Ranjit Bawa: ਰਣਜੀਤ ਬਾਵਾ ਦੇ ਨਵੇਂ ਗੀਤ 'ਨੀ ਮਿੱਟੀਏ' ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ

ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਜਲਦ ਹੀ ਆਪਣੇ ਨਵੇਂ ਗੀਤ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਹਾਲ ਹੀ ਵਿੱਚ ਗਾਇਕ ਦੇ ਇਸ ਨਵੇਂ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦਾ ਟਾਈਟਲ ਹੈ 'ਨੀ ਮਿੱਟੀਏ', ਦਰਸ਼ਕ ਇਸ ਗੀਤ ਦੇ ਟੀਜ਼ਰ ਨੂੰ ਬਹੁਤ ਪਸੰਦ ਕਰ ਰਹੇ ਹਨ।

By  Pushp Raj July 12th 2023 06:24 PM -- Updated: July 12th 2023 06:26 PM

Ranjit Bawa new song 'NI MITTIYE' Teaser: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਆਪਣੀ ਸਾਫ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ। ਹਾਲ ਹੀ 'ਚ ਰਣਜੀਤ ਬਾਵਾ ਦਾ ਇੱਕ ਹੋਰ ਨਵਾਂ ਗੀਤ 'ਨੀ ਮਿੱਟੀਏ' ਲੈ ਕੇ ਦਰਸ਼ਕਾਂ ਦੇ ਰੁਬਰੂ ਹੋਣਗੇ। ਗੀਤ ਤੋਂ ਪਹਿਲਾਂ ਹਾਲ ਹੀ 'ਚ ਇਸ ਦਾ ਟੀਜ਼ਰ ਰਿਲੀਜ਼ ਹੋਇਆ ਹੈ।


ਦੱਸ ਦਈਏ ਕਿ ਇਸ ਗੀਤ 'ਚ ਰਣਜੀਤ ਬਾਵਾ ਦਾ ਇੱਕ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲਿਆ , ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕਰ ਰਹੇ ਹਨ। ਇਸ ਗੀਤ 'ਚ ਰਣਜੀਤ ਬਾਵਾ ਦੇ ਨਾਲ ਪੰਜਾਬੀ ਫਿਲਮਾਂ ਅਤੇ ਛੋਟੇ ਪਰਦੇ 'ਤੇ ਬਤੌਰ ਸਪੋਟਿੰਗ ਐਕਟ੍ਰੈਸ ਪਛਾਣ ਬਨਾਉਣ ਵਾਲੀ ਅਦਾਕਾਰਾ ਪ੍ਰੀਤ ਕਿਰਨ ਵੀ ਨਜ਼ਰ ਆਵੇਗੀ। 

ਹਾਲ ਹੀ ਵਿੱਚ ਰਣਜੀਤ ਬਾਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਰਣਜੀਤ ਬਾਵਾ ਨੇ ਆਪਣੇ ਨਵੇਂ ਗੀਤ ਦੀਆਂ ਕੁਝ ਝਲਕੀਆਂ ਸ਼ੇਅਰ ਕੀਤੀਆਂ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਣਜੀਤ ਬਾਵਾ ਨੇ ਕੈਪਸ਼ਨ ਵਿੱਚ ਲਿਖਿਆ, TEASER OUT NOW ( NI MITTIYE ) 📀 FULL SONG OUT ON 15th JULY ✅ ALBUM- #MITTIDABAWA2' । 


ਰਣਜੀਤ ਬਾਵਾ ਦੇ ਨਵੇਂ ਰਿਲੀਜ਼ ਹੋਣ ਵਾਲੇ ਗੀਤ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਗੀਤ ਦਾ ਟਾਈਟਲ ਹੈ  'ਨੀ ਮਿੱਟੀਏ '। ਇਹ ਗੀਤ ਰਣਜੀਤ ਬਾਵਾ ਦੀ ਐਲਬਮ ਮਿੱਟੀ ਦਾ ਬਾਵਾ-2 ਦਾ ਗੀਤ ਹੈ। ਇਸ ਗੀਤ ਦੇ ਬੋਲ ਮੰਗਲ ਹੱਥੂਰ ਵੱਲੋਂ ਲਿਖੇ ਗਏ ਹਨ। ਇਸ ਦਾ ਸੰਗੀਤ ਖ਼ੁਦ ਰਣਜੀਤ ਬਾਵਾ ਨੇ ਦਿੱਤਾ ਤੇ ਉਨ੍ਹਾਂ ਨੇ ਹੀ ਇਸ ਗੀਤ ਨੂੰ ਗਾਇਆ ਵੀ ਹੈ। ਇਸ ਗੀਤ ਦੇ ਵਿੱਚ ਰਣਜੀਤ ਬਾਵਾ ਦੇ ਨਾਲ ਫੀਮੇਲ ਲੀਡ ਦੇ ਤੌਰ 'ਤੇ ਪ੍ਰੀਤ ਕਿਰਨ ਨਜ਼ਰ ਆਵੇਗੀ। ਇਸ ਗੀਤ ਨੂੰ 'ਰਣਜੀਤ ਬਾਵਾ' ਦੇ ਅਧਿਕਾਰਿਤ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਜਾਵੇਗਾ। 

 ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਦੀ ਬੀਤੇ ਦਿਨੀਂ ਫ਼ਿਲਮ 'ਲੈਂਬਰਗਿਨੀ' ਰਿਲੀਜ਼ ਹੋਈ ਸੀ। ਇਸ ਵਿੱਚ ਉਨ੍ਹਾਂ ਨਾਲ ਬਿੱਗ ਬੌਸ ਫੇਮ ਮਾਹਿਰਾ ਸ਼ਰਮਾ ਵੀ ਨਜ਼ਰ ਆਈ। ਇਸ ਤੋਂ ਪਹਿਲਾਂ ਰਣਜੀਤ ਬਾਵਾ ਦਾ ਗੀਤ 'ਰੈਟਰੋ' ਰਿਲੀਜ਼ ਹੋਇਆ ਸੀ, ਜਿਸ ਨੂੰ ਫੈਨਜ਼ ਨੇ ਬਹੁਤ ਪਸੰਦ ਕੀਤਾ ਸੀ। 


View this post on Instagram

A post shared by Ranjit Bawa (@ranjitbawa)


Related Post