Ranveer Singh: ਰਣਵੀਰ ਸਿੰਘ ਨੇ ਸਾਂਝਾ ਕੀਤਾ ਸਕੂਲ ਦੇ ਸਮੇਂ ਦਾ ਮਜ਼ੇਦਾਰ ਕਿੱਸਾ, ਦੱਸਿਆ ਕਿਸ ਸਬਜੈਕਟ 'ਚ ਹੋਏ ਸੀ ਫੇਲ
ਰਣਵੀਰ ਸਿੰਘ ਤੇ ਆਲੀਆ ਭੱਟ ਇਨ੍ਹੀਂ ਦਿਨੀਂ ਪੂਰੇ ਜੋਰ ਸ਼ੋਰ ਨਾਲ ਪ੍ਰਮੋਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ। ਹਾਲ ਹੀ 'ਚ ਰਣਵੀਰ ਸਿੰਘ ਨੇ ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਫੈਨਜ਼ ਨਾਲ ਆਪਣੇ ਸਕੂਲ ਦੇ ਸਮੇਂ ਦਾ ਮਜ਼ੇਦਾਰ ਕਿੱਸਾ ਸਾਂਝਾ ਕੀਤਾ, ਜਿਸ ਨੂੰ ਸੁਨਣ ਮਗਰੋਂ ਫੈਨਜ਼ ਆਪਣਾ ਹਾਸਾ ਨਹੀਂ ਰੋਕ ਪਾ ਰਹੇ ਹਨ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
Rocky aur Rani Kii Prem Kahaani Promotion: ਬਾਲੀਵੁੱਡ ਦੇ ਮੋਸਟ ਐਨਰਜੈਟਿਕ ਸਟਾਰ ਕਹੇ ਜਾਣ ਵਾਲੇ ਅਦਾਕਾਰ ਰਣਵੀਰ ਸਿੰਘ ਇਨ੍ਹੀਂ ਆਪਣੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਨੂੰ ਲੈ ਕੇ ਚਰਚਾ 'ਚ ਹਨ। ਰਣਵੀਰ ਸਿੰਘ ਤੇ ਆਲੀਆ ਭੱਟ ਇਨ੍ਹੀਂ ਦਿਨੀਂ ਪੂਰੇ ਜੋਰ ਸ਼ੋਰ ਨਾਲ ਪ੍ਰਮੋਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ।
ਹਾਲ ਹੀ 'ਚ ਰਣਵੀਰ ਸਿੰਘ ਨੇ ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਫੈਨਜ਼ ਨਾਲ ਆਪਣੇ ਸਕੂਲ ਦੇ ਸਮੇਂ ਦਾ ਮਜ਼ੇਦਾਰ ਕਿੱਸਾ ਸਾਂਝਾ ਕੀਤਾ, ਜਿਸ ਨੂੰ ਸੁਨਣ ਮਗਰੋਂ ਫੈਨਜ਼ ਆਪਣਾ ਹਾਸਾ ਨਹੀਂ ਰੋਕ ਪਾ ਰਹੇ ਹਨ। ਦਰਅਸਲ, ਰਣਵੀਰ ਸਿੰਘ ਅਤੇ ਆਲੀਆ ਭੱਟ ਫਿਲਮ ਨਿਰਮਾਤਾ ਕਰਨ ਜੌਹਰ ਦੇ ਨਾਲ ਇੰਟਰਨੈਸ਼ਨਲ ਮੂਵਮੈਂਟ ਟੂ ਯੂਨਾਈਟਿਡ ਨੇਸ਼ਨ ਪ੍ਰੋਗਰਾਮ ਵਿੱਚ ਫਿਲਮ ਨੂੰ ਪ੍ਰਮੋਟ ਕਰਨ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਕਰੀਬ 100 ਸ਼ਹਿਰਾਂ ਦੇ 50 ਹਜ਼ਾਰ ਬੱਚਿਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਰਣਵੀਰ ਨੇ ਬੱਚਿਆਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ ਕਦੇ 100 'ਚੋਂ ਜ਼ੀਰੋ ਦੇ ਨਾਲ ਮਾਇਨਸ 10 ਅੰਕ ਪ੍ਰਾਪਤ ਕੀਤੇ ਹਨ?
ਰਣਵੀਰ ਸਿੰਘ ਨੇ ਦੱਸਿਆ, 'ਮੈਂ ਅਜਿਹੇ ਨੰਬਰ ਲੈ ਕੇ ਆਇਆ ਹਾਂ... ਮੈਂ ਇੱਕ ਵਾਰ ਗਣਿਤ ਦੇ ਪੇਪਰ 'ਚ ਸੌ 'ਚੋਂ ਜ਼ੀਰੋ ਨੰਬਰ ਲੈ ਕੇ ਆਇਆ ਸੀ, ਇਸ ਦੇ ਨਾਲ ਹੀ ਮੈਡਮ ਨੇ ਗੱਲ ਕਰਨ 'ਤੇ ਮੇਰੇ ਮਾਇਨਸ 10 ਨੰਬਰ ਕੱਟ ਦਿੱਤੇ ਸਨ। ਇਸ ਦਾ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਨੂੰ ਬਾਲੀਵੁੱਡ ਨਾਓ ਨੇ ਆਪਣੇ ਯੂਟਿਊਬ ਚੈਨਲ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਤੇ ਪ੍ਰਸ਼ੰਸਕ ਕਾਫੀ ਕਮੈਂਟ ਕਰ ਰਹੇ ਹਨ।
ਹੋਰ ਪੜ੍ਹੋ: Charlie Chaplin: ਚਾਰਲੀ ਚੈਪਲਿਨ ਦੀ ਧੀ ਜੋਸਫੀਨ ਚੈਪਲਿਨ ਦਾ ਹੋਇਆ ਦਿਹਾਂਤ, 74 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਫਿਲਮ ਦੀ ਗੱਲ ਕਰੀਏ ਤਾਂ ਰਣਵੀਰ ਅਤੇ ਆਲੀਆ ਦੀ ਇਹ ਫਿਲਮ 28 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਫਿਲਮ 'ਚ ਰਣਵੀਰ ਇਕ ਅਮੀਰ ਪੰਜਾਬੀ ਮੁੰਡੇ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਜਦਕਿ ਆਲੀਆ ਭੱਟ ਇਕ ਬੰਗਾਲੀ ਕੁੜੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਫਿਲਮ ਦਾ ਨਿਰਦੇਸ਼ਨ ਕਰਨ ਜੌਹਰ ਨੇ ਕੀਤਾ ਹੈ। ਫਿਲਮ 'ਚ ਇਨ੍ਹਾਂ ਦੋ ਸਿਤਾਰਿਆਂ ਤੋਂ ਇਲਾਵਾ ਧਰਮਿੰਦਰ, ਜਯਾ ਬੱਚਨ ਅਤੇ ਸ਼ਬਾਨਾ ਆਜ਼ਮੀ ਵੀ ਮੁੱਖ ਭੂਮਿਕਾਵਾਂ 'ਚ ਹਨ।