ਜਨਮ ਦਿਨ ‘ਤੇ ਭਾਵੁਕ ਹੋਈ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ , ਕਿਹਾ ‘ਵਾਪਸ ਆ ਜਾਓ ਸ਼ੁਭ ਰੱਬ ਦਾ ਵਾਸਤਾ’
ਬੀਤੇ ਦਿਨ ਮਾਂ ਦਿਵਸ ਸੀ ਅਤੇ ਇਸੇ ਦਿਨ ਸੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਦਾ ਜਨਮ ਦਿਨ ਵੀ । ਪਰ ਇਸ ਮੌਕੇ ਉਸ ਮਾਂ ਦਾ ਪਿਆਰਾ ਪੁੱਤਰ ਉਸ ਕੋਲ ਨਹੀਂ ਸੀ । ਜੋ ਕਿ ਉਸ ਨੂੰ ਜਨਮ ਦਿਨ ਦੀ ਵਧਾਈ ਦਿੰਦਾ ।
ਬੀਤੇ ਦਿਨ ਮਾਂ ਦਿਵਸ ਸੀ ਅਤੇ ਇਸੇ ਦਿਨ ਸੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose wala) ਦੀ ਮਾਂ ਦਾ ਜਨਮ ਦਿਨ (Mother Birthday) ਵੀ । ਪਰ ਇਸ ਮੌਕੇ ਉਸ ਮਾਂ ਦਾ ਪਿਆਰਾ ਪੁੱਤਰ ਉਸ ਕੋਲ ਨਹੀਂ ਸੀ । ਜੋ ਕਿ ਉਸ ਨੂੰ ਜਨਮ ਦਿਨ ਦੀ ਵਧਾਈ ਦਿੰਦਾ । ਉਸ ਮਾਂ ਨੇ ਆਪਣੇ ਪੁੱਤਰ ਦੇ ਲਈ ਇੱਕ ਭਾਵੁਕ ਨੋਟ ਲਿਖਿਆ ਹੈ ।ਜੋ ਇਸ ਦੁਨੀਆ ‘ਤੇ ਮੌਜੂਦ ਨਹੀਂ ਹੈ ।
ਹੋਰ ਪੜ੍ਹੋ : ਗਾਇਕ ਹਰਭਜਨ ਮਾਨ, ਸ਼ਹਿਨਾਜ਼ ਗਿੱਲ ਅਤੇ ਜਸਬੀਰ ਜੱਸੀ ਨੇ ਵੀ ਮਾਂ ਦਿਹਾੜੇ ‘ਤੇ ਸਾਂਝੀਆਂ ਕੀਤੀਆਂ ਤਸਵੀਰਾਂ
ਇਸ ਨੋਟ ‘ਚ ਮਾਤਾ ਚਰਨ ਕੌਰ ਨੇ ਲਿਖਿਆ ‘ਸ਼ੁਭ ਪਿਛਲੇ ਜਨਮ ਦਿਨ ਤੇ ਤੁਸੀਂ ਬੰਬੇ ਸੀ ਰਾਤੀ ਬਾਰਾਂ ਵਜੇ ਵਿਸ਼ ਕੀਤਾ ਸੀ, ਪਰ ਇਸ ਵਾਰ ਮੈ ਉਡੀਕਦੀ ਰਹੀ ਤੁਸੀ ਮੈਨੂੰ ਵਿਸ਼ ਹੀ ਨੀ ਕੀਤਾ। ਕੀ ਤੁਸੀ ਮੈਥੋਂ ਐਨੀ ਦੂਰ ਚਲੇ ਗਏ ਤੁਸੀ ਮੈਨੂੰ ਕਦੇ ਵੀ ਵਿਸ਼ ਨਹੀਂ ਕਰੋਂਗੇ ਪੁੱਤ ਐਦਾਂ ਨਾ ਕਰੋ ਸਾਡਾ ਨੀ ਸਰਦਾ ਤੁਹਾਡੇ ਬਿਨਾਂ ਵਾਪਿਸ ਆਜੋ ਸ਼ੁਭ ਰੱਬ ਦਾ ਵਾਸਤਾ’।
ਸਿੱਧੂ ਮੂਸੇਵਾਲਾ ਦਾ ਮਾਂ ਨਾਲ ਸੀ ਬਹੁਤ ਲਗਾਅ
ਸਿੱਧੂ ਮੂਸੇਵਾਲਾ ਦਾ ਆਪਣੀ ਮਾਂ ਦੇ ਨਾਲ ਖ਼ਾਸ ਲਗਾਅ ਸੀ । ਗਾਇਕ ਆਪਣੇ ਮਾਪਿਆਂ ਦੇ ਬਹੁਤ ਕਰੀਬ ਸੀ ਅਤੇ ਮਾਪਿਆਂ ਨੂੰ ਹੀ ਆਪਣਾ ਦੋਸਤ ਮੰਨਦਾ ਸੀ । ਮਾਪਿਆਂ ਦਾ ਇਕਲੌਤੇ ਪੁੱੱਤਰ ਸਿੱਧੂ ਮੂਸੇਵਾਲਾ ਨੇ ਪੂਰੀ ਦੁਨੀਆ ‘ਚ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਸੀ ।
ਕੁਝ ਕੁ ਸਮੇਂ ਹੀ ਸਿੱਧੂ ਮੂਸੇਵਾਲਾ ਉਰਫ ਸ਼ੁਭਦੀਪ ਸਿੱਧੂ ਨੇ ਆਪਣੇ ਗੀਤਾਂ ਦੇ ਨਾਲ ਪੂਰੀ ਦੁਨੀਆ ‘ਚ ਲੋਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾ ਲਈ ਸੀ । ਪਰ ਉਸ ਦੀ ਕਾਮਯਾਬੀ ਕਿਸੇ ਤੋਂ ਜਰੀ ਨਹੀਂ ਗਈ ਅਤੇ ਬੀਤੇ ਸਾਲ 29 ਮਈ ਨੂੰ ਪਿੰਡ ਜਵਾਹਰਕੇ ਵਿਖੇ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਸੀ ।