ਸੋਨਾਕਸ਼ੀ ਸਿਨ੍ਹਾ ਦੇ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ, ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਵਾਇਰਲ

ਸੋਨਾਕਸ਼ੀ ਸਿਨ੍ਹਾ ਤੇ ਜ਼ਹੀਰ ਇਕਬਾਲ ਦੇ ਪ੍ਰੀ ਵੈਡਿੰਗ ਫੰਕਸ਼ਨ ਸ਼ੁਰੂ ਹੋ ਚੁੱਕੇ ਹਨ । ਅਦਾਕਾਰਾ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋi ਕ ਸੋਨਾਕਸ਼ੀ ਦੇ ਹੱਥਾਂ ‘ਚ ਜ਼ਹੀਰ ਦੇ ਨਾਮ ਦੀ ਮਹਿੰਦੀ ਰਚ ਗਈ ਹੈ ।

By  Shaminder June 22nd 2024 04:46 PM

ਸੋਨਾਕਸ਼ੀ ਸਿਨ੍ਹਾ (Sonakashi Sinha) ਤੇ ਜ਼ਹੀਰ ਇਕਬਾਲ (Zaheer Iqbal)  ਦੇ ਪ੍ਰੀ ਵੈਡਿੰਗ ਫੰਕਸ਼ਨ ਸ਼ੁਰੂ ਹੋ ਚੁੱਕੇ ਹਨ । ਅਦਾਕਾਰਾ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋi ਕ ਸੋਨਾਕਸ਼ੀ ਦੇ ਹੱਥਾਂ ‘ਚ ਜ਼ਹੀਰ ਦੇ ਨਾਮ ਦੀ ਮਹਿੰਦੀ ਰਚ ਗਈ ਹੈ ਅਤੇ ਅਦਾਕਾਰਾ ਆਪਣੀ ਮਹਿੰਦੀ ਨੂੰ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ। ਪਰ ਇਨ੍ਹਾਂ ਤਸਵੀਰਾਂ ‘ਚ ਸੋਨਾਕਸ਼ੀ ਦੇ ਮਾਪੇ ਸ਼ਤਰੂਘਨ ਸਿਨ੍ਹਾ ਤੇ ਉਨ੍ਹਾਂ ਦੀ ਪਤਨੀ ਗਾਇਬ ਰਹੇ । ਅਦਾਕਾਰਾ ਮਹਿੰਦੀ ਸੈਰੇਮਨੀ ‘ਤੇ ਬਹੁਤ ਹੀ ਖੁਸ਼ ਨਜ਼ਰ ਆਈ । ਸੋਨਾਕਸ਼ੀ ਸਿਨ੍ਹਾ ਆਪਣੇ ਵਿਆਹ ਨੂੰ ਲੈ ਕੇ ਕਾਫੀ ਐਕਸਾਈਟਡ ਹੈ । ਅਦਾਕਾਰਾ ਜ਼ਹੀਰ ਇਕਬਾਲ ਦੇ ਨਾਲ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। 


ਹੋਰ ਪੜ੍ਹੋ  : 

ਜ਼ਹੀਰ ਇਕਬਾਲ ਦੇ ਦੋਸਤ ਨੇ ਸਾਂਝੀਆਂ ਕੀਤੀਆਂ ਤਸਵੀਰਾਂ 

ਜ਼ਹੀਰ ਇਕਬਾਲ ਦੇ ਦੋਸਤ ਨੇ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।

View this post on Instagram

A post shared by Prachi Mishra Raghavendra (@mishraprachi)


ਮਾਪਿਆਂ ਦੀ ਮਨਜ਼ੂਰੀ ਤੋਂ ਬਗੈਰ ਕਰਵਾ ਰਹੀ ਵਿਆਹ

ਅਦਾਕਾਰਾ ਆਪਣੇ ਮਾਪਿਆਂ ਦੀ ਮਨਜ਼ੂਰੀ ਤੋਂ ਬਿਨ੍ਹਾਂ ਵਿਆਹ ਕਰਵਾ ਰਹੀ ਹੈ। ਉਸ ਦੇ ਮਾਪੇ ਇਸ ਵਿਆਹ ਤੋਂ ਖੁਸ਼ ਨਹੀਂ ਹਨ । ਬੀਤੇ ਦਿਨੀਂ ਅਦਾਕਾਰ ਸ਼ਤਰੂਘਨ ਸਿਨ੍ਹਾ ਨੇ ਵੀ ਕਿਹਾ ਸੀ ਕਿ ਅੱਜ ਕੱਲ੍ਹ ਦੇ ਬੱਚੇ ਵੱਡਿਆਂ ਦੀ ਨਹੀਂ ਮੰਨਦੇ, ਉਹ ਆਪਣਾ ਫੈਸਲਾ ਸੁਣਾ ਦਿੰਦੇ ਹਨ ।  

View this post on Instagram

A post shared by Zaheer Iqbal (@iamzahero)


 


 

 



Related Post