ਸ਼ਹਿਨਾਜ਼ ਗਿੱਲ ਆਪਣੀ ਮੰਮੀ ਦੇ ਨਾਲ ਮਸਤੀ ਕਰਦੀ ਹੋਈ ਆਈ ਨਜ਼ਰ, ਵੇਖੋ ਵੀਡੀਓ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਦੀ ਮੰਮੀ ਤੇ ਇੱਕ ਹੋਰ ਮਹਿਲਾ ਆਪਸ ‘ਚ ਗੱਲਬਾਤ ਕਰ ਰਹੀਆਂ ਹਨ । ਜਿਸ ‘ਚ ਸ਼ਹਿਨਾਜ਼ ਦੀ ਮੰਮੀ ਕਹਿੰਦੇ ਹਨ ਕਿ ਤੁਸੀਂ ਕਹਿਓ ਅੱਜ ਮੈਂ ਕੈਸੀ ਲੱਗ ਰਹੀ ਹੂੰ ਅਤੇ ਮੈਂ ਬੋਲਾਂਗੀ ਕਿ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ’।

By  Shaminder September 2nd 2024 11:02 AM

 ਸ਼ਹਿਨਾਜ਼ ਗਿੱਲ (Shehnaaz Gill) ਇਨ੍ਹੀਂ ਦਿਨੀਂ ਆਪਣੀ ਮੰਮੀ ਦੇ ਨਾਲ ਕੁਝ ਸ਼ੂਟ ਕਰ ਰਹੀ ਹੈ। ਜਿਸ ਦਾ ਇੱਕ ਵੀਡੀਓ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਦੀ ਮੰਮੀ ਤੇ ਇੱਕ ਹੋਰ ਮਹਿਲਾ ਆਪਸ ‘ਚ ਗੱਲਬਾਤ ਕਰ ਰਹੀਆਂ ਹਨ । ਜਿਸ ‘ਚ ਸ਼ਹਿਨਾਜ਼ ਦੀ ਮੰਮੀ ਕਹਿੰਦੇ ਹਨ ਕਿ ਤੁਸੀਂ ਕਹਿਓ ਅੱਜ ਮੈਂ ਕੈਸੀ ਲੱਗ ਰਹੀ ਹੂੰ ਅਤੇ ਮੈਂ ਬੋਲਾਂਗੀ ਕਿ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ’।

ਹੋਰ ਪੜ੍ਹੋ : ਮਨਪ੍ਰੀਤ ਮੰਨਾ ਨੇ ਪ੍ਰੇਮ ਢਿੱਲੋਂ ਨੂੰ ਕੱਢੀਆਂ ਗਾਲਾਂ,ਜਾਣੋ ਕੀ ਹੈ ਪੂਰਾ ਮਾਮਲਾ

ਜਿਸ ਤੋਂ ਬਾਅਦ ਸ਼ਹਿਨਾਜ਼ ਕਹਿੰਦੀ ਹੈ ਕਿ ਤੁਸੀਂ ਦੋਨੋਂ ਪਹਿਲਾਂ ਤੈਅ ਕਰ ਲਓ ਕਿ ਕੀ ਬੋਲਣਾ ਹੈ। ਇਸ ਤੋਂ ਬਾਅਦ ਸ਼ਹਿਨਾਜ਼ ਦੋਵਾਂ ਦੇ ਇਸ ਵੀਡੀਓ ਨੂੰ ਸ਼ੂਟ ਕਰਨ ਦਾ ਇਸ਼ਾਰਾ ਕਰਦੀ ਹੈ। ਸ਼ਹਿਨਾਜ਼ ਗਿੱਲ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । 

ਸ਼ਹਿਨਾਜ਼ ਗਿੱਲ ਦਾ ਵਰਕ ਫ੍ਰੰਟ 

ਸ਼ਹਿਨਾਜ਼ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

View this post on Instagram

A post shared by Shehnaaz Gill (@shehnaazgill)

ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਅਤੇ ਡਾਕਾ ਫ਼ਿਲਮ ‘ਚ ਉਨ੍ਹਾਂ ਦੇ ਵੱਲੋਂ ਨਿਭਾਏ ਗਏ ‘ਪੁਸ਼ਪਾ’ ਨਾਂਅ ਦੇ ਕਿਰਦਾਰ ਨੂੰ ਕਾਫੀ ਸਰਾਹਿਆ ਗਿਆ ਸੀ। ਪਰ ਉਨ੍ਹਾਂ ਨੂੰ ਵੱਡੇ ਪੱਧਰ ‘ਤੇ ਪਛਾਣ ਉਦੋਂ ਮਿਲੀ ਜਦੋਂ ਉਨ੍ਹਾਂ ਨੇ ਬਿੱਗ ਬੌਸ ‘ਚ ਭਾਗ ਲਿਆ ਅਤੇ ਇਸ ਸ਼ੋਅ ‘ਚ ਸਿਧਾਰਥ ਸ਼ੁਕਲਾ ਦੇ ਨਾਲ ਉਨਾਂ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। 


 



Related Post