ਸ਼ਹਿਨਾਜ਼ ਗਿੱਲ ਨੇ ਆਪਣੇ ਭਰਾ ਸ਼ਹਿਬਾਜ਼ ਨਾਲ ਰੀਕ੍ਰੀਏਟ ਕੀਤਾ ਵਾਇਰਲ ਮੀਮ 'Moye Moye', ਵੇਖੋ ਮਜ਼ੇਦਾਰ ਵੀਡੀਓ

ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਗਿੱਲ (Shehnaaz Gill ) ਅਕਸਰ ਆਪਣੇ ਚੁਲਬੁਲੇ ਅੰਦਾਜ਼ ਨਾਲ ਫੈਨਜ਼ ਨੂੰ ਖੁਸ਼ ਕਰ ਦਿੰਦੀ ਹੈ। ਹਾਲ ਹੀ 'ਚ ਸ਼ਹਿਨਾਜ਼ ਗਿੱਲ ਦੀ ਉਸ ਦੇ ਭਰਾ ਸ਼ਹਿਬਾਜ਼ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੋਵੇਂ ਇੱਕ ਮਸ਼ਹੂਰ ਮੀਮ ਰੀਕ੍ਰੀਏਟ ਕੀਤਾ ਹੈ। ਦਰਸ਼ਕ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।

By  Pushp Raj December 19th 2023 04:25 PM

Shehnaaz Gill Viral Video: ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਗਿੱਲ  (Shehnaaz Gill ) ਅਕਸਰ ਆਪਣੇ ਚੁਲਬੁਲੇ ਅੰਦਾਜ਼ ਨਾਲ ਫੈਨਜ਼ ਨੂੰ ਖੁਸ਼ ਕਰ ਦਿੰਦੀ ਹੈ। ਹਾਲ ਹੀ 'ਚ ਸ਼ਹਿਨਾਜ਼ ਗਿੱਲ ਦੀ ਉਸ ਦੇ ਭਰਾ ਸ਼ਹਿਬਾਜ਼ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੋਵੇਂ ਇੱਕ ਮਸ਼ਹੂਰ ਮੀਮ ਰੀਕ੍ਰੀਏਟ ਕੀਤਾ ਹੈ। ਦਰਸ਼ਕ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। 


ਇਨ੍ਹੀਂ ਦਿਨੀਂ ਸ਼ਹਿਨਾਜ਼ ਪੰਜਾਬ ਵਿਖੇ ਆਪਣੇ ਪਰਿਵਾਰ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਜ਼ਿੰਦਗੀ ਦੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ।

ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਤੇ ਉਨ੍ਹਾਂ ਦੇ ਭਰਾ ਸ਼ਹਿਬਾਜ਼ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸ਼ਹਿਨਾਜ਼ ਆਪਣੇ ਭਰਾ ਸ਼ਹਿਬਾਜ਼ ਤੇ ਹੋਰਨਾਂ ਦੋਸਤਾਂ ਨਾਲ ਮਿਲ ਕੇ ਵਾਇਰਲ ਮੀਮ 'Moye Moye' ਨੂੰ ਅਨੋਖੇ ਅੰਦਾਜ਼ ਵਿੱਚ ਰੀਕ੍ਰੀਏਟ ਕਰਦੀ ਹੋਈ ਨਜ਼ਰ ਆ ਰਹੀ ਹੈ। 

ਫੈਨਜ਼ ਸ਼ਹਿਨਾਜ਼ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਕਈ ਫੈਨਜ਼ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਨੇ ਲਿਖਿਆ ਵਾਓ, ਤੇ ਕੁਝ ਹਾਰਟ ਈਮੋਜੀ ਭੇਜੇ ਹਨ। 

View this post on Instagram

A post shared by Shehnaaz Gill (@shehnaazgill)


ਹੋਰ ਪੜ੍ਹੋ: ਕਰਨ ਔਜਲਾ ਨੇ ਆਪਣੇ ਪਿੰਡ 'ਚ ਅੱਖਾਂ ਦੇ ਚੈਅਕਪ ਕੈਂਪ ਦਾ ਕੀਤਾ ਆਯੋਜਨ, ਪਿੰਡ ਵਾਸੀਆਂ ਨੇ ਗਾਇਕ ਦੇ ਨੇਕ ਉਪਰਾਲੇ ਦੀ ਕੀਤੀ ਤਾਰੀਫ

ਦੱਸਣਯੋਗ ਹੈ ਕਿ ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਦਾ ਹਾਲ ਹੀ ਵਿੱਚ ਇੱਕ ਨਵਾਂ ਗੀਤ ਸ਼ਾਈਨ ਰਿਲੀਜ਼ ਹੋਇਆ ਹੈ, ਸ਼ਹਿਨਾਜ਼ ਤੇ ਗੁਰੂ ਕਈ ਮਿਊਜ਼ਿਕ ਵੀਡੀਓ 'ਤੇ ਇੱਕਠੇ ਕੰਮ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਤੋਂ Moonrise ਵਿੱਚ ਨਜ਼ਰ ਆਏ ਸਨ, ਫੈਨਜ਼ ਨੂੰ ਦੋਹਾਂ ਦੀ ਇਹ ਕੈਮਿਸਟਰੀ ਕਾਫੀ ਪਸੰਦ ਆਈ ਤੇ ਹੁਣ ਵੀ ਦਰਸ਼ਕ ਇਸ ਨਵੇਂ ਗੀਤ ਨੂੰ ਕਾਫੀ ਪਿਆਰ ਦੇ ਰਹੇ ਹਨ। 


Related Post