Satish Kaushik Birthday : ਚੰਗੇ ਕਾਮੇਡੀ ਕਲਾਕਾਰ ਦੇ ਨਾਲ-ਨਾਲ ਸਫਲ ਨਿਰਦੇਸ਼ਕ ਵੀ ਸਨ ਸਤਿਸ਼ ਕੌਸ਼ਿਕ, ਜਾਣੋ ਅਦਾਕਾਰ ਦੀ ਜ਼ਿੰਦਗੀ ਬਾਰੇ ਦਿਲਚਸਪ ਕਿੱਸਾ

ਸਤੀਸ਼ ਕੌਸ਼ਿਕ ਫਿਲਮ ਇੰਡਸਟਰੀ ਦੇ ਮਸ਼ਹੂਰ ਕਾਮੇਡੀ ਐਕਟਰ ਰਹੇ ਸਨ। ਆਪਣੇ ਕਰੀਅਰ 'ਚ ਉਨ੍ਹਾਂ ਨੇ ਕਈ ਜ਼ਬਰਦਸਤ ਕਿਰਦਾਰ ਨਿਭਾਏ, ਜਿਨ੍ਹਾਂ ਦੀਆਂ ਯਾਦਾਂ ਅੱਜ ਵੀ ਲੋਕਾਂ ਦੇ ਮਨਾਂ 'ਚ ਤਾਜ਼ਾ ਹਨ। ਅੱਜ ਉਨ੍ਹਾਂ ਦੇ ਜਨਮਦਿਨ 'ਤੇ ਜਾਣੋ ਉਨ੍ਹਾਂ ਨਾਲ ਜੁੜੀਆਂ ਖਾਸ ਗੱਲਾਂ ਬਾਰੇ।

By  Pushp Raj April 13th 2024 02:20 PM

Satish Kaushik Birthday : ਸਤੀਸ਼ ਕੌਸ਼ਿਕ ਫਿਲਮ ਇੰਡਸਟਰੀ ਦੇ ਮਸ਼ਹੂਰ ਕਾਮੇਡੀ ਐਕਟਰ ਰਹੇ ਸਨ। ਆਪਣੇ ਕਰੀਅਰ 'ਚ ਉਨ੍ਹਾਂ ਨੇ ਕਈ ਜ਼ਬਰਦਸਤ ਕਿਰਦਾਰ ਨਿਭਾਏ, ਜਿਨ੍ਹਾਂ ਦੀਆਂ ਯਾਦਾਂ ਅੱਜ ਵੀ ਲੋਕਾਂ ਦੇ ਮਨਾਂ 'ਚ ਤਾਜ਼ਾ ਹਨ। ਅੱਜ ਉਨ੍ਹਾਂ ਦੇ ਜਨਮਦਿਨ 'ਤੇ ਜਾਣੋ ਉਨ੍ਹਾਂ ਨਾਲ ਜੁੜੀਆਂ ਖਾਸ ਗੱਲਾਂ ਬਾਰੇ। 

ਮਿਸਟਰ ਇੰਡੀਆ ਦੇ ਕੈਲੰਡਰ ਤੋਂ ਲੈ ਕੇ 'ਹਮ ਕਿਸਸੇ ਕਮ ਨਹੀਂ' ਦੇ ਪੱਪੂ ਪੇਜਰ ਤੱਕ ਹਰ ਕਿਰਦਾਰ 'ਚ ਉਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਸਤੀਸ਼ ਹਰ ਸਾਲ 13 ਅਪ੍ਰੈਲ ਨੂੰ ਆਪਣਾ ਜਨਮ ਦਿਨ ਸੀ। ਬੇਸ਼ਕ ਅੱਜ ਸਤੀਸ਼ ਕੌਸ਼ਿਸ਼ ਸਾਡੇ ਵਿਚਾਲੇ ਨਹੀਂ ਰਹੇ ਪਰ ਫੈਨਜ਼ ਅੱਜ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਯਾਦ ਕਰ ਰਹੇ ਹਨ। 

View this post on Instagram

A post shared by Satish Kaushik (@satishkaushik2178)


ਕਿਰੋਰੀ ਮਾਲ ਕਾਲਜ, ਦਿੱਲੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਉਨ੍ਹਾਂ ਨੇ ਨੈਸ਼ਨਲ ਸਕੂਲ ਆਫ਼ ਡਰਾਮਾ ਵਿੱਚ ਦਾਖਲਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਤੋਂ ਐਕਟਿੰਗ ਦਾ ਕੋਰਸ ਵੀ ਕੀਤਾ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਹ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਮੁੰਬਈ ਚਲੇ ਗਏ।

