਕੰਟੈਸਟੈਂਟ ਬਣੀ ਸੁੰਬਲ ਤੌਕੀਰ ਖ਼ਾਨ (Sumbul Touqeer) ਨੂੰ ਹੁਣ ਟੀਵੀ ਦੀਆਂ ਮਸ਼ਹੂਰ ਅਤੇ ਸਭ ਤੋਂ ਮਹਿੰਗੀਆਂ ਅਭਿਨੇਤਰੀਆਂ ਵਿੱਚ ਗਿਣਿਆ ਜਾਂਦਾ ਹੈ। ਦੂਜੇ ਪਾਸੇ ਸੋਨੀ ਟੀਵੀ 'ਤੇ ਉਨ੍ਹਾਂ ਦਾ ਸੀਰੀਅਲ ਕਾਵਿਆ ਏਕ ਜਜ਼ਬਾ ਏਕ ਜਨੂੰਨ ਆ ਰਿਹਾ ਹੈ, ਜਿਸ ਦੇ ਪ੍ਰੋਮੋ ਇਨ੍ਹੀਂ ਦਿਨੀਂ ਚਰਚਾ 'ਚ ਹਨ, ਪਰ ਇਸ ਦੇ ਨਾਲ ਹੀ ਸੁੰਬਲ ਤੌਕੀਰ ਖਾਨ ਦੀ ਮਹਿੰਗੀ ਫੀਸ ਵੀ ਸੁਰਖੀਆਂ 'ਚ ਹੈ, ਜਿਸ ਨੂੰ ਸੁਣ ਕੇ ਪ੍ਰਸ਼ੰਸਕ ਹੈਰਾਨ ਰਹਿ ਜਾਣਗੇ।

View this post on Instagram

A post shared by Sony Entertainment Television (@sonytvofficial)


ਟੀਵੀ ਸੀਰੀਅਲ ਕਾਵਿਆ ਵਿੱਚ ਸੁੰਬਲ ਇੱਕ ਆਈਏਐਸ ਅਫਸਰ ਦਾ ਕਿਰਦਾਰ ਨਿਭਾ ਰਹੀ ਹੈ, ਜਿਸ ਨੇ ਆਪਣਾ ਸੁਪਨਾ ਪੂਰਾ ਕੀਤਾ ਹੈ। ਇਸ ਦੇ ਨਾਲ ਹੀ ਇਹ ਰੋਲ ਨਿਭਾਉਣ ਲਈ ਸੁੰਬਲ ਨੇ ਕਿੰਨੀ ਫੀਸ ਲਈ ਹੈ। ਆਓ ਤੁਹਾਨੂੰ ਦੱਸਦੇ ਹਾਂ। 

ਦਰਅਸਲ, ਇੱਕ ਨਿਊਜ਼ ਪੋਰਟਲ ਦੇ ਮੁਤਾਬਕ, "ਸੁੰਬਲ  ਨੂੰ ਪ੍ਰਤੀ ਦਿਨ ਲਗਭਗ 75-80 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ। ਅਦਾਕਾਰੀ ਦੇ ਕਾਰਨ, ਉਹ ਅੱਜ ਇੰਡਸਟਰੀ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ।


View this post on Instagram

A post shared by Sumbul Touqeer (@sumbul_touqeer)


ਹੋਰ ਪੜ੍ਹੋ : ਸ਼ਾਹਰੁਖ ਖ਼ਾਨ ਤੋਂ ਲੈ ਕੇ ਸੁਸ਼ਾਂਤ ਸਿੰਘ ਰਾਜਪੂਤ ਤੱਕ ਜਾਣੋ ਉਨ੍ਹਾਂ ਬਾਲੀਵੁੱਡ ਸੈਲਬਸ ਬਾਰੇ ਜਿਨ੍ਹਾਂ ਨੇ ਚੰਨ 'ਤੇ ਖਰੀਦੀ ਜ਼ਮੀਨ

ਗੌਰਤਲਬ ਹ ਗੱਲ ਇਹ ਹੈ ਕਿ ਸੁੰਬਲ ਤੌਕੀਰ ਖਾਨ ਨੇ ਕਈ ਟੀਵੀ ਸੀਰੀਅਲਾਂ ਅਤੇ ਫਿਲਮਾਂ ਵਿੱਚ ਕੰਮ ਕੀਤਾ ਹੈ, ਪਰ ਉਸ ਨੂੰ ਪਹਿਚਾਣ ਟੀਵੀ ਸੀਰੀਅਲ ਇਮਲੀ ਤੋਂ ਮਿਲੀ, ਜਿਸ ਵਿੱਚ ਆਰੀਅਨ ਸਿੰਘ ਰਾਠੌਰ ਯਾਨੀ ਫਹਿਮਾਨ ਖਾਨ ਨਾਲ ਉਸ ਦੀ ਕੈਮਿਸਟਰੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। 

ਇਸ ਦੇ ਨਾਲ ਹੀ, ਬਿੱਗ ਬੌਸ 16 ਵਿੱਚ ਦਾਖਲ ਹੋਣ ਤੋਂ ਬਾਅਦ, ਉਸ ਦੀ ਫੈਨ ਫਾਲੋਇੰਗ ਵਧ ਗਈ ਹੈ ਅਤੇ ਉਹ ਅੱਜ ਟੀਵੀ ਦੀ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਬਣ ਗਈ ਹੈ। ਇਸ ਦੇ ਨਾਲ ਹੀ 19 ਸਾਲ ਦੀ ਉਮਰ 'ਚ ਇਹ ਮੁਕਾਮ ਹਾਸਲ ਕਰਕੇ ਕਾਫੀ ਖੁਸ਼ ਹੈ।


Related Post