ਅਦਾਕਾਰ ਸੋਨੂੰ ਸੂਦ ਨੇ ਪੰਜਾਬ ਦੇ ਪਹਿਲੇ ਅਗਨੀਵੀਰ ਸ਼ਹੀਦ ਅੰਮ੍ਰਿਤਪਾਲ ਦੀ ਸ਼ਹਾਦਤ ਨੂੰ ਕੀਤਾ ਯਾਦ, ਮਾਪਿਆਂ ਦੇ ਇਕਲੌਤੇ ਪੁੱਤਰ ਨੇ 19 ਸਾਲ ਦੀ ਉਮਰ ‘ਚ ਦਿੱਤੀ ਸੀ ਸ਼ਹਾਦਤ
ਬੀਤੇ ਦਿਨੀਂ ਮਾਨਸਾ ਦੇ ਪਿੰਡ ਕੋਟਲੀ ਕਲਾਂ ਦਾ ਅਗਨੀਵੀਰ ਅੰਮ੍ਰਿਤਪਾਲ ਸਿੰਘ ਮਹਿਜ਼ ਉੱਨੀ ਸਾਲਾਂ ਦੀ ਉਮਰ ‘ਚ ਸ਼ਹੀਦ ਹੋ ਗਿਆ ਸੀ । ਜਿਸ ਤੋਂ ਬਾਅਦ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਹੈ । ਮਾਪਿਆਂ ਦੇ ਇਕਲੌਤੇ ਪੁੱਤਰ ਨੇ ਦੇਸ਼ ਦੀ ਖਾਤਿਰ ਮਹਿਜ਼ ਉੱਨੀ ਸਾਲਾਂ ਦੀ ਉਮਰ ‘ਚ ਸ਼ਹਾਦਤ ਦੇ ਦਿੱਤੀ ।
ਬੀਤੇ ਦਿਨੀਂ ਮਾਨਸਾ ਦੇ ਪਿੰਡ ਕੋਟਲੀ ਕਲਾਂ ਦਾ ਅਗਨੀਵੀਰ ਅੰਮ੍ਰਿਤਪਾਲ ਸਿੰਘ ਮਹਿਜ਼ ਉੱਨੀ ਸਾਲਾਂ ਦੀ ਉਮਰ ‘ਚ ਸ਼ਹੀਦ ਹੋ ਗਿਆ ਸੀ । ਜਿਸ ਤੋਂ ਬਾਅਦ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਹੈ । ਮਾਪਿਆਂ ਦੇ ਇਕਲੌਤੇ ਪੁੱਤਰ ਨੇ ਦੇਸ਼ ਦੀ ਖਾਤਿਰ ਮਹਿਜ਼ ਉੱਨੀ ਸਾਲਾਂ ਦੀ ਉਮਰ ‘ਚ ਸ਼ਹਾਦਤ ਦੇ ਦਿੱਤੀ ।ਅਗਨੀਵੀਰ ਸਕੀਮ ਦੇ ਤਹਿਤ ਅੰਮ੍ਰਿਤਪਾਲ ਫੌਜ ‘ਚ ਭਰਤੀ ਹੋਇਆ ਸੀ । ਆਪਣੇ ਪੁੱਤਰ ਦੇ ਗਮ ‘ਚ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ।
ਹੋਰ ਪੜ੍ਹੋ : ਡਰੀਮ ਗਰਲ ਹੇਮਾ ਮਾਲਿਨੀ ਦੇ ਜਨਮ ਦਿਨ ‘ਤੇ ਰੇਖਾ ਨੇ ਕੀਤਾ ‘ਕਯਾ ਖੂਬ ਲਗਤੀ ਹੋ’ ਗੀਤ ‘ਤੇ ਡਾਂਸ, ਵੇਖੋ ਵੀਡੀਓ
ਸ਼ਹੀਦ ਦੇ ਅੰਤਿਮ ਸਸਕਾਰ ‘ਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਵੀ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਸਨ । ਅੰਮ੍ਰਿਤਪਾਲ ਨੇ ਆਪਣੇ ਮਾਪਿਆਂ ਦੇ ਲਈ ਕਈ ਸੁਫ਼ਨੇ ਸੰਜੋਏ ਸਨ ।
ਪਰ ਅੰਮ੍ਰਿਤਪਾਲ ਨੂੰ ਨਹੀਂ ਸੀ ਪਤਾ ਕਿ ਉਸ ਦੇ ਵੱਲੋਂ ਮਾਪਿਆਂ ਦੇ ਲਈ ਦੇਖੇ ਗਏ ਇਹ ਸੁਫ਼ਨੇ ਹਮੇਸ਼ਾ ਦੇ ਲਈ ਅਧੂਰੇ ਛੱਡ ਉਹ ਦੇਸ਼ ਦੇ ਲਈ ਸ਼ਹੀਦ ਹੋ ਜਾਵੇਗਾ । ਅੰਮ੍ਰਿਤਪਾਲ ਸਿੰਘ ਦੀ ਜੰਮੂ ਕਸ਼ਮੀਰ ‘ਚ ਡਿਊਟੀ ਦੇ ਦੌਰਾਨ ਮੌਤ ਹੋ ਗਈ ਸੀ ।
ਸੋਨੂੰ ਸੂਦ ਨੇ ਕੀਤਾ ਯਾਦ
ਅਦਾਕਾਰ ਸੋਨੂੰ ਸੂਦ ਨੇ ਵੀ ਸ਼ਹੀਦ ਅੰਮ੍ਰਿਤਪਾਲ ਸਿੰਘ ਨੂੰ ਯਾਦ ਕੀਤਾ ਹੈ । ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਕਵਿਤਾ ਸਾਂਝੀ ਕਰਦੇ ਹੋਏ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ ।
फ़ौजी जंग में मरे,
दुश्मन की गोली से मारे
याँ फिर किसी हादसे में।
वो हमेशां शहीद ही कहलाएगा।
अपने परिवार को छोड़ कर सिपाही की वर्दी पहनते ही वो देश का सबसे बड़ा वीर बन जाता है।
शहीद अमृतपाल को शहीद का दर्जा देने से हमारे देश के हर फ़ौजी भाई का आत्मविश्वास बढ़ेगा।
जय हिन्द… pic.twitter.com/pjcgtcZIZ7
ਪੰਜਾਬ ਸਰਕਾਰ ਨੇ ਦਿੱਤੀ ਮਦਦ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ ।ਉਨ੍ਹਾਂ ਕਿਹਾ ਕਿ ‘ਦੁੱਖ ਦੀ ਇਸ ਘੜੀ ‘ਚ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਹੈ’। ਸਰਕਾਰ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਇੱਕ ਕਰੋੜ ਦਾ ਚੈਕ ਵੀ ਸੌਪਿਆ ਗਿਆ ਹੈ ।