ਸ਼ਿਲਪਾ ਸ਼ੈੱਟੀ ਨੇ ਆਜ਼ਾਦੀ ਦਿਹਾੜੇ ‘ਤੇ ਲਹਿਰਾਇਆ ਤਿਰੰਗਾ, ਪਰ ਇਸ ਵਜ੍ਹਾ ਕਰਕੇ ਕੀਤਾ ਗਿਆ ਟ੍ਰੋਲ

ਬੀਤੇ ਦਿਨ ਆਜ਼ਾਦੀ ਦਿਹਾੜਾ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ । ਇਸ ਮੌਕੇ ‘ਤੇ ਬਾਲੀਵੁੱਡ ਸਿਤਾਰਿਆਂ ਨੇ ਵੀ ਆਪੋ ਆਪਣੇ ਤਰੀਕੇ ਦੇ ਨਾਲ ਆਜ਼ਾਦੀ ਦਿਹਾੜਾ ਮਨਾਇਆ । ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਵੀ ਆਪਣੇ ਘਰ ਦੇ ਬਾਹਰ ਤਿੰਰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ।

By  Shaminder August 16th 2023 11:34 AM

ਬੀਤੇ ਦਿਨ ਆਜ਼ਾਦੀ ਦਿਹਾੜਾ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ । ਇਸ ਮੌਕੇ ‘ਤੇ ਬਾਲੀਵੁੱਡ ਸਿਤਾਰਿਆਂ ਨੇ ਵੀ ਆਪੋ ਆਪਣੇ ਤਰੀਕੇ ਦੇ ਨਾਲ ਆਜ਼ਾਦੀ ਦਿਹਾੜਾ ਮਨਾਇਆ । ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty) ਨੇ ਵੀ ਆਪਣੇ ਘਰ ਦੇ ਬਾਹਰ ਤਿੰਰਗਾ ਲਹਿਰਾਉਣ ਦੀ ਰਸਮ ਅਦਾ ਕੀਤੀ । ਇਸ ਮੌਕੇ ਅਦਾਕਾਰਾ ਦਾ ਪਰਿਵਾਰ ਵੀ ਨਜ਼ਰ ਆਇਆ । ਤਿਰੰਗਾ ਫਹਿਰਾਉਣ ਦੀ ਰਸਮ ਤੋਂ ਬਾਅਦ ਸਾਰੇ ਪਰਿਵਾਰ ਨੇ ਰਾਸ਼ਟਰ ਗਾਨ ਵੀ ਗਾਇਆ । 


ਹੋਰ ਪੜ੍ਹੋ :  ਕਰਣ ਦਿਓਲ ਆਪਣੇ ਚਾਚੇ ਅਭੈ ਦਿਓਲ ਦੇ ਨਾਲ ਵਿਦੇਸ਼ ‘ਚ ਆਏ ਨਜ਼ਰ, ਅਭੈ ਦਿਓਲ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਸੋਸ਼ਲ ਮੀਡੀਆ ‘ਤੇ ਕੀਤਾ ਗਿਆ ਟਰੋਲ

ਅਦਾਕਾਰਾ ਨੇ ਜਿਉਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਸ ਨੂੰ ਸੋਸ਼ਲ ਮੀਡੀਆ ‘ਤੇ ਕੁਝ ਲੋਕਾਂ ਨੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ । ਲੋਕਾਂ ਨੇ ਅਦਾਕਾਰਾ ਨੂੰ ਨਸੀਹਤ ਦਿੰਦਿਆਂ ਕਿਹਾ ਕਿ ‘ਦੇਸ਼ ਦੇ ਝੰਡੇ ਨੂੰ ਲਹਿਰਾਓ ਤਾਂ ਤੁਹਾਨੂੰ ਬੇਨਤੀ ਹੈ ਕਿ ਜੁੱਤੀਆਂ, ਚੱਪਲਾਂ ਉਤਾਰ ਕੇ ਹੀ ਝੰਡੇ ਦੀ ਰੱਸੀ ਨੂੰ ਹੱਥ ਲਗਾਓ।


ਜੈ ਹਿੰਦ, ਭਾਰਤ ਦੀ ਸੁਤੰਤਰਤਾ ਦਿਵਸ ਦੀਆਂ ਸ਼ੁਭ ਕਾਮਨਾਵਾਂ’। ਇਸ ਤੋਂ ਇਲਾਵਾ ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਮੈਡਮ ਚੱਪਲ ਪਹਿਨ ਕੇ ਕੌਣ ਝੰਡਾ ਫਹਿਰਾਉਂਦਾ ਹੈ।ਕਿਰਪਾ ਕਰਕੇ ਅੱਗੇ ਤੋਂ ਅਜਿਹਾ ਨਾ ਕਰੋ’। ਇੱਕ ਹੋਰ ਨੇ ਲਿਖਿਆ ‘ਚੱਪਲ ਜੁੱਤੇ ਤਾਂ ਉਤਾਰ ਦਿੰਦੇ’। ਇਸ ਤੋਂ ਇਲਾਵਾ ਹੋਰ ਵੀ ਕਈ ਯੂਜ਼ਰਸ ਨੇ ਕਮੈਂਟਸ ਕੀਤੇ ਹਨ । 


ਸ਼ਿਲਪਾ  ਸ਼ੈੱਟੀ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ 

ਸ਼ਿਲਪਾ ਸ਼ੈੱਟੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਹੁਣ ਤੱਕ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਧੜਕਣ, ਬਾਜ਼ੀਗਰ, ਹੰਗਾਮਾ-੩ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । 

View this post on Instagram

A post shared by Shilpa Shetty Kundra (@theshilpashetty)




Related Post