ਸਮਾਂਥਾ ਰੁੱਥ ਪ੍ਰਭੂ ਨੇ ਹੈਦਰਾਬਾਦ ‘ਚ ਖਰੀਦਿਆ ਨਵਾਂ ਘਰ, ਅਦਾਕਾਰਾ ਦੇ ਇਸ ਆਲੀਸ਼ਾਨ ਘਰ ਦੀ ਕੀਮਤ ਜਾਣ ਕੇ ਹੋ ਜਾਓਗੇ ਹੈਰਾਨ
ਸਾਊਥ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਸਮਾਂਥਾ ਰੁੱਥ ਪ੍ਰਭੂ ਆਪਣੀ ਅਦਾਕਾਰੀ ਤੇ ਖੂਬਸੂਰਤੀ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਇੱਕ ਵਾਰ ਫਿਰ ਤੋਂ ਲਾਈਮਲਾਈਟ 'ਚ ਆ ਗਈ ਹੈ। ਕਿਉਂਕਿ ਉਸ ਨੇ ਮੁੜ ਹੈਦਰਾਬਾਦ 'ਚ ਇੱਕ ਨਵਾਂ ਘਰ ਖਰੀਦੀਆਂ ਹੈ ਜਿਸ ਦੀ ਕੀਮਤ ਕਰੋੜਾਂ 'ਚ ਹੈ।
Samantha Ruth Prabhu buys A Luxurious House : ਸਾਊਥ ਸੁਪਰਸਟਾਰ ਤੇ ਪੈਨ ਇੰਡੀਆ ਸਟਾਰ ਸਮਾਂਥਾ ਰੁੱਥ ਪ੍ਰਭੂ ਅਕਸਰ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਸਮਾਂਥਾ ਦਾ ਨਾਂਅ ਸਾਊਥ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਭਿਨੇਤਰਿਆਂ 'ਚ ਸ਼ਾਮਿਲ ਹੈ। ਹਾਲ ਹੀ ਸਮਾਂਥਾ ਨੂੰ ਲੈ ਕੇ ਨਵੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਉਸ ਨੇ ਹੈਰਦਰਾਬਾਦ 'ਚ ਇੱਕ ਹੋਰ ਆਲੀਸ਼ਾਨ ਘਰ ਖਰੀਦੀਆ ਹੈ।
ਫਰਵਰੀ 2023 ਵਿੱਚ ਅਜਿਹੀਆਂ ਖ਼ਬਰਾਂ ਆਈਆਂ ਸੀ ਕਿ ਐਕਟਰਸ ਨੇ ਮੁੰਬਈ ਵਿੱਚ ਇੱਕ ਘਰ ਖਰੀਦਿਆ ਹੈ ਤੇ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਸਮਾਂਥਾ ਨੇ ਹੈਦਰਾਬਾਦ ਵਿੱਚ ਵੀ ਇੱਕ ਨਵਾਂ ਫਲੈਟ ਖਰੀਦਿਆ ਹੈ।
ਇਹ ਘਰ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਨਾਲ ਭਰਪੂਰ ਹੈ। ਸਮਾਂਥਾ ਵੱਲੋਂ ਖਰੀਦੇ ਗਏ ਇਸ ਨਵੇਂ ਫਲੈਟ ਦੀ ਕੀਮਤ ਕਰੋੜਾਂ ਵਿੱਚ ਹੈ, ਜੀ ਹਾਂ ਇਸ ਆਲੀਸ਼ਾਨ ਘਰ ਦੀ ਕੀਮਤ 7.8 ਕਰੋੜ ਰੁਪਏ ਹੈ। ਇਹ ਇੱਕ ਸ਼ਾਨਦਾਰ 3BHK ਫਲੈਟ ਹੈ। ਫਲੈਟ ਦੀ ਖਾਸੀਅਤ ਇਹ ਹੈ ਕਿ ਇਹ ਸਮੁੰਦਰ ਦਾ ਸ਼ਾਨਦਾਰ ਦ੍ਰਿਸ਼ ਪੇਸ਼ ਕਰਦਾ ਹੈ।
ਸਮਾਂਥਾ ਦੇ ਇਸ ਘਰ ਵਿੱਚ ਕੁਦਰਤੀ ਧੁੱਪ ਵੀ ਕਾਫੀ ਹੁੰਦੀ ਹੈ। ਘਰ ਦੇ ਨਾਲ 6 ਪਾਰਕਿੰਗ ਸਲਾਟ ਹਨ। ਇਹ ਆਲੀਸ਼ਾਨ ਸੰਪੱਤੀ ਜੈਭੇਰੀ ਔਰੇਂਜ ਕਾਉਂਟੀ ਵਿੱਚ ਸਥਿਤ ਹੈ। ਤੁਹਾਨੂੰ ਘਰ ਵਿੱਚ ਆਧੁਨਿਕਤਾ ਤੇ ਸ਼ਾਨ ਦਾ ਸੁਮੇਲ ਦੇਖਣ ਨੂੰ ਮਿਲੇਗਾ।
ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਖ਼ਬਰਾਂ ਆਈਆਂ ਸੀ ਕਿ ਐਕਟਰਸ ਨੇ ਮੁੰਬਈ ਵਿੱਚ ਵੀ 15 ਕਰੋੜ ਦਾ ਇੱਕ ਅਪਾਰਟਮੈਂਟ ਖਰੀਦਿਆ ਹੈ। ਇਸ ਤੋਂ ਇਲਾਵਾ Samantha ਦਾ ਜੁਬਲੀ ਹਿਲਸ ‘ਚ 100 ਕਰੋੜ ਦਾ ਆਲੀਸ਼ਾਨ ਘਰ ਵੀ ਹੈ ਅਤੇ ਹੁਣ ਐਕਟਰਸ ਇੱਕ ਹੋਰ ਨਵੇਂ ਘਰ ਦੀ ਮਾਲਕਨ ਬਣ ਗਈ ਹੈ।
ਸਮਾਂਥਾ ਰੁੱਥ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਫ਼ਿਲਮ ਸ਼ਕੁੰਤਲਮ ਵਿੱਚ ਨਜ਼ਰ ਆਈ ਸੀ। ਫ਼ਿਲਮ ‘ਚ ਸਮਾਂਥਾ ਮੁੱਖ ਭੂਮਿਕਾ ‘ਚ ਸੀ। ਹਾਲਾਂਕਿ, ਫ਼ਿਲਮ ਨੂੰ ਚੰਗਾ ਹੁੰਗਾਰਾ ਨਹੀਂ ਮਿਲਿਆ ਤੇ ਫ਼ਿਲਮ ਬਾਕਸ ਆਫਿਸ ‘ਤੇ ਕੁਝ ਖਾਸ ਕਮਾਲ ਨਹੀਂ ਕਰ ਸਕੀ। ਇਸ ਫ਼ਿਲਮ ਵਿੱਚ ਦੇਵ ਮੋਹਨ ਵੀ ਸੀ। ਫ਼ਿਲਮ ਨੇ ਦੁਨੀਆ ਭਰ ‘ਚ ਸਿਰਫ 11 ਕਰੋੜ ਦੀ ਕਮਾਈ ਕੀਤੀ ਸੀ।
ਹੋਰ ਪੜ੍ਹੋ: ਰਾਖੀ ਸਾਵੰਤ ਦੇ ਭਰਾ ਰਾਕੇਸ਼ ਸਾਵੰਤ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਅਦਾਕਾਰਾ ਦੇ ਭਰਾ 'ਤੇ ਲੱਗੇ ਗੰਭੀਰ ਇਲਜ਼ਾਮ
ਹੁਣ ਐਕਟਰਸ ਫ਼ਿਲਮ ‘ਕੁਸ਼ੀ’ ‘ਚ ਨਜ਼ਰ ਆਵੇਗੀ। ਇਸ ਫ਼ਿਲਮ ‘ਚ ਉਹ ਐਕਟਰ ਵਿਜੇ ਦੇਵਰਕੋਂਡਾ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਫ਼ਿਲਮ ਦਾ ਨਿਰਦੇਸ਼ਨ ਸ਼ਿਵ ਨਿਰਵਾਣ ਨੇ ਕੀਤਾ ਹੈ। ਇਹ ਫ਼ਿਲਮ 1 ਸਤੰਬਰ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਸਮਾਂਥਾ ਅਮਰੀਕੀ ਵੈੱਬ ਸੀਰੀਜ਼ ਸੀਟਾਡੇਲ ਦੀ ਭਾਰਤੀ ਕਿਸ਼ਤ ‘ਚ ਨਜ਼ਰ ਆਵੇਗੀ। ਇਸ ‘ਚ ਐਕਟਰ ਵਰੁਣ ਧਵਨ ਵੀ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।