Sara Ali Khan: ਸਾਰਾ ਅਲੀ ਖ਼ਾਨ ਟੀਮ ਨਾਲ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਹੋਈ ਨਤਮਸਤਕ, ਅਦਾਕਾਰਾ ਨੇ ਸ਼ੇਅਰ ਕੀਤੀਆਂ ਤਸਵੀਰਾਂ
ਹਰ ਕੋਈ ਇਸ ਗੱਲ ਤੋਂ ਜਾਣੂ ਹੈ ਕਿ ਅਦਾਕਾਰਾ ਸਾਰਾ ਅਲੀ ਖ਼ਾਨ ਅਦਾਕਾਰੀ ਦੇ ਨਾਲ-ਨਾਲ ਖਾਣ-ਪੀਣ ਤੇ ਘੁੰਮਣ ਦੀ ਸ਼ੌਕੀਨ ਹੈ। ਉਹ ਆਪਣੇ ਬਿਜ਼ੀ ਸ਼ੈਡਿਊਲ ਚੋਂ ਸਮਾਂ ਕੱਢ ਕੇ ਵੱਖ-ਵੱਖ ਥਾਵਾਂ 'ਤੇ ਘੁੰਮਣਾ ਪਸੰਦ ਕਰਦੀ ਹੈ। ਹਾਲ ਹੀ 'ਚ ਸਾਰਾ ਅਲੀ ਖ਼ਾਨ ਆਪਣੀ ਅਪਕਮਿੰਗ ਫ਼ਿਲਮ ਟੀਮ ਨਾਲ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ।
Sara Ali Khan Visits Gurdwara Sri Bangla Sahib: ਮਸ਼ਹੂਰ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਸਾਰਾ ਅਲੀ ਖਾਨ ਛੁੱਟੀਆਂ ਮਨਾ ਕੇ ਵਾਪਸ ਆਈ ਹੈ ਪਰ ਹੁਣ ਅਦਾਕਾਰਾ ਨੇ ਆਪਣੀ ਆਉਣ ਵਾਲੀ ਫ਼ਿਲਮ 'ਏ ਵਤਨ ਮੇਰੇ ਵਤਨ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।
ਹਾਲ ਹੀ ਵਿੱਚ ਸਾਰਾ ਅਲੀ ਖ਼ਾਨ ਆਪਣੀ ਫ਼ਿਲਮ 'ਗੈਸਲਾਈਟ' 'ਚ ਨਜ਼ਰ ਆਈ। ਹੁਣ ਜਲਦ ਹੀ ਸਾਰਾ ਆਪਣੀ ਨਵੀਂ ਫ਼ਿਲਮ ਫ਼ਿਲਮ 'ਏ ਵਤਨ ਮੇਰੇ ਵਤਨ' 'ਚ ਵੀ ਨਜ਼ਰ ਆਵੇਗੀ। ਸਾਰਾ ਨੇ ਇਸ ਫ਼ਿਲਮ ਲਈ ਦਿੱਲੀ 'ਚ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।
ਹਾਲ ਹੀ ਵਿੱਚ ਸਾਰਾ ਅਲੀ ਖ਼ਾਨ ਆਪਣੀ ਅਪਕਮਿੰਗ ਫ਼ਿਲਮ ਟੀਮ ਦੇ ਨਾਲ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ। ਅਦਾਕਾਰਾ ਨੇ ਆਪਣੀ ਫ਼ਿਲਮ ਟੀਮ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰੂ ਕੀ ਇਲਾਹੀ ਬਾਣੀ ਦਾ ਆਨੰਦ ਮਾਣਿਆ।
ਸਾਰਾ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਸਾਰਾ ਨੇ ਇਹ ਤਸਵੀਰਾਂ ਇੰਸਟਾ ਸਟੋਰੀ 'ਤੇ ਪੋਸਟ ਕੀਤੀਆਂ ਹਨ, ਜਿਸ 'ਚ ਉਹ ਆਪਣੀ ਟੀਮ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਫੋਟੋ ਦੇ ਬੈਕਗ੍ਰਾਊਂਡ ਵਿੱਚ ਗੁਰਦੁਆਰਾ ਸਾਹਿਬ ਦੀ ਝਲਕ ਦਿਖਾਈ ਦੇ ਰਹੀ ਹੈ। ਇਸ ਦੌਰਾਨ ਸਾਰਾ ਸੂਟ ਪਹਿਨੇ ਹੋਏ ਨਜ਼ਰ ਆ ਰਹੀ ਹੈ। ਉਸ ਨੇ ਸਿਰ 'ਤੇ ਰੁਮਾਲ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਸਾਰਾ ਨੇ ਗੁਰਦੁਆਰੇ ਦੀਆਂ ਪੌੜੀਆਂ 'ਤੇ ਦੂਜੀ ਫੋਟੋ ਕਲਿੱਕ ਕੀਤੀ ਹੈ। ਇਸ ਤੋਂ ਇਲਾਵਾ ਸਾਰਾ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਟੀਮ ਮੈਂਬਰਸ ਨਾਲ ਲੰਚ ਕਰਦੇ ਹੋਏ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ: Parmish Verma: ਪਰਮੀਸ਼ ਵਰਮਾ ਨੂੰ ਮਿਲ ਕੇ ਭਾਵੁਕ ਹੋਈ ਉਨ੍ਹਾਂ ਦੀ ਫੀਮੇਲ ਫੈਨ, ਗਾਇਕ ਨੇ ਸਿਰ ਝੁਕਾ ਕੇ ਕੀਤਾ ਫੈਨ ਦਾ ਸਤਿਕਾਰ, ਵੇਖੋ ਵੀਡੀਓ
ਸਾਰਾ ਅਲੀ ਖ਼ਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਜਲਦੀ ਹੀ 'ਏ ਵਤਨ ਮੇਰੇ ਵਤਨ' ਵਿੱਚ ਕੰਮ ਕਰਦੀ ਨਜ਼ਰ ਆਵੇਗੀ। ਇਹ ਫ਼ਿਲਮ OTT ਪਲੇਟਫਾਰਮ 'Amazon Prime Video' 'ਤੇ ਵੀ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੇ ਨਾਲ ਸਾਰਾ ਅਲੀ ਖ਼ਾਨ ਕੋਲ ਲਕਸ਼ਮਣ ਉਟੇਕਰ ਦੀ ਇੱਕ ਅਨਟਾਈਟਲ ਰੋਮਾਂਟਿਕ ਡਰਾਮਾ ਫ਼ਿਲਮ ਵੀ ਹੈ। ਇਸ ਦੇ ਨਾਲ ਹੀ ਉਹ ਅਨੁਰਾਗ ਬਾਸੂ ਦੀ ਫ਼ਿਲਮ 'ਮੈਟਰੋ ਇਨ ਦਿਨੋਂ ' ਅਤੇ ਹੋਮੀ ਅਦਜਾਨੀਆ ਦੀ 'ਮਰਡਰ ਮੁਬਾਰਕ' ਵੀ ਲਾਈਨਅਪ ਵਿੱਚ ਹੈ।