ਫ਼ਿਲਮ ‘ਲਾਡਲਾ’ ਦੇ ਸੈੱਟ ਦੇ ਸ਼੍ਰੀ ਦੇਵੀ ਦੇ ਨਾਲ ਹੋਣ ਲੱਗ ਪਈਆਂ ਸਨ ਅਜੀਬ ਘਟਨਾਵਾਂ,ਬੁਰੀ ਤਰ੍ਹਾਂ ਸਹਿਮ ਗਈ ਸੀ ਅਦਾਕਾਰਾ

ਅਦਾਕਾਰਾ ਸ਼੍ਰੀ ਦੇਵੀ ਇਸ ਦੁਨੀਆ ‘ਚ ਨਹੀਂ ਹੈ । ਪਰ ਉਹ ਆਪਣੀਆਂ ਫ਼ਿਲਮਾਂ ਦੇ ਜ਼ਰੀਏ ਹਮੇਸ਼ਾ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੀ ਰਹੇਗੀ । ਉਸ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਵਿੱਚੋਂ ਹੀ ਇੱਕ ਫ਼ਿਲਮ ਸੀ ‘ਲਾਡਲਾ’ । ਅੱਜ ਅਸੀਂ ਤੁਹਾਨੂੰ ਇਸ ਫ਼ਿਲਮ ਦੇ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ ।

By  Shaminder July 28th 2023 02:14 PM -- Updated: July 29th 2023 10:51 AM

ਅਦਾਕਾਰਾ ਸ਼੍ਰੀ ਦੇਵੀ (Sri Devi) ਇਸ ਦੁਨੀਆ ‘ਚ ਨਹੀਂ ਹੈ । ਪਰ ਉਹ ਆਪਣੀਆਂ ਫ਼ਿਲਮਾਂ ਦੇ ਜ਼ਰੀਏ ਹਮੇਸ਼ਾ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੀ ਰਹੇਗੀ । ਉਸ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਵਿੱਚੋਂ ਹੀ ਇੱਕ ਫ਼ਿਲਮ ਸੀ ‘ਲਾਡਲਾ’ । ਇਹ ਫ਼ਿਲਮ ਉਸ ਸਮੇਂ ਦੀ ਹਿੱਟ ਫ਼ਿਲਮ ਸੀ । ਅੱਜ ਅਸੀਂ ਤੁਹਾਨੂੰ ਇਸ ਫ਼ਿਲਮ ਦੇ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ । 


 ਹੋਰ ਪੜ੍ਹੋ : ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਫ਼ਿਲਮ ਦੀ ਕਹਾਣੀ ਤਮਿਲ ਰੌਕਰਸ ‘ਤੇ ਹੋਈ ਲੀਕ

ਸ਼੍ਰੀ ਦੇਵੀ ਦੇ ਨਾਲ ਸੈੱਟ ‘ਤੇ ਹੋਣ ਲੱਗੀਆਂ ਸਨ ਅਜੀਬ ਘਟਨਾਵਾਂ 

ਦਿਵਿਆ ਭਾਰਤੀ ਦੀ ਮੌਤ ਤੋਂ ਬਾਅਦ ਸ਼੍ਰੀ ਦੇਵੀ ਨੂੰ ਫ਼ਿਲਮ ‘ਲਾਡਲਾ’ ਦੇ ਲਈ ਕਾਸਟ ਕੀਤਾ ਗਿਆ ਸੀ ।ਦਿਵਿਆ ਦੀ ਮੌਤ ਤੋਂ ਬਾਅਦ ਸ਼੍ਰੀ ਦੇਵੀ ਨੂੰ ਫ਼ਿਲਮ ਦੇ ਲਈ ਕਾਸਟ ਕੀਤਾ ਗਿਆ ਸੀ । ਸ਼ੂਟਿੰਗ ਸ਼ੁਰੂ ਹੋਈ ਤਾਂ ਸ਼੍ਰੀ ਦੇਵੀ ਇੱਕੋ ਹੀ ਡਾਇਲੌਗ ‘ਤੇ ਵਾਰ ਵਾਰ ਅਟਕਣ ਲੱਗ ਪਈ ਸੀ । ਸ਼੍ਰੀ ਦੇਵੀ ਜੋ ਕਿ ਕਦੇ ਵੀ ਟੇਕ ਨਹੀਂ ਸੀ ਲੈਂਦੀ ਉਹ ਵਾਰ ਵਾਰ ਇੱਕੋ ਡਾਇਲੌਗ ‘ਤੇ ਅਟਕਣ ਲੱਗ ਪਈ ਸੀ ।


ਜਿਸ ਨਾਲ ਪੂਰੀ ਯੂਨਿਟ ਸਹਿਮ ਗਈ ਸੀ । ਕਿਉਂਕਿ ਸ਼੍ਰੀ ਦੇਵੀ ਵੀ ਵਾਰ ਵਾਰ ਉਸੇ ਡਾਇਲੌਗ ‘ਤੇ ਅਟਕ ਰਹੀ ਸੀ, ਜਿਸ ‘ਤੇ ਦਿਵਿਆ ਅਟਕਦੀ ਸੀ । ਇਸ ਤੋਂ ਇਲਾਵਾ ਹੋਰ ਕਈ ਘਟਨਾਵਾਂ ਵੀ ਵਾਪਰੀਆਂ ਜਿਸ ਕਾਰਨ ਫ਼ਿਲਮ ਦੀ ਪੂਰੀ ਟੀਮ ਸਹਿਮ ਗਈ ਸੀ ।ਫ਼ਿਲਮ ਦੀ ਪੂਰੀ ਯੂਨਿਟ ਏਨਾਂ ਕੁ ਡਰ ਗਈ ਸੀ ਕਿ ਫ਼ਿਲਮ ਦੇ ਸੈੱਟ ‘ਤੇ ਹਵਨ ਕਰਵਾਇਆ ਗਿਆ ਅਤੇ ਫਿਰ ਕਿਤੇ ਜਾ ਕੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਸੀ । 

View this post on Instagram

A post shared by Sridevi Kapoor (@sridevi.kapoor)





Related Post