Sanjay Dutt Birthday: ਕੀ ਹੈ ਸੰਜੇ ਦੱਤ ਦੀਆਂ 308 ਗਰਲਫ੍ਰੈਂਡਜ਼ ਦੀ ਕਹਾਣੀ? ਜਾਣੋ ਕਿਵੇਂ ਪਿਆਰ ਦੇ ਰੰਗ 'ਚ ਰੰਗੇ ਸੰਜੂ ਬਾਬਾ

ਬਾਲੀਵੁੱਡ ਅਦਾਕਾਰ ਸੰਜੇ ਦੱਤ ਦਾ ਅੱਜ ਜਨਮਦਿਨ ਹੈ। ਉਨ੍ਹਾਂ ਬਚਪਨ ਤੋਂ ਹੀ ਅਦਾਕਾਰੀ ਦੇ ਗੁਰ ਸਿਖਣੇ ਸ਼ੂਰੁ ਕਰ ਦਿੱਤੇ ਸੀ। ਸੰਜੇ ਦੱਤ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹੇ। ਉਨ੍ਹਾਂ ਦਾ ਸਟਾਰਡਮ ਉਸ ਨੂੰ ਅਜਿਹੇ ਰਾਹਾਂ 'ਤੇ ਲੈ ਗਿਆ, ਜਿੱਥੇ ਉਹ ਵਿਵਾਦਾਂ ਵਿੱਚ ਵੀ ਘਿਰ ਗਏ। ਹਾਲਾਂਕਿ ਕਿ ਇਹ ਖਬਰਾਂ ਵੀ ਫੈਲੀਆਂ ਸਨ ਕਿ ਸੰਜੇ ਦੱਤ ਦੀਆਂ 308 ਗਰਲਫ੍ਰੈਂਡਜ਼ ਹਨ, ਜਾਣੋ ਕੀ ਹੈ ਇਸ ਦੀ ਸੱਚਾਈ।

By  Pushp Raj July 29th 2023 02:17 PM

Sanjay Dutt Birthday:  ਬਾਲੀਵੁੱਡ ਅਦਾਕਾਰ ਸੰਜੇ ਦੱਤ  (Sanjay Dutt) ਦਾ ਅੱਜ ਜਨਮਦਿਨ ਹੈ।  ਸੰਜੇ ਦੱਤ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਬਚਪਨ ਤੋਂ ਹੀ ਅਦਾਕਾਰੀ ਦੇ ਗੁਰ ਸਿਖਣੇ ਸ਼ੂਰੁ ਕਰ ਦਿੱਤੇ ਸੀ। ਸੰਜੇ ਦੱਤ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹੇ। ਉਨ੍ਹਾਂ ਦਾ ਸਟਾਰਡਮ ਉਸ ਨੂੰ ਅਜਿਹੇ ਰਾਹਾਂ 'ਤੇ ਲੈ ਗਿਆ, ਜਿੱਥੇ ਉਹ ਵਿਵਾਦਾਂ ਵਿੱਚ ਵੀ ਘਿਰ ਗਏ।

ਇਸ ਦੌਰਾਨ ਉਨ੍ਹਾਂ ਦੀ ਲਵ ਸਟੋਰੀ ਜ਼ਿਆਦਾ ਚਰਚਾ ਵਿੱਚ ਰਹੀ। ਸੰਜੇ ਦੱਤ ਦਾ ਜਨਮ 29 ਜੁਲਾਈ 1959 ਨੂੰ ਸੁਨੀਲ ਦੱਤ ਅਤੇ ਨਰਗਿਸ ਦੱਤ ਦੇ ਘਰ ਹੋਇਆ। ਅਸੀ ਤੁਹਾਨੂੰ ਬਰਥ੍ਡੇ ਸਪੈਸ਼ਲ 'ਚ ਸੰਜੇ ਦੱਤ ਦੇ ਅਫੇਅਰਜ਼ ਦੀ ਅਸਲੀਅਤ ਦੱਸ ਰਹੇ ਹਾਂ।


1981 ਵਿੱਚ ਫਿਲਮ ਰੌਕੀ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਵਾਲੇ ਸੰਜੇ ਦੱਤ ਨੇ ਹੁਣ ਤੱਕ 187 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਇਨ੍ਹਾਂ ਵਿੱਚ ਹੀਰੋ ਤੋਂ ਲੈ ਕੇ ਖਲਨਾਇਕ ਤੱਕ ਦੇ ਕਿਰਦਾਰ ਸ਼ਾਮਲ ਹਨ।

