Sana Khan: ਸਨਾ ਖ਼ਾਨ ਪ੍ਰੈਗਨੈਂਸੀ ਦੇ ਆਖਰੀ ਦਿਨਾਂ 'ਚ ਇਸ ਬਿਮਾਰੀ ਤੋਂ ਹੋਈ ਪਰੇਸ਼ਾਨ, ਅਦਾਕਾਰਾ ਨੇ ਫੈਨਜ਼ ਨਾਲ ਬਿਆਨ ਕੀਤਾ ਆਪਣਾ ਦਰਦ

ਬਾਲੀਵੁੱਡ ਦੀ ਸਾਬਕਾ ਅਦਾਕਾਰਾ ਸਨਾ ਖ਼ਾਨ ਜਲਦ ਹੀ ਮਾਂ ਬਨਣ ਵਾਲੀ ਹੈ, ਪਰ ਹਾਲ ਹੀ 'ਚ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫੈਨਜ਼ ਆਪਣਾ ਦਰਦ ਬਿਆਨ ਕੀਤਾ ਹੈ। ਜੀ ਹਾਂ ਅਦਾਕਾਰਾ ਆਪਣੀ ਪ੍ਰੈਗਨੈਂਸੀ ਦੇ ਆਖ਼ਰੀ ਦਿਨੀਂ ਵਿੱਚ insomnia ਨਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੈ।

By  Pushp Raj July 1st 2023 07:28 PM

Sana Khan suffers with insomnia : ਬਾਲੀਵੁੱਡ ਅਦਾਕਾਰਾ ਸਨਾ ਖ਼ਾਨ ਜਲਦ ਹੀ ਮਾਂ ਬਨਣ ਵਾਲੀ ਹੈ, ਪਰ ਹਾਲ ਹੀ 'ਚ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫੈਨਜ਼ ਆਪਣਾ ਦਰਦ ਬਿਆਨ ਕੀਤਾ ਹੈ। ਜੀ ਹਾਂ ਅਦਾਕਾਰਾ ਆਪਣੀ ਪ੍ਰੈਗਨੈਂਸੀ ਦੇ ਆਖ਼ਰੀ ਦਿਨੀਂ ਵਿੱਚ ਇੱਕ ਬਿਮਾਰੀ ਤੋਂ ਪਰੇਸ਼ਾਨ ਹੈ। 

ਸਨਾ ਖ਼ਾਨ ਜਲਦ ਹੀ ਮਾਂ ਬਨਣ ਵਾਲੀ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਲਗਾਤਾਰ ਆਪਣੇ ਪ੍ਰੈਗਨੈਂਸੀ ਸਫ਼ਰ ਨੂੰ ਸ਼ੇਅਰ ਕਰਦੀ ਰਹਿੰਦੀ ਹੈ ਅਤੇ ਆਪਣੀ ਹੈਲਥ ਅਪਡੇਟ ਵੀ ਦਿੰਦੀ ਰਹਿੰਦੀ ਹੈ। 


ਸਨਾ ਖ਼ਾਨ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਵੀਡੀਓਜ਼ ਸ਼ੇਅਰ ਕੀਤੇ ਹਨ ਅਤੇ ਦੱਸਿਆ ਕਿ ਪ੍ਰੈਗਨੈਂਸੀ   ਦੇ ਆਖਰੀ ਪੜਾਅ 'ਚ ਉਸ ਨੂੰ ਨਾਂ ਸਿਰਫ ਨਮਾਜ਼ ਅਦਾ ਕਰਨ 'ਚ ਮੁਸ਼ਕਿਲ ਆ ਰਹੀ ਹੈ, ਸਗੋਂ ਨੀਂਦ ਨਾਂ ਆਉਣ ਦੀ ਵੀ ਸਮੱਸਿਆ ਹੈ। ਵੀਡੀਓ 'ਚ ਅਦਾਕਾਰਾ ਨੇ ਦੱਸਿਆ ਕਿ ਉਹ ਰਾਤ ਨੂੰ ਸੌਣ ਦੀ ਬਹੁਤ ਕੋਸ਼ਿਸ਼ ਕਰਦੀ ਹੈ ਪਰ ਉਹ ਸੌਂ ਨਹੀਂ ਪਾਉਂਦੀ।

