Rajpal Yadav Birthday: ਕਦੇ ਆਟੋ ਤੱਕ ਦੇ ਨਹੀਂ ਸੀ ਪੈਸੇ, ਜਾਣੋਂ ਰਾਜਪਾਲ ਯਾਦਵ ਦਾ ਰੀਅਲ ਤੋਂ ਰੀਲ ਲਾਈਫ ਤੱਕ ਦਾ ਸਫ਼ਰ
ਬਾਲੀਵੁੱਡ ਐਕਟਰ-ਕਾਮੇਡੀਅਨ ਰਾਜਪਾਲ ਯਾਦਵ ਅੱਜ 16 ਮਾਰਚ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਇਸ ਮੌਕੇ 'ਤੇ ਉਨ੍ਹਾਂ ਨੂੰ ਕਈ ਮਸ਼ਹੂਰ ਹਸਤੀਆਂ ਤੋਂ ਪ੍ਰਸ਼ੰਸਕਾਂ ਤੋਂ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਰਾਜਪਾਲ ਯਾਦਵ ਨੇ ਭਾਵੇਂ ਹੀ ਫ਼ਿਲਮ ਇੰਡਸਟਰੀ 'ਚ ਛੋਟੇ-ਛੋਟੇ ਕਿਰਦਾਰ ਨਾਲ ਸ਼ੁਰੂਆਤ ਕੀਤੀ ਹੋਵੇ ਪਰ ਹੁਣ ਤੱਕ ਕਈ ਫਿਲਮਾਂ 'ਚ ਸ਼ਾਨਦਾਰ ਅਦਾਕਾਰੀ ਕਰਕੇ ਉਨ੍ਹਾਂ ਨੇ ਆਪਣੀ ਇੱਕ ਬਿਹਤਰੀਨ ਅਦਾਕਾਰ ਵਜੋਂ ਪਛਾਣ ਬਣਾਈ ਹੈ।
Happy B'day Rajpal Yadav: ਬਾਲੀਵੁੱਡ ਐਕਟਰ-ਕਾਮੇਡੀਅਨ ਰਾਜਪਾਲ ਯਾਦਵ ਨੇ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਖ਼ਾਸ ਥਾਂ ਬਣਾ ਲਈ ਹੈ। ਅਦਾਕਾਰ ਆਪਣੀ ਦਮਦਾਰ ਅਤੇ ਕਾਮੇਡੀ ਅਦਾਕਾਰੀ ਲਈ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ। ਅੱਜ ਉਨ੍ਹਾਂ ਦੇ ਜਨਮਦਿਨ 'ਤੇ ਆਓ ਜਾਣਦੇ ਹਾਂ ਐਕਟਰ ਦੀ ਜ਼ਿੰਦਗੀ ਬਾਰੇ ਕੁਝ ਖ਼ਾਸ ਗੱਲਾਂ।
ਅੱਜ 16 ਮਾਰਚ ਨੂੰ ਰਾਜਪਾਲ ਯਾਦਵ ਆਪਣਾ ਜਨਮਦਿਨ ਮਨਾ ਰਹੇ ਹਨ। ਇਸ ਮੌਕੇ 'ਤੇ ਉਨ੍ਹਾਂ ਨੂੰ ਕਈ ਮਸ਼ਹੂਰ ਹਸਤੀਆਂ ਤੋਂ ਪ੍ਰਸ਼ੰਸਕਾਂ ਤੋਂ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਰਾਜਪਾਲ ਯਾਦਵ ਨੇ ਭਾਵੇਂ ਹੀ ਫ਼ਿਲਮ ਇੰਡਸਟਰੀ 'ਚ ਛੋਟੇ-ਛੋਟੇ ਕਿਰਦਾਰ ਨਾਲ ਸ਼ੁਰੂਆਤ ਕੀਤੀ ਹੋਵੇ ਪਰ ਹੁਣ ਤੱਕ ਕਈ ਫਿਲਮਾਂ 'ਚ ਸ਼ਾਨਦਾਰ ਅਦਾਕਾਰੀ ਕਰਕੇ ਉਨ੍ਹਾਂ ਨੇ ਆਪਣੀ ਇੱਕ ਬਿਹਤਰੀਨ ਅਦਾਕਾਰ ਵਜੋਂ ਪਛਾਣ ਬਣਾਈ ਹੈ।
