ਦਿਲ ਦੀ ਬੀਮਾਰੀ ਦੇ ਨਾਲ ਜੂਝ ਰਹੀ ਰਾਖੀ ਸਾਵੰਤ, ਹਸਪਤਾਲ ‘ਚ ਭਰਤੀ
ਰਾਖੀ ਸਾਵੰਤ ਦਿਲ ਦੀ ਬੀਮਾਰੀ ਦੇ ਨਾਲ ਜੂਝ ਰਹੀ ਹੈ । ਬੀਤੇ ਦਿਨ ਸੀਨੇ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।
ਰਾਖੀ ਸਾਵੰਤ ਬਾਰੇ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਉਹ ਇਹ ਹੈ ਕਿ ਰਾਖੀ ਸਾਵੰਤ ਦਿਲ ਦੀ ਬੀਮਾਰੀ ਦੇ ਨਾਲ ਜੂਝ ਰਹੀ ਹੈ । ਬੀਤੇ ਦਿਨ ਸੀਨੇ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਖੀ ਸਾਵੰਤ ਹਸਤਪਾਲ ‘ਚ ਬੈੱਡ ‘ਤੇ ਲੇਟੀ ਹੋਈ ਨਜ਼ਰ ਆ ਰਹੀ ਹੈ ਅਤੇ ਉਸ ਨੂੰ ਹਸਪਤਾਲ ‘ਚ ਪਿਆ ਵੇਖ ਕੇ ਉਸ ਦੇ ਫੈਨਸ ਵੀ ਚਿੰਤਿਤ ਹਨ ।
ਹੋਰ ਪੜ੍ਹੋ : ਕੀ ਅਮਰ ਸਿੰਘ ਚਮਕੀਲਾ ਨੇ ਗੁਰਮੇਲ ਕੌਰ ਤੋਂ ਪੈਸੇ ਦੇ ਦਮ ‘ਤੇ ਆਪਣੀ ਆਜ਼ਾਦੀ ਖਰੀਦਣ ਦੀ ਕੋਸ਼ਿਸ਼ ਕੀਤੀ ਸੀ ! ਜਾਣੋ ਪੂਰੀ ਕਹਾਣੀ
14 ਮਈ ਨੂੰ ਰਾਖੀ ਸਾਵੰਤ ਨੂੰ ਸੀਨੇ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਉਸ ਦੇ ਦੋਸਤਾਂ ਦੇ ਮੁਤਾਬਕ ਰਾਖੀ ਨੂੰ ਹਾਰਟ ਦੀ ਕੋਈ ਸਮੱਸਿਆ ਹੈ। ਜਿਸ ਕਾਰਨ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਅਤੇ ਆਉਣ ਵਾਲੇ ਪੰਜ ਛੇ ਦਿਨਾਂ ਤੱਕ ਉਸ ਨੂੰ ਆਰਾਮ ਦੀ ਜ਼ਰੂਰਤ ਹੈ। ਇਸ ਦੌਰਾਨ ਉਹ ਕਿਸੇ ਦੇ ਨਾਲ ਕੋਈ ਗੱਲਬਾਤ ਵੀ ਨਹੀਂ ਕਰ ਸਕੇਗੀ।
ਰਾਖੀ ਸਾਵੰਤ ਨੂੰ ਇੰਡਸਟਰੀ ‘ਚ ਡਰਾਮਾ ਕੁਈਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਅਤੇ ਅਕਸਰ ਸੁਰਖੀਆਂ ‘ਚ ਰਹਿਣ ਦੇ ਲਈ ਰਾਖੀ ਕੁਝ ਨਾ ਕੁਝ ਵੱਖਰਾ ਕਰਕੇ ਛਾਈ ਰਹਿੰਦੀ ਹੈ। ਉਸ ਦਾ ਕੁਝ ਸਮਾਂ ਪਹਿਲਾਂ ਵਿਆਹ ਵੀ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਸ ਨੇ ਆਪਣੇ ਸਾਬਕਾ ਪਤੀ ‘ਤੇ ਕਈ ਗੰਭੀਰ ਇਲਜ਼ਾਮ ਵੀ ਲਗਾਏ ਸਨ।