ਰਵੀਨਾ ਟੰਡਨ ਨੇ ਧੀ ਰਾਸ਼ਾ ਥਡਾਨੀ ਨਾਲ ਭੀਮਾਸ਼ੰਕਰ ਮੰਦਿਰ ਦੇ ਕੀਤੇ ਦਰਸ਼ਨ , ਵੇਖੋ ਤਸਵੀਰਾਂ

ਮਸ਼ਹੂਰ ਅਦਾਕਾਰਾ ਰਵੀਨਾ ਟੰਡਨ ਆਪਣੀ ਬੇਟੀ ਰਾਸ਼ਾ ਥਡਾਨੀ ਨਾਲ ਭੀਮਾਸ਼ੰਕਰ ਜਯੋਤਿਰਲਿੰਗ ਦੇ ਦਰਸ਼ਨਾਂ ਲਈ ਪਹੁੰਚੀ ਹੈ। ਜਿਥੋਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਤੇ ਫੈਨਜ਼ ਦੋਹਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

By  Pushp Raj May 7th 2024 12:07 PM

Raveena Tandon Visits Bhimashankar Temple : ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਰਵੀਨਾ ਟੰਡਨ ਆਪਣੀ ਬੇਟੀ ਰਾਸ਼ਾ ਥਡਾਨੀ ਨਾਲ ਭੀਮਾਸ਼ੰਕਰ ਜਯੋਤਿਰਲਿੰਗ ਦੇ ਦਰਸ਼ਨਾਂ ਲਈ ਪਹੁੰਚੀ ਹੈ। ਜਿਥੋਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਤੇ ਫੈਨਜ਼ ਦੋਹਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। 

ਰਵੀਨਾ ਟੰਡਨ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ, ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਉੱਤੇ ਫੈਨਜ਼ ਨਾਲ ਜੁੜੀ ਰਹਿੰਦੀ ਹੈ ਤੇ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ। 

View this post on Instagram

A post shared by Raveena Tandon (@officialraveenatandon)


ਰਵੀਨਾ ਅਤੇ ਰਾਸ਼ਾ ਨੇ ਭੀਮਾਸ਼ੰਕਰ ਜਯੋਤਿਰਲਿੰਗ ਦੇ ਦਰਸ਼ਨ ਕੀਤੇ

ਹਾਲ ਹੀ ਵਿੱਚ ਰਵੀਨਾ ਟੰਡਨ ਆਪਣੀ ਧੀ ਨਾਲ ਭੀਮਾਸ਼ੰਕਰ ਜਯੋਤਿਰਲਿੰਗ  ਦੇ ਦਰਸ਼ਨ ਕਰਨ ਪਹੁੰਚੀ। ਇੱਥੇ ਦੋਹਾਂ ਨੇ ਭਗਵਾਨ ਭੋਲੇਨਾਥ ਦਾ ਆਸ਼ੀਰਵਾਦ ਲਿਆ ਤੇ ਪੂਜਾ ਅਰਚਨਾ ਕੀਤੀ। ਰਵੀਨਾ ਟੰਡਨ ਅਤੇ ਉਨ੍ਹਾਂ ਦੀ ਬੇਟੀ ਇਸ ਦੌਰਾਨ ਕਾਫੀ ਖੁਸ਼ ਨਜ਼ਰ ਆਈਆਂ।

 ਰਵੀਨਾ ਟੰਡਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਧੀ ਰਾਸ਼ਾ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਰਵੀਨਾ ਟੰਡਨ ਅਤੇ ਰਾਸ਼ਾ ਥਡਾਨੀ ਭਗਵਾਨ ਮਹਾਦੇਵ ਦੀ ਭਗਤੀ 'ਚ ਮਗਨ ਨਜ਼ਰ ਆ ਰਹੀਆਂ ਹਨ।

ਰਵੀਨਾ ਟੰਡਨ ਅਤੇ ਰਾਸ਼ਾ ਥਡਾਨੀ ਦੇ ਮੱਥੇ 'ਤੇ ਤਿਲਕ ਲਗਿਆ ਹੋਇਆ ਨਜ਼ਰ ਆ ਰਿਹਾ ਹੈ ਅਤੇ ਉਨ੍ਹਾਂ ਦੇ ਹੱਥਾਂ 'ਚ ਨਾਰੀਅਲ ਫੜਿਆ ਹੋਇਆ ਹੈ। ਇਸ ਦੇ ਨਾਲ ਹੀ ਰਵੀਨਾ ਟੰਡਨ ਦੇ ਗਲੇ 'ਚ ਪੀਲੇ ਰੰਗ ਦਾ ਸਰੋਪਾ ਵੀ ਨਜ਼ਰ ਆ ਰਿਹਾ ਹੈ। ਮਾਂ ਤੇ ਧੀ  ਦਾ ਇਹ ਭਗਤੀ ਨਾਲ ਭਰਪੂਰ ਅੰਦਾਜ਼ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ।

View this post on Instagram

A post shared by Raveena Tandon (@officialraveenatandon)



ਹੋਰ ਪੜ੍ਹੋ : ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 51ਵੀਂ ਬਰਸੀ ਅੱਜ, ਜਾਣੋ ਮਸ਼ਹੂਰ ਕਵਿ ਬਾਰੇ ਦਿਲਚਸਪ ਗੱਲਾਂ

ਦੱਸ ਦਈਏ ਕਿ ਰਵੀਨਾ ਟੰਡਨ ਅਤੇ ਰਾਸ਼ਾ ਥਡਾਨੀ ਅਕਸਰ ਕਈ ਧਾਰਮਿਕ ਯਾਤਰਾਵਾਂ 'ਤੇ ਇੱਕਠੇ ਜਾਂਦੀਆਂ  ਹਨ। ਮਾਂ-ਧੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਤੇ ਫੈਨਜ਼ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਰਵੀਨਾ ਟੰਡਨ ਦੀ ਸ਼ਲਾਘਾ ਕਰ ਰਹੇ ਹਨ ਕਿ ਉਹ ਆਪਣੀ ਧੀ ਭਾਰਤੀ ਸੰਸਕ੍ਰਿਤੀ ਨਾਲ ਜੋੜਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਅਜਿਹਾ ਹਰ ਮਾਪਿਆਂ ਨੂੰ ਕਰਨਾ ਚਾਹੀਦਾ ਹੈ। 


Related Post