ਗਾਇਕ ਭੁਪਿੰਦਰ ਗਿੱਲ ਮਨਾ ਰਹੇ ਵੈਡਿੰਗ ਐਨੀਵਰਸਰੀ, ਪਤਨੀ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਗਾਇਕ ਭੁਪਿੰਦਰ ਗਿੱਲ ਦੀ ਅੱਜ ਵੈਡਿੰਗ ਐਨੀਵਰਸਰੀ ਹੈ । ਇਸ ਮੌਕੇ ‘ਤੇ ਗਾਇਕ ਨੇ ਆਪਣੀ ਪਤਨੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਇਹ ਜੋੜੀ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ ।

By  Shaminder June 8th 2023 11:40 AM -- Updated: June 8th 2023 05:20 PM

ਗਾਇਕ ਭੁਪਿੰਦਰ ਗਿੱਲ (Bhupinder Gill) ਦੀ ਅੱਜ ਵੈਡਿੰਗ ਐਨੀਵਰਸਰੀ ਹੈ । ਇਸ ਮੌਕੇ ‘ਤੇ ਗਾਇਕ ਨੇ ਆਪਣੀ ਪਤਨੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਇਹ ਜੋੜੀ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਜਿਉਂ ਹੀ ਗਾਇਕ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਗਾਇਕ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ ‘ਹੈਲੋ ਫ੍ਰੈਂਡਸ ਗੁੱਡ ਮੌਰਨਿੰਗ…ਲਓ ਜੀ ਅੱਜ ਸਾਡੀ ਮੈਰਿਜ ਐਨੀਵਰਸਰੀ ਹੈ ’। 


ਹੋਰ ਪੜ੍ਹੋ : ਗਾਇਕ ਰਣਜੀਤ ਬਾਵਾ ਨੇ ਘਰ ‘ਚ ਪਈ ਆਈਟੀ ਰੇਡ ਬਾਰੇ ਕੀਤੇ ਖੁਲਾਸੇ, ਕਿਹਾ ‘ਇੰਡਸਟਰੀ ਦਾ ਕੋਈ ਬੰਦਾ ਨਹੀਂ ਖੜਿਆ ਨਾਲ’

‘ਬਟੂਆ’ ਗੀਤ ਦੇ ਨਾਲ ਬਣੀ ਪਛਾਣ 

ਭੁਪਿੰਦਰ ਗਿੱਲ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਅਨੇਕਾਂ ਹੀ ਹਿੱਟ ਗੀਤ ਗਾਏ ਹਨ । ਪਰ ਉਨ੍ਹਾਂ ਦੇ ‘ਬਟੂਆ’ ਗੀਤ ਨੇ ਇੰਡਸਟਰੀ ‘ਚ ਖੂਬ ਵਾਹ-ਵਾਹੀ ਖੱਟੀ ।



ਇਹ ਗੀਤ ਅੱਜ ਵੀ ਹਰ ਡੀਜੇ ‘ਤੇ ਖੂਬ ਵੱਜਦਾ ਹੈ । ਭੁਪਿੰਦਰ ਗਿੱਲ ਆਏ ਦਿਨ ਨਵੇਂ-ਨਵੇਂ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਂਦੇ ਹਨ । ਇਸ ਦੇ ਨਾਲ ਹੀ ਉਹ ਲਾਈਵ ਸ਼ੋਅਸ ‘ਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੇ ਹਨ । 


ਸੋਸ਼ਲ ਮੀਡੀਆ ‘ਤੇ ਰਹਿੰਦੇ ਹਨ ਸਰਗਰਮ 

ਭੁਪਿੰਦਰ  ਗਿੱਲ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ।ਉਹ ਆਪਣੀ ਪਤਨੀ ਦੇ ਨਾਲ ਅਕਸਰ ਵੀਡੀਓ ਸਾਂਝੇ ਕਰਦੇ ਹਨ । ਉਹ ਫਨੀ ਵੀਡੀਓਜ਼ ਦੇ ਨਾਲ-ਨਾਲ ਆਪਣੇ ਆਉਣ ਵਾਲੇ ਪ੍ਰੋਜੈਕਟਸ ਦੇ ਬਾਰੇ ਵੀ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ । 









Related Post