ਰਣਦੀਪ ਹੁੱਡਾ ਦੀ ਫ਼ਿਲਮ 'ਵੀਰ ਸਾਵਰਕਰ' ਦਾ ਟੀਜ਼ਰ ਹੋਇਆ ਰਿਲੀਜ਼, ਰਣਦੀਪ ਹੁੱਡਾ ਦੇ ਦਮਦਾਰ ਰੋਲ ਪ੍ਰਭਾਵਿਤ ਹੋਏ ਫੈਨਜ਼, ਵੇਖੋ ਵੀਡੀਓ
ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਸੁਤੰਤਰ ਵੀਰ ਸਾਵਰਕਰ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਦੌਰਾਨ ਹੁਣ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
'Veer Savarkar' Teaser Out now: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਦੀਪ ਹੁੱਡਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫ਼ਿਲਮ ਫ਼ਿਲਮ 'ਸੁਤੰਤਰ ਵੀਰ ਸਾਵਰਕਰ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਦੌਰਾਨ ਹੁਣ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਇਸ ਟੀਜ਼ਰ ਵਿੱਚ ਅਦਾਕਾਰ ਦਾ ਦਮਦਾਰ ਰੋਲ ਤੇ ਉਨ੍ਹਾਂ ਦਾ ਬਾਡੀ ਟਰਾਂਸਫਾਰਮੇਸ਼ਨ ਵੇਖ ਕੇ ਫੈਨਜ਼ ਕਾਫੀ ਪ੍ਰਭਾਵਿਤ ਹੋਏ ਹਨ।
ਰਣਦੀਪ ਹੁੱਡਾ ਇਸ ਫ਼ਿਲਮ 'ਚ ਅਦਾਕਾਰ ਅਤੇ ਡਾਇਰੈਕਟਰ ਦੋਵਾਂ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਇਸ ਦੇ ਨਾਲ ਹੀ ਫ਼ਿਲਮ ਦੇ ਪਹਿਲੇ ਲੁੱਕ ਦੇ ਨਾਲ ਹੀ ਇਸ ਦਾ ਟੀਜ਼ਰ ਵੀ ਰਿਲੀਜ਼ ਹੋ ਗਿਆ ਹੈ। ਹਾਲਾਂਕਿ ਫ਼ਿਲਮ ਦੀ ਰਿਲੀਜ਼ ਡੇਟ ਨੂੰ ਲੈ ਕੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਫ਼ਿਲਮ ਦਾ ਟੀਜ਼ਰ ਰਿਲੀਜ਼
ਇਹ ਫ਼ਿਲਮ ਲੰਮੇਂ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦੇ ਨਾਲ ਹੀ ਬੀਤੇ ਦਿਨ ਯਾਨੀ 28 ਮਈ ਨੂੰ ਇਸ ਫ਼ਿਲਮ ਦਾ ਪਹਿਲਾ ਪੋਸਟਰ ਅਤੇ ਟੀਜ਼ਰ ਵੀਡੀਓ ਰਿਲੀਜ਼ ਹੋ ਗਿਆ ਹੈ। ਇਸ ਵੀਡੀਓ ਦੇ ਟੀਜ਼ਰ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਨਾਲ ਹੀ ਉਹ ਇਸ 'ਤੇ ਆਪਣੀ-ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ ਟੀਜ਼ਰ ਵਿੱਚ ਰਣਦੀਪ ਹੁੱਡਾ ਦੀ ਆਵਾਜ਼ ਵਿੱਚ ਕਹਾਣੀ ਦਾ ਵਰਣਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਵਿੱਚ ਅਦਾਕਾਰ ਦੇ ਦਮਦਾਰ ਕਿਰਦਾਰ ਦੀ ਝਲਕ ਵੀ ਦਿਖਾਈ ਗਈ ਹੈ।
ਕੀ ਹੈ ਫ਼ਿਲਮ ਦੀ ਕਹਾਣੀ
ਇਸ ਫ਼ਿਲਮ ਦੇ ਟੀਜ਼ਰ 'ਚ ਦਿਖਾਇਆ ਗਿਆ ਹੈ ਕਿ ਰਣਦੀਪ ਹੁੱਡਾ ਵੀਰ ਸਾਵਰਕਰ ਦੇ ਕਿਰਦਾਰ 'ਚ ਜੰਜ਼ੀਰਾਂ 'ਚ ਘਿਰੇ ਹੋਏ ਹਨ। ਇਸ ਦੇ ਨਾਲ ਹੀ, ਟੀਜ਼ਰ ਦੇ ਮੁਤਾਬਕ, ਵੀਰ ਸਾਵਰਕਰ ਉਨ੍ਹਾਂ ਕ੍ਰਾਂਤੀਕਾਰੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਤੋਂ ਅੰਗਰੇਜ਼ ਸਭ ਤੋਂ ਵੱਧ ਡਰਦੇ ਸਨ। ਇਸ ਦੇ ਨਾਲ ਹੀ ਟੀਜ਼ਰ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਣਦੀਪ ਹੁੱਡਾ ਕਹਿ ਰਹੇ ਹਨ ਕਿ-ਲੰਕਾ ਵੀ ਕੀਮਤੀ ਸੀ, ਪਰ ਜਦੋਂ ਕਿਸੇ ਦੀ ਆਜ਼ਾਦੀ ਦੀ ਗੱਲ ਆਉਂਦੀ ਹੈ ਤਾਂ ਰਾਵਣ ਦਾ ਰਾਜ ਹੋਵੇ ਜਾਂ ਬ੍ਰਿਟਿਸ਼ ਰਾਜ, ਉਸ ਨੂੰ ਸਾੜ ਦਿੱਤਾ ਜਾਵੇਗਾ। ਇਸ ਫ਼ਿਲਮ ਦਾ ਟੀਜ਼ਰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਫ਼ਿਲਮ ਦੀ ਸਟਾਰ ਕਾਸਟ
ਇਸ ਫ਼ਿਲਮ ਦੇ ਨਿਰਮਾਣ ਦੀ ਗੱਲ ਕਰੀਏ ਤਾਂ ਇਸ ਦਾ ਨਿਰਮਾਣ ਆਨੰਦ ਪੰਡਿਤ ਨੇ ਕੀਤਾ ਹੈ। ਇਸ ਦੇ ਨਾਲ ਹੀ ਇਸ ਫ਼ਿਲਮ 'ਚ ਰਣਦੀਪ ਹੁੱਡਾ ਦੇ ਨਾਲ ਅੰਕਿਤਾ ਲੋਖੰਡੇ, ਅਮਿਤ ਸਿਆਲ ਅਤੇ ਅਪਿੰਦਰਦੀਪ ਸਿੰਘ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ। ਇਸ ਦੇ ਨਾਲ ਹੀ ਇਸ ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕ੍ਰੇਜ਼ ਹੈ ਅਤੇ ਹੁਣ ਦਰਸ਼ਕ ਇਸ ਦੇ ਜਲਦ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ।