ਸੋਸ਼ਲ ਮੀਡੀਆ ਸਟਾਰ ਪ੍ਰਿਆ ਸਿੰਘ ਦੇ ਨਾਲ ਬੁਆਏ ਫ੍ਰੈਂਡ ਨੇ ਕੀਤੀ ਕੁੱਟਮਾਰ,ਕਾਰ ਨਾਲ ਦਰੜਨ ਦੀ ਕੀਤੀ ਕੋਸ਼ਿਸ਼,ਹਸਪਤਾਲ ‘ਚ ਹੋਈ ਭਰਤੀ

ਸੋਸ਼ਲ ਮੀਡੀਆ ਸਟਾਰ ਪ੍ਰਿਆ ਸਿੰਘ ਨੂੰ ਲੈ ਕੇ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਪ੍ਰਿਆ ਸਿੰਘ ਦੇ ਨਾਲ ਉਸ ਦੇ ਬੁਆਏ ਫ੍ਰੈਂਡ ਨੇ ਕੁੱਟਮਾਰ ਕੀਤੀ ਹੈ। ਜਿਸ ਤੋਂ ਬਾਅਦ ਉੇਹ ਹਸਪਤਾਲ ‘ਚ ਭਰਤੀ ਹੈ।

By  Shaminder December 18th 2023 11:32 AM

ਸੋਸ਼ਲ ਮੀਡੀਆ ਸਟਾਰ ਪ੍ਰਿਆ ਸਿੰਘ (Priya Singh)ਨੂੰ ਲੈ ਕੇ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਪ੍ਰਿਆ ਸਿੰਘ ਦੇ ਨਾਲ ਉਸ ਦੇ ਬੁਆਏ ਫ੍ਰੈਂਡ ਨੇ ਕੁੱਟਮਾਰ ਕੀਤੀ ਹੈ। ਜਿਸ ਤੋਂ ਬਾਅਦ ਉੇਹ ਹਸਪਤਾਲ ‘ਚ ਭਰਤੀ ਹੈ। ਉਸ ਦੇ ਬੁਆਏ ਫ੍ਰੈਂਡ ਅਸ਼ਵਜਿਤ ਗਾਇਕਵਾੜ ‘ਤੇ ਇਲਜ਼ਾਮ ਹੈ ਕਿ ਉਸ ਨੇ ਪ੍ਰਿਆ ਦੇ ਨਾਲ ਬਦਸਲੂਕੀ, ਕੁੱਟਮਾਰ ਇੱਥੋਂ ਤੱਕ ਕਿ ਉਸ ਨੂੰ ਕਾਰ ਦੇ ਨਾਲ ਦਰੜ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਗੰਭੀਰ ਹਾਲਤ ‘ਚ ਪ੍ਰਿਆ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ । ਇਹ ਘਟਨਾ ਗਿਆਰਾਂ ਦਸੰਬਰ ਦੀ ਦੱਸੀ ਜਾ ਰਹੀ ਹੈ।ਪਿਆ ਨੇ ਆਪਣੇ ਦੋਸਤ ਦੀ ਕਰਤੂਤ ਦਾ ਖੁਲਾਸਾ ਕਰਦੇ ਹੋਏ ਉਸ ਦੇ ਖਿਲਾਫ ਕਰੜੀ ਕਾਰਵਾਈ ਦੀ ਮੰਗ ਕੀਤੀ ਹੈ।


ਹੋਰ ਪੜ੍ਹੋ : 
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਫ਼ਿਲਮ ਨਿਰਦੇਸ਼ਕ ਸੁਖਮਿੰਦਰ ਸਿੰਘ ਧੰਜਲ ਦੀ ਮਾਂ ਦਾ ਦਿਹਾਂਤ, ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਜਤਾਇਆ ਦੁੱਖ

ਠਾਣੇ ਦੇ ਵਾਘਬਿਲ ‘ਚ ਰਹਿੰਦੀ ਹੈ ਪ੍ਰਿਆ

ਪ੍ਰਿਆ ੨੬ ਸਾਲ ਦੀ ਹੈ ਅਤੇ ਠਾਣੇ ਦੇ ਪੱਛਮ ਦੇ ਵਾਘਬਿਲ ‘ਚ ਰਹਿੰਦੀ ਹੈ । ਉਸ ਦੇ ਇੰਸਟਾਗ੍ਰਾਮ ‘ਤੇ ਲੱਖਾਂ ਦੀ ਗਿਣਤੀ ਵਿੱਚ ਫਾਲੋਵਰਸ ਹਨ । ਪ੍ਰਿਆ ਦਾ ਪ੍ਰੇਮੀ ਅਸ਼ਵਜਿਤ ਗਾਇਕਵਾੜ ਮਹਾਰਾਸ਼ਟਰ ਸਟੇਟ ਰੋਡ ਡਵੈਲਪਮੈਂਟ ਕਾਰਪੋਰੇਸ਼ਨ ਦੇ ਐੱਮ ਡੀ ਅਨਿਲ ਗਾਇਕਵਾੜ ਦਾ ਪੁੱਤਰ ਹੈ। ਪ੍ਰਿਆ ਦੇ ਮੁਤਾਬਕ ਉਹ ਅਸ਼ਵਜਿਤ ਦੇ ਨਾਲ ਪਿਛਲੇ ਚਾਰ ਸਾਲ ਤੋਂ ਰਿਲੇਸ਼ਨਸ਼ਿਪ ‘ਚ ਸੀ ।


ਦੱਸਿਆ ਜਾ ਰਿਹਾ ਹੈ ਕਿ ਅਸ਼ਵਜਿਤ ਸ਼ਾਦੀਸ਼ੁਦਾ ਹੈ । ਜਿਸ ਦਾ ਹਾਲ ਹੀ ‘ਚ ਪ੍ਰਿਆ ਨੂੰ ਪਤਾ ਲੱਗਿਆ ਹੈ। ਪ੍ਰਿਆ ਨੇ ਆਪਣੀ ਇੰਸਟਾਗ੍ਰਾਮ ਪੋਸਟ ‘ਚ ਦਾਅਵਾ ਕੀਤਾ ਹੈ ਕਿ ਗਿਆਰਾਂ ਦਸੰਬਰ ਨੂੰ ਉਸ ਦੇ ਨਾਲ ਅਸ਼ਵਜਿਤ ਅਤੇ ਉਸ ਦੇ ਤਿੰਨ ਦੋਸਤਾਂ ਨੇ ਕੁੱਟਮਾਰ ਕੀਤਾ ਅਤੇ ਕਾਰ ਦੇ ਨਾਲ ਦਰੜ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ। 

View this post on Instagram

A post shared by PRIYA SINGH (@priyasingh_official)


 


Related Post