ਅਦਾਕਾਰ ਦਾ ਜਨਮ ਤੇ ਸਿੱਖਿਆ
ਰਾਜਪਾਲ ਯਾਦਵ ਦਾ ਜਨਮ 16 ਮਾਰਚ 1971 ਨੂੰ ਸ਼ਾਹਜਹਾਂਪੁਰ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਮੀਡੀਆ ਰਿਪੋਰਟਸ ਦੇ ਮੁਤਾਬਕ, ਉਨ੍ਹਾਂ ਨੇ ਥੀਏਟਰ ਦੀ ਸਿਖਲਾਈ ਲੈਣ ਲਈ ਸਾਲ 1992 ਵਿੱਚ ਲਖਨਊ ਵਿੱਚ ਭਾਰਤੇਂਦੂ ਨਾਟਿਆ ਅਕੈਡਮੀ ਵਿੱਚ ਦਾਖਲਾ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇੱਥੇ ਦੋ ਸਾਲ ਦੀ ਟ੍ਰੇਨਿੰਗ ਲਈ ਅਤੇ 1994 ਤੋਂ 1997 ਤੱਕ ਦਿੱਲੀ ਦੇ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਐਕਟਿੰਗ ਦੀ ਸਿੱਖਿਆ ਵੀ ਲਈ।
ਰਾਜਪਾਲ ਯਾਦਵ ਦਾ ਬੀਲਵੁੱਡ ਤੱਕ ਪਹੁੰਚਣ ਲਈ ਸੰਘਰਸ਼
ਦੱਸ ਦੇਈਏ ਕਿ ਰਾਜਪਾਲ ਯਾਦਵ ਨੇ 12ਵੀਂ ਪਾਸ ਕਰਨ ਤੋਂ ਬਾਅਦ ਕਰੀਬ ਦੋ ਸਾਲ ਆਰਡੀਨੈਂਸ ਕਲੌਥ ਫੈਕਟਰੀ 'ਚ ਟੇਲਰਿੰਗ ਦੀ ਅਪ੍ਰੈਂਟਿਸਸ਼ਿਪ ਕੀਤੀ ਪਰ ਐਕਟਿੰਗ ਕਾਰਨ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ। ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਇਹ ਜਾਣਕਾਰੀ ਦਿੱਤੀ ਸੀ ਕਿ ਜਦੋਂ ਉਹ ਮੁੰਬਈ ਪਹੁੰਚੇ ਤਾਂ ਉਨ੍ਹਾਂ ਕੋਲ ਆਟੋ ਦਾ ਕਿਰਾਇਆ ਦੇਣ ਲਈ ਵੀ ਪੈਸੇ ਨਹੀਂ ਸਨ, ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਮੁੰਬਈ ਵਿੱਚ ਆਪਣੇ ਸੁਪਨੇ ਪੂਰੇ ਕੀਤੇ।
ਰਾਜਪਾਲ ਯਾਦਵ ਦਾ ਬਾਲੀਵੁੱਡ ਸਫ਼ਰ