ਦੱਸ ਦੇਈਏ ਕਿ ਮੀਡੀਆ ਰਿਪੋਰਟਾਂ ਵਿੱਚ ਸੰਜੇ ਦੱਤ ਦੀਆਂ 308 ਗਰਲਫ੍ਰੈਂਡਜ਼ ਹੋਣ ਦਾ ਦਾਅਵਾ ਕੀਤਾ ਗਿਆ ਹੈ, ਜੋ ਕਿ ਸੱਚ ਹੈ। ਦਰਅਸਲ ਸੰਜੇ ਦੱਤ ਦੇ ਜੀਵਨ 'ਤੇ ਸੰਜੂ ਨਾਮ ਦੀ ਫਿਲਮ ਬਣੀ ਹੈ। ਇਸ ਫਿਲਮ 'ਚ ਉਨ੍ਹਾਂ ਖੁਦ ਕਬੂਲ ਕੀਤਾ ਸੀ ਕਿ ਉਸਦੇ 308 ਲੜਕੀਆਂ ਨਾਲ ਅਫੇਅਰ ਸੀ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸੰਜੇ ਦੱਤ ਦੀ ਜ਼ਿੰਦਗੀ 'ਚ ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਉਨ੍ਹਾਂ ਦਾ ਇੱਕੋ ਸਮੇਂ 'ਤੇ ਤਿੰਨ ਲੜਕੀਆਂ ਨਾਲ ਅਫੇਅਰ ਸੀ। ਇਸ ਗੱਲ ਦਾ ਖੁਲਾਸਾ ਖੁਦ ਸੰਜੇ ਦੱਤ ਨੇ ਇਕ ਇੰਟਰਵਿਊ 'ਚ ਕੀਤਾ ਹੈ। ਉਸ ਨੇ ਸਾਫ਼-ਸਾਫ਼ ਦੱਸਿਆ ਸੀ ਕਿ ਉਹ ਇੱਕੋ ਸਮੇਂ ਤਿੰਨ ਕੁੜੀਆਂ ਨਾਲ ਰਿਲੇਸ਼ਨਸ਼ਿਪ ਵਿੱਚ ਸੀ, ਪਰ ਕਦੇ ਫੜਿਆ ਨਹੀਂ ਗਿਆ।

ਸੰਜੇ ਦੱਤ ਨੇ 1987 ਦੌਰਾਨ ਰਿਚਾ ਸ਼ਰਮਾ ਨਾਲ ਵਿਆਹ ਕੀਤਾ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਰਿਚਾ ਨੂੰ ਬ੍ਰੇਨ ਟਿਊਮਰ ਹੋ ਗਿਆ ਸੀ, ਜਿਸ ਦੇ ਇਲਾਜ ਲਈ ਉਹ ਅਮਰੀਕਾ ਚਲੀ ਗਈ। ਇਸ ਦੌਰਾਨ ਉਹ ਬਾਲੀਵੁੱਡ ਫਿਲਮਾਂ 'ਚ ਰੁੱਝ ਗਏ।


ਹੋਰ ਪੜ੍ਹੋ: Sidhu Moose Wala: ਪੁੱਤਰ ਨੂੰ ਯਾਦ ਕਰ ਨਮ ਹੋਈਆਂ ਮਾਂ ਚਰਨ ਕੌਰ ਦੀਆਂ ਅੱਖਾਂ, ਪੋਸਟ ਸਾਂਝੀ ਕਰ ਕਿਹਾ- ਮੈਂ ਤੈਨੂੰ ਲੱਭ ਰਹੀ ਹਾਂ ਸ਼ੁਭ ਪੁੱਤ

ਕਿਹਾ ਜਾਂਦਾ ਹੈ ਕਿ 1991 'ਚ ਫ਼ਿਲਮ ਸਾਜਨ ਦੀ ਸ਼ੂਟਿੰਗ ਦੌਰਾਨ ਸੰਜੇ ਦੱਤ ਅਤੇ ਮਾਧੁਰੀ ਦੀਕਸ਼ਿਤ ਇੱਕ-ਦੂਜੇ ਦੇ ਕਾਫੀ ਕਰੀਬ ਹੋ ਗਏ। ਸੰਜੇ ਅਤੇ ਮਾਧੁਰੀ ਦੇ ਅਫੇਅਰ ਦੀ ਖਬਰ ਰਿਚਾ ਤੱਕ ਪਹੁੰਚੀ ਤਾਂ ਉਹ ਇਲਾਜ ਛੱਡ ਕੇ ਭਾਰਤ ਆ ਗਈ। ਉਸ ਸਮੇਂ ਸੰਜੇ ਦੱਤ ਰਿਚਾ ਨੂੰ ਲੈਣ ਏਅਰਪੋਰਟ ਵੀ ਨਹੀਂ ਗਏ ਸਨ।


Related Post