ਪ੍ਰੈਗਨੈਂਸੀ ਦੇ ਆਖਰੀ ਦਿਨਾਂ 'ਚ ਇਸ ਬਿਮਾਰੀ ਨਾਲ ਪਰੇਸ਼ਾਨ ਹੋਈ ਅਦਾਕਾਰਾ 

ਸਨਾ ਵੀਡੀਓ 'ਚ ਅੱਗੇ ਦੱਸਦੀ ਹੈ ਕਿ ਜਾਂ ਤਾਂ ਉਹ ਘੰਟਿਆਂ ਬੱਧੀ ਸੌਂ ਨਹੀਂ ਪਾਉਂਦੀ ਜਾਂ ਫਿਰ ਸੌਂਣ 'ਤੇ ਬਹੁਤ ਆਲਸੀ ਮਹਿਸੂਸ ਕਰਦੀ ਹੈ। ਇੰਨਾ ਹੀ ਨਹੀਂ ਸਨਾ ਨੇ ਆਪਣੇ ਪ੍ਰਸ਼ੰਸਕਾਂ ਅਤੇ ਮਾਂਵਾਂ ਨੂੰ ਵੀ ਸੰਦੇਸ਼ ਦਿੱਤਾ ਹੈ। ਉਸ ਨੇ ਕਿਹਾ, "ਮੈਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਹੈ ਪਰ ਮੈਂਨੂੰ ਨੀਂਦ ਨਹੀਂ ਆਉਂਦੀ ਤੇ ਮੈਂ ਅਸਿਹਜ ਮਹਿਸੂਸ ਕਰਦੀ ਹਾਂ। ਮੈਨੂੰ ਰਾਤ ਨੂੰ ਸੌਣ ਲਈ ਬਹੁਤ ਸੰਘਰਸ਼ ਕਰਨਾ ਪੈਂਦਾ ਹੈ, ਕਈ ਵਾਰ ਮੈਨੂੰ ਨੀਂਦ ਨਹੀਂ ਆਉਂਦੀ। ਮੈਂ ਦਿਨ ਵਿੱਚ ਬਹੁਤ ਸੌਂਦੀ ਹਾਂ ਅਤੇ ਫਿਰ ਮੈਂ ਬਹੁਤ ਥੱਕਿਆ ਮਹਿਸੂਸ ਕਰਦੀ ਹਾਂ।" 

View this post on Instagram

A post shared by Saiyad Sana Khan (@sanakhaan21)


ਸਨਾ ਨੇ ਸਾਰੀਆਂ ਮਾਵਾਂ ਨੂੰ ਦਿੱਤੀ ਇਹ ਸਲਾਹ 

ਸਨਾ ਨੇ ਅੱਗੇ ਕਿਹਾ, ''ਮੇਰਾ ਉਨ੍ਹਾਂ ਸਾਰੀਆਂ ਔਰਤਾਂ ਲਈ ਇੱਕ ਹੋਰ ਸੰਦੇਸ਼ ਹੈ ਜੋ ਬੱਚੇ ਦੀ ਉਮੀਦ ਕਰ ਰਹੀਆਂ ਹਨ, ਤੁਸੀਂ ਲੋਕ ਰੋਜ਼ਾਨਾ ਨਮਾਜ਼ ਪੜ੍ਹੋ। ਮੈਂ ਹਰ ਰੋਜ਼ ਅਜਿਹਾ ਕਰਨ ਦੀ ਕੋਸ਼ਿਸ਼ ਕਰਦੀ ਹਾਂ।"

ਦੱਸ ਦੇਈਏ ਕਿ ਸਨਾ ਦੇ ਪਤੀ ਅਨਸ ਫਿਲਹਾਲ ਉਮਰਾਹ ਮਨਾਉਣ ਲਈ ਸਾਊਦੀ ਅਰਬ ਦੇ ਪਵਿੱਤਰ ਸ਼ਹਿਰ ਹੱਜ 'ਤੇ ਹਨ। ਅਭਿਨੇਤਰੀ ਨੇ ਹਾਲ ਹੀ ਵਿੱਚ ਉਸਦੇ ਨਾਲ ਇੱਕ ਵੀਡੀਓ ਕਾਲ ਦਾ ਸਕ੍ਰੀਨਸ਼ਾਟ ਪੋਸਟ ਕੀਤਾ ਅਤੇ ਦੱਸਿਆ ਕਿ ਉਸਨੇ ਵੀਡੀਓ ਕਾਲ ਰਾਹੀਂ ਉਮਰਾਹ ਦਾ ਜਸ਼ਨ ਕਿਵੇਂ ਮਨਾਇਆ। ਉਸਨੇ ਆਪਣੇ ਪਤੀ ਅਨਸ ਨੂੰ ਵੀਡੀਓ ਕਾਲ 'ਤੇ ਰੱਖਣ ਲਈ ਧੰਨਵਾਦ ਵੀ ਕੀਤਾ। 

View this post on Instagram

A post shared by Saiyad Sana Khan (@sanakhaan21)


ਹੋਰ ਪੜ੍ਹੋ: BiG Boss OTT 2: ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਆਲੀਆ ਨੂੰ ਬਿੱਗ ਬੌਸ 'ਚ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨਾ ਪਿਆ ਮਹਿੰਗਾ, ਗੇਮ ਚੋਂ ਹੋਈ ਆਊਟ 


ਸਨਾ ਖ਼ਾਨ ਨੇ ਨਵੰਬਰ 2020 ਵਿੱਚ ਅਨਸ ਸੱਯਦ ਨਾਲ ਵਿਆਹ ਕੀਤਾ ਸੀ। ਅਭਿਨੇਤਰੀ ਨੇ ਆਪਣੇ ਧਾਰਮਿਕ ਮਾਰਗ 'ਤੇ ਚੱਲਣ ਲਈ ਅਕਤੂਬਰ 2020 ਵਿੱਚ ਸ਼ੋਅਬਿਜ਼ ਛੱਡ ਦਿੱਤਾ ਸੀ।


Related Post