ਰਾਜਪਾਲ ਯਾਦਵ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ 1999 'ਚ ਆਈ ਫਿਲਮ 'ਦਿਲ ਕਯਾ ਕਰੇ' ਨਾਲ ਕੀਤੀ ਸੀ। ਸ਼ੁਰੂਆਤੀ ਦੌਰ 'ਚ ਉਨ੍ਹਾਂ ਨੂੰ ਫਿਲਮਾਂ 'ਚ ਛੋਟੀਆਂ-ਛੋਟੀਆਂ ਭੂਮਿਕਾਵਾਂ ਮਿਲੀਆਂ, ਪਰ ਉਨ੍ਹਾਂ ਨੂੰ ਇੰਡਸਟਰੀ 'ਚ ਖਲਨਾਇਕ ਦੇ ਕਿਰਦਾਰ ਤੋਂ ਹੀ ਅਸਲੀ ਪਛਾਣ ਮਿਲੀ। ਸਾਲ 2000 'ਚ ਰਾਮ ਗੋਪਾਲ ਵਰਮਾ ਦੀ ਫ਼ਿਲਮ 'ਜੰਗਲ' 'ਚ ਉਨ੍ਹਾਂ ਨੇ 'ਸਿੱਪਾ' ਦਾ ਕਿਰਦਾਰ ਨਿਭਾਇਆ ਸੀ। ਇਸ ਕਿਰਦਾਰ ਨਾਲ ਰਾਜਪਾਲ ਯਾਦਵ ਨੂੰ ਕਾਫੀ ਪ੍ਰਸਿੱਧੀ ਮਿਲੀ, ਜਿਸ ਤੋਂ ਬਾਅਦ ਅਦਾਕਾਰ ਨੂੰ ਫਿਲਮਫੇਅਰ 'ਚ ਬੈਸਟ ਨੈਗੇਟਿਵ ਰੋਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਰਾਜਪਾਲ ਯਾਦਵ ਵੱਲੋਂ ਕੀਤੀਆਂ ਗਈਆਂ ਫ਼ਿਲਮਾਂ
ਇਸ ਫਿਲਮ ਤੋਂ ਬਾਅਦ ਰਾਜਪਾਲ ਦੇ ਕਰੀਅਰ ਨੇ ਨਵੀਂ ਉਡਾਣ ਭਰੀ। 'ਕੰਪਨੀ', 'ਹਮ ਕਿਸੀ ਸੇ ਕਮ ਨਹੀਂ', 'ਹੰਗਾਮਾ', 'ਮੁਝਸੇ ਸ਼ਾਦੀ ਕਰੋਗੀ', 'ਮੈਂ ਮੇਰੀ ਪਤਨੀ ਔਰ ਵੋ', 'ਅਪਨਾ ਸਪਨਾ ਮਨੀ ਮਨੀ', 'ਫਿਰ ਹੇਰਾ ਫੇਰੀ', 'ਚੁਪਕੇ ਚੁਪਕੇ' ਆਦਿ। ਇਸ ਤੋਂ ਇਲਾਵਾ ਰਾਜਪਾਲ ਯਾਦਵ ਨੇ ਫ਼ਿਲਮ 'ਭੂਲ -ਭੁਲਈਆ' ਵਿੱਚ ਛੋਟੇ ਪੰਡਿਤ ਦਾ ਕਿਰਦਾਰ ਨਿਭਾਇਆ, ਇਹ ਕਿਰਦਾਰ ਅਜੇ ਵੀ ਲੋਕਾਂ ਨੂੰ ਬਹੁਤ ਪਸੰਦ ਹੈ।
ਉਨ੍ਹਾਂ ਨੇ 'ਭੂਲ -ਭੁਲਈਆ', 'ਭੂਲ -ਭੁਲਈਆ 2', 'ਅਰਧ' ਵਰਗੀਆਂ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਇਨ੍ਹਾਂ ਫਿਲਮਾਂ 'ਚ ਉਨ੍ਹਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਸੀ। ਆਪਣੀ ਸ਼ਾਨਦਾਰ ਅਦਾਕਾਰੀ ਦੇ ਕਾਰਨ ਉਨ੍ਹਾਂ ਨੂੰ ਫਿਲਮਫੇਅਰ ਸਣੇ ਕਈ ਵੱਡੇ ਐਵਾਰਡਸ ਨਾਲ ਸਨਮਾਨਿਤ ਕੀਤਾ ਗਿਆ ਹੈ।