ਵਿਆਹ ਤੋਂ ਪਹਿਲਾਂ ਰਾਧਿਕਾ ਮਾਰਚੈਂਟ ਦਾ ਗਾਊਨ ਇੰਟਰਨੈੱਟ ‘ਤੇ ਛਾਇਆ, ਵੇਖੋ ਇਟਲੀ ਹੋਏ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਤਸਵੀਰਾਂ

ਅਨੰਤ ਅੰਬਾਨੀ ਤੇ ਰਾਧਿਕਾ ਮਾਰਚੈਂਟ ਦੇ ਦੂਜੇ ਪ੍ਰੀ ਵੈਡਿੰਗ ਫੰਕਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਬੀਤੇ ਦਿਨੀਂ ਛਾਈਆਂ ਰਹੀਆਂ । ਜਿਸ ਤੋਂ ਬਾਅਦ ਰਾਧਿਕਾ ਤੇ ਅਨੰਤ ਦੇ ਵਿਆਹ ਤੋਂ ਪਹਿਲਾਂ ਰਾਧਿਕਾ ਦਾ ਗਾਊਨ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਇਸ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਧਿਕਾ ਨੇ ਆਪਣੇ ਦੂਜੇ ਪ੍ਰੀ ਵੈਡਿੰਗ ਫੰਕਸ਼ਨ ਦੇ ਦੌਰਾਨ ਹਲਕੇ ਰੰਗ ਦਾ ਗਾਊਨ ਪਾਇਆ ਹੋਇਆ ਹੈ ।

By  Shaminder June 14th 2024 01:16 PM -- Updated: June 14th 2024 03:49 PM

ਅਨੰਤ ਅੰਬਾਨੀ ਤੇ ਰਾਧਿਕਾ ਮਾਰਚੈਂਟ (Radhika Merchant) ਦੇ ਦੂਜੇ ਪ੍ਰੀ ਵੈਡਿੰਗ ਫੰਕਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਬੀਤੇ ਦਿਨੀਂ ਛਾਈਆਂ ਰਹੀਆਂ । ਜਿਸ ਤੋਂ ਬਾਅਦ ਰਾਧਿਕਾ ਤੇ ਅਨੰਤ ਦੇ ਵਿਆਹ ਤੋਂ ਪਹਿਲਾਂ ਰਾਧਿਕਾ ਦਾ ਗਾਊਨ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਇਸ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਧਿਕਾ ਨੇ ਆਪਣੇ ਦੂਜੇ ਪ੍ਰੀ ਵੈਡਿੰਗ ਫੰਕਸ਼ਨ ਦੇ ਦੌਰਾਨ ਹਲਕੇ ਰੰਗ ਦਾ ਗਾਊਨ ਪਾਇਆ ਹੋਇਆ ਹੈ ਤੇ ਜਿਸ ਦੇ ਨੈੱਕ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਸਜਾਇਆ ਗਿਆ ਸੀ ਅਤੇ ਰਾਧਿਕਾ ਨੇ ਆਪਣੇ ਸਿਰ ‘ਤੇ ਮੈਚਿੰਗ ਹੇਅਰ ਬੈਂਡ ਪਾਇਆ ਹੋਇਆ ਸੀ ।ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ ਅਤੇ ਲੋਕ ਵੀ ਇਸ ‘ਤੇ ਖੂਬ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । 

ਹੋਰ ਪੜ੍ਹੋ : ਮਸ਼ਹੂਰ ਤਮਿਲ ਅਦਾਕਾਰ ਦੀ ਮੌਤ, ਘਰ ‘ਚ ਹੀ ਮਿਲੀ ਲਾਸ਼

ਰਾਧਿਕਾ ਤੇ ਅਨੰਤ ਦਾ ਇਸ ਤੋਂ ਪਹਿਲਾਂ ਵੀ ਹੋਇਆ ਸੀ ਪ੍ਰੀ-ਵੈਡਿੰਗ ਫੰਕਸ਼ਨ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਨੰਤ ਅੰਬਾਨੀ ਤੇ ਰਾਧਿਕਾ ਦਾ ਪ੍ਰੀ ਵੈਡਿੰਗ ਫੰਕਸ਼ਨ ਭਾਰਤ ‘ਚ ਹੋਇਆ ਸੀ । ਜਿਸ ‘ਚ ਦਿਲਜੀਤ ਦੋਸਾਂਝ, ਰਿਹਾਨਾ ਸਣੇ ਕਈ ਵੱਡੇ ਗਾਇਕਾ ਨੇ ਪਰਫਾਰਮ ਕੀਤਾ ਸੀ ।

View this post on Instagram

A post shared by Loveleen Ramchandani (@loveleen_makeupