ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸਚਿਨ ਆਹੂਜਾ ਨੇ ਖਰੀਦੀ ਨਵੀਂ ਮਰਸੀਡੀਜ਼ , ਮਾਪਿਆਂ ਅਤੇ ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸਚਿਨ ਆਹੂਜਾ ਨੇ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ‘ਸ਼ੁਕਰਾਨਾ ਗੁਰੂ ਜੀ, ਮੇਰੀ ਪਹਿਲੀ ਮਰਸੀਡੀਜ਼..ਮੇਰੇ ਮਾਤਾ ਪਿਤਾ ਦਾ ਆਸ਼ੀਰਵਾਦ…ਮੇਰੀ ਸਖਤ ਮਿਹਨਤ…ਤੁਹਾਡੇ ਪਿਆਰ ਅਤੇ ਸਹਿਯੋਗ ਨੇ ਇਹ ਸਭ ਸੰਭਵ ਕੀਤਾ…ਮੇਰੀ ਜ਼ਿੰਦਗੀ ਦੇ ਹਰ ਪਲ ਲਈ ਧੰਨਵਾਦੀ’।
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸਚਿਨ ਆਹੂਜਾ (Sachin Ahuja) ਨੇ ਨਵੀਂ ਮਰਸੀਡੀਜ਼ ਖਰੀਦੀ ਹੈ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਆਪਣੇ ਪਰਿਵਾਰ ਦੇ ਨਾਲ ਵਿਖਾਈ ਦੇ ਰਹੇ ਹਨ ।
ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਤੋਂ ਆਈ ਮੰਦਭਾਗੀ ਖਬਰ, ਪੰਜਾਬੀ ਗਾਇਕ ਆਰ ਸੁਖਰਾਜ ਦਾ ਹੋਇਆ ਦਿਹਾਂਤ,ਦੋਸਤ ਨੇ ਸਾਂਝੀ ਕੀਤੀ ਭਾਵੁਕ ਪੋਸਟ
ਪ੍ਰਮਾਤਮਾ ਅਤੇ ਮਾਪਿਆਂ ਦਾ ਕੀਤਾ ਧੰਨਵਾਦ
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸਚਿਨ ਆਹੂਜਾ ਨੇ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ‘ਸ਼ੁਕਰਾਨਾ ਗੁਰੂ ਜੀ, ਮੇਰੀ ਪਹਿਲੀ ਮਰਸੀਡੀਜ਼..ਮੇਰੇ ਮਾਤਾ ਪਿਤਾ ਦਾ ਆਸ਼ੀਰਵਾਦ…ਮੇਰੀ ਸਖਤ ਮਿਹਨਤ…ਤੁਹਾਡੇ ਪਿਆਰ ਅਤੇ ਸਹਿਯੋਗ ਨੇ ਇਹ ਸਭ ਸੰਭਵ ਕੀਤਾ…ਮੇਰੀ ਜ਼ਿੰਦਗੀ ਦੇ ਹਰ ਪਲ ਲਈ ਧੰਨਵਾਦੀ’।
ਸਚਿਨ ਆਹੂਜਾ ਨੇ ਜਿਉਂ ਹੀ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ । ਗਾਇਕਾ ਗੁਰਲੇਜ ਅਖਤਰ, ਗੁਰਪ੍ਰੀਤ ਚੱਢਾ ਸਣੇ ਕਈ ਹਸਤੀਆਂ ਨੇ ਉਨ੍ਹਾਂ ਨੂੰ ਨਵੀਂ ਕਾਰ ਦੇ ਲਈ ਵਧਾਈ ਦਿੱਤੀ ਹੈ ।
ਸਚਿਨ ਆਹੂਜਾ ਨੇ ਦਿੱਤੇ ਕਈ ਹਿੱਟ ਗੀਤ
ਸਚਿਨ ਆਹੂਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਹ ਪ੍ਰਸਿੱਧ ਸੰਗੀਤ ਸਮਰਾਟ ਚਰਨਜੀਤ ਆਹੂਜਾ ਦੇ ਸਪੁੱਤਰ ਹਨ ਅਤੇ ਆਪਣੇ ਪਿਤਾ ਜੀ ਦੇ ਪਾਏ ਪੂਰਨਿਆਂ ‘ਤੇ ਚੱਲਦੇ ਹੋਏ ਪੰਜਾਬੀ ਇੰਡਸਟਰੀ ਲਈ ਕੰਮ ਕਰ ਰਹੇ ਹਨ ।
ਉਨ੍ਹਾਂ ਨੇ ਕਈ ਹਿੱਟ ਗੀਤਾਂ ਨੂੰ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ । ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ‘ਚ ਵੀ ਉਹ ਬਤੌਰ ਜੱਜ ਅਕਸਰ ਦਿਖਾਈ ਦਿੰਦੇ ਹਨ ।