ਜਲੰਧਰ ‘ਚ ਇੱਕ ਪ੍ਰੋਗਰਾਮ ਕਰਕੇ ਪਰਤ ਰਹੀ ਜੋਤੀ ਨੂਰਾਂ ਦੀ ਕਾਰ ‘ਤੇ ਹਮਲਾ, ਇੱਕ ਸ਼ਖਸ ਰਾਊਂਡ ਅੱਪ

ਪੰਜਾਬ ‘ਚ ਅਪਰਾਧਾਂ ਦਾ ਸਿਲਸਿਲਾ ਸਿਖਰਾਂ ‘ਤੇ ਪਹੁੰਚ ਗਿਆ ਹੈ। ਆਮ ਲੋਕ ਤਾਂ ਦੂਰ ਦੀ ਗੱਲ ਸੈਲੀਬ੍ਰੇਟੀਜ਼ ਤੱਕ ਸੁਰੱਖਿਅਤ ਨਹੀਂ ਹਨ । ਬੀਤੀ ਰਾਤ ਜੋਤੀ ਨੂਰਾਂ ਦੀ ਕਾਰ ‘ਤੇ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

By  Shaminder July 16th 2024 02:59 PM

ਪੰਜਾਬ ‘ਚ ਅਪਰਾਧਕ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ । ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੀ ਪ੍ਰਸਿੱਧ ਸੂਫ਼ੀ ਗਾਇਕਾ ਜੋਤੀ ਨੂਰਾਂ (Jyoti nooran) ਦੀ ਕਾਰ ‘ਤੇ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਗਾਇਕਾ ਦੇਰ ਰਾਤ ਵਡਾਲਾ ਚੌਂਕ ਦੇ ਕੋਲ ਕਿਸੇ ਪ੍ਰੋਗਰਾਮ ਤੋਂ ਵਾਪਸ ਆ ਰਹੇ ਸਨ । ਇਸੇ ਦੌਰਾਨ ਗੁਰੁ ਨਾਨਕ ਚੌਕ ਦੇ ਕੋਲ ਬਾਈਕ ‘ਤੇ ਸਵਾਰ ਮੁੰਡਿਆਂ ਨੇ ਕਾਰ ‘ਤੇ ਹਮਲਾ ਕਰ ਦਿੱਤਾ ।

ਹੋਰ ਪੜ੍ਹੋ  : ਹਰਭਜਨ ਸਿੰਘ ਨੇ ਆਪਣੀ ਛੋਟੀ ਭੈਣ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਦਿੱਤੀ ਜਨਮ ਦਿਨ ਦੀ ਵਧਾਈ

ਗਾਇਕਾ ਦੀ ਟੀਮ ਦੇ ਵੱਲੋਂ ਇਸ ਸਬੰਧੀ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ । ਜਿਸ ਤੋਂ ਬਾਅਦ ਇਸ ਮਾਮਲੇ ‘ਚ ਪੁਲਿਸ ਨੇ ਇੱਕ ਸ਼ਖਸ ਨੂੰ ਰਾਊਂਡ ਅਪ ਕੀਤਾ ਗਿਆ ਹੈ। ਜੋਤੀ ਨੂਰਾਂ ਦੀ ਟੀਮ ਦਾ ਕਹਿਣਾ ਹੈ ਕਿ ਦੇਰ ਰਾਤ ਜਦੋਂ ਉਹ ਕਿਸੇ ਪ੍ਰੋਗਰਾਮ ਤੋਂ ਵਾਪਸ ਪਰਤ ਰਹੇ ਸਨ ਕਿ ਕੁਝ ਬਾਈਕ ਸਵਾਰ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਜਦੋਂ ਉਨ੍ਹਾਂ ਨੇ ਕਾਰ ਹੌਲੀ ਕੀਤੀ ਤਾਂ ਇਨ੍ਹਾਂ ਮੁੰਡਿਆਂ ਨੇ ਕਾਰ ‘ਤੇ ਹਮਲਾ ਕਰ ਦਿੱਤਾ।

ਜੋਤੀ ਨੂਰਾਂ ਦਾ ਵਰਕ ਫ੍ਰੰਟ 

ਜੋਤੀ ਨੂਰਾਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਪਹਿਲਾਂ ਦੋਵੇਂ ਭੈਣਾਂ ਇੱਕਠੀਆਂ ਗਾਉਂਦੀਆਂ ਸਨ ਅਤੇ ਇੰਡਸਟਰੀ ‘ਚ ਨੂਰਾਂ ਸਿਸਟਰਸ ਦੇ ਨਾਲ ਮਸ਼ਹੂਰ ਸਨ । ਪਰ ਪਿਛਲੇ ਕਈ ਮਹੀਨਿਆਂ ਤੋਂ ਇਹ ਜੋੜੀ ਵੱਖ ਹੋ ਚੁੱਕੀ ਹੈ ਅਤੇ ਇੱਕਲੇ ਹੀ ਗਾਉਂਦੀ ਹੈ। 

View this post on Instagram

A post shared by Jyoti norran (@jyoti.nooran.1998)




Related Post