ਸਤੀਸ਼ ਕੌਸ਼ਿਕ ਨੇ ਅਦਾਕਾਰੀ ਦੇ ਨਾਲ-ਨਾਲ ਸਹਾਇਕ ਨਿਰਦੇਸ਼ਕ ਵਜੋਂ ਬਾਲੀਵੁੱਡ ਵਿੱਚ ਡੈਬਿਊ ਕੀਤਾ। ਉਸਨੇ 1983 ਦੀ ਫਿਲਮ ਮਾਸੂਮ ਵਿੱਚ ਸ਼ੇਖਰ ਕਪੂਰ ਨੂੰ ਅਸਿਸਟ ਕੀਤਾ ਸੀ। ਇਸ ਫਿਲਮ 'ਚ ਉਸ ਨੇ ਛੋਟੀ ਜਿਹੀ ਭੂਮਿਕਾ ਵੀ ਨਿਭਾਈ ਸੀ। ਇਸ ਤੋਂ ਬਾਅਦ, ਉਸਨੇ ਕਲਾਸਿਕ ਕਾਮੇਡੀ ਜਾਨੇ ਭੀ ਦੋ ਯਾਰੋਂ ਕੋ ਵਿੱਚ ਅਦਾਕਾਰੀ ਦੇ ਨਾਲ-ਨਾਲ ਫਿਲਮ ਦੇ ਡਾਇਲਾਗ ਲਿਖੇ।

ਸਤੀਸ਼ ਨੇ ਹੁਣ ਤੱਕ 100 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਹੈ। ਫਿਲਮ ਰੂਪ ਕੀ ਰਾਣੀ ਚੋਰਾ ਕਾ ਰਾਜਾ ਬਤੌਰ ਨਿਰਦੇਸ਼ਕ ਉਸਦੀ ਪਹਿਲੀ ਫਿਲਮ ਸੀ ਜੋ ਬਾਕਸ ਆਫਿਸ 'ਤੇ ਫਲਾਪ ਸਾਬਤ ਹੋਈ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਕਈ ਫਿਲਮਾਂ ਦਾ ਨਿਰਦੇਸ਼ਨ ਕੀਤਾ ਪਰ ਉਨ੍ਹਾਂ ਨੂੰ ਅਸਲੀ ਪਛਾਣ ਫਿਲਮ 'ਤੇਰੇ ਨਾਮ' ਤੋਂ ਮਿਲੀ। 'ਤੇਰੇ ਨਾਮ' ਉਸ ਸਮੇਂ ਦੀ ਸਭ ਤੋਂ ਵੱਡੀ ਹਿੱਟ ਫ਼ਿਲਮ ਸੀ। ਇਸ ਫਿਲਮ ਨਾਲ ਸਲਮਾਨ ਖਾਨ ਦਾ ਕਰੀਅਰ ਇਕ ਵਾਰ ਫਿਰ ਤੋਂ ਪਟੜੀ 'ਤੇ ਆ ਗਿਆ।

View this post on Instagram

A post shared by Satish Kaushik (@satishkaushik2178)


ਹੋਰ ਪੜ੍ਹੋ: ਖਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਦਿੱਤਾ ਤੋਹਫਾ, ਰਿਲੀਜ਼ ਕੀਤਾ ਆਪਣਾ ਧਾਰਮਿਕ ਗੀਤ 'ਬਾਜ ਤੇ ਘੋੜਾ'

 ਸਤੀਸ਼ ਕੌਸ਼ਿਕ ਨੂੰ ਆਖਰੀ ਵਾਰ ਫਿਲਮ ਕਾਗਜ਼ ਦਾ ਨਿਰਦੇਸ਼ਨ ਕਰਦੇ ਦੇਖਿਆ ਗਿਆ ਸੀ। ਇਸ ਫਿਲਮ 'ਚ ਉਨ੍ਹਾਂ ਨੇ ਕੰਮ ਵੀ ਕੀਤਾ ਸੀ। ਉਸ ਦੇ ਵਕੀਲ ਦੇ ਕਿਰਦਾਰ ਨੂੰ ਵੀ ਲੋਕਾਂ ਨੇ ਬਹੁਤ ਪਸੰਦ ਕੀਤਾ। ਉਹ ਹਾਲ ਹੀ ਵਿੱਚ ਰਿਲੀਜ਼ ਹੋਈ ਰਿਸ਼ੀ ਕਪੂਰ ਦੀ ਆਖਰੀ ਫਿਲਮ ਸ਼ਰਮਾਜੀ ਨਮਕੀਨ ਵਿੱਚ ਵੀ ਨਜ਼ਰ ਆਏ ਸੀ। ਇਹ ਫਿਲਮ ਅਮੇਜ਼ਨ ਪ੍ਰਾਈਮ 'ਤੇ ਰਿਲੀਜ਼ ਹੋਈ ਸੀ। ਦੱਸ ਦਈਏ ਕਿ ਸਤੀਸ਼ ਕੌਸ਼ਿਕ ਦਾ 9 ਮਾਰਚ 2023 ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ।


Related Post