ਸਲਮਾਨ ਖ਼ਾਨ ਦੇ ਬਾਡੀਗਾਰਡ ਨੇ ਖਰੀਦੀ ਲਗਜ਼ਰੀ ਕਾਰ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

ਸ਼ੇਰਾ ਨੇ ਲਗਜ਼ਰੀ ਕਾਰ ਖਰੀਦੀ ਹੈ। ਇਸ ਕਾਰ ਦੀ ਕੀਮਤ 1.4 ਕਰੋੜ ਦੱਸੀ ਜਾ ਰਹੀ ਹੈ। ਜਿਸ ਦੀਆਂ ਤਸਵੀਰਾਂ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

By  Shaminder September 1st 2024 08:00 AM

ਸਲਮਾਨ ਖ਼ਾਨ (Salman khan) ਦੇ ਬਾਡੀਗਾਰਡ ਸ਼ੇਰਾ (Shera) ਵੀ ਆਪਣੇ ਬੌਸ ਦੇ ਵਾਂਗ ਚਰਚਾ ‘ਚ ਰਹਿੰਦੇ ਹਨ। ਇਸ ਵਾਰ ਸ਼ੇਰਾ ਆਪਣੇ ਬੌਸ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਚਰਚਾ ‘ਚ ਨਹੀਂ,ਬਲਕਿ ਉਹ ਆਪਣੀ ਲਗਜ਼ਰੀ ਕਾਰ ਨੂੰ ਲੈ ਕੇ ਚਰਚਾ ‘ਚ ਹਨ । ਦਰਅਸਲ ਸ਼ੇਰਾ ਨੇ ਲਗਜ਼ਰੀ ਕਾਰ ਖਰੀਦੀ ਹੈ। ਇਸ ਕਾਰ ਦੀ ਕੀਮਤ 1.4 ਕਰੋੜ ਦੱਸੀ ਜਾ ਰਹੀ ਹੈ।  ਜਿਸ ਦੀਆਂ ਤਸਵੀਰਾਂ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਦਰਅਸਲ ਜਿਹੜੀ ਕਾਰ ਉਨ੍ਹਾਂ ਦੇ ਖਰੀਦੀ ਹੈ। ਉਸ ਦੀ ਕੀਮਤ ਕਰੋੜਾਂ ਰੁਪਏ ‘ਚ ਹੈ।

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !

ਜਿਉਂ ਹੀ ਸ਼ੇਰਾ ਨੇ ਆਪਣੀ ਨਵੀਂ ਕਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਅਤੇ ਹਰ ਕੋਈ ਉਸ ਦੀ ਕਾਰ ਦੀ ਤਾਰੀਫ ਕਰਦਾ ਹੋਇਆ ਨਜ਼ਰ ਆਇਆ ।ਕਾਲੇ ਰੰਗ ਦੀ ਕਾਰ ਦੇ ਨਾਲ ਅੱਖਾਂ ‘ਤੇ ਕਾਲਾ ਚਸ਼ਮਾ ਲਗਾਏ ਅਤੇ ਗਰੇ ਰੰਗ ਟੀ ਸ਼ਰਟ ‘ਚ ਸ਼ੇਰਾ ਕਾਫੀ ਹੈਂਡਸਮ ਲੱਗ ਰਹੇ ਸਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਭਗਵਾਨ ਦੇ ਅਸ਼ੀਰਵਾਦ ਸਦਕਾ ਅਸੀਂ ਆਪਣੇ ਘਰ ‘ਚ ਨਵੇਂ ਮਹਿਮਾਨ ਦਾ ਸੁਆਗਤ ਕੀਤਾ’।

View this post on Instagram

A post shared by shera (@beingshera)

   ਸ਼ੇਰਾ ਦੇ ਇੰਸਟਾਗ੍ਰਾਮ ‘ਤੇ 10 ਲੱਖ ਫਾਲੋਵਰਸ 

ਸ਼ਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਦਸ ਲੱਖ ਦੇ ਕਰੀਬ ਫਾਲੋਵਰਸ ਹਨ ਅਤੇ ਜਿਉਂ ਹੀ ਉਸ ਨੇ ਨਵੀਂ ਰੇਂਜ ਰੋਵਰ ਦੀਆਂ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਤਾਂ ਲੱਖਾਂ ਹੀ ਲਾਈਕਸ ਅਤੇ ਕਮੈਂਟ ਲੋਕਾਂ ਦੇ ਵੱਲੋਂ ਕੀਤੇ ਗਏ।ਦੱਸ ਦਈਏ ਕਿ ਸ਼ੇਰਾ ਦੀਆਂ ਕਈ ਸਿਕਓਰਿਟੀ ਕੰਪਨੀਆਂ ਮੁੰਬਈ ‘ਚ ਹਨ । 

View this post on Instagram

A post shared by shera (@beingshera)



  

  



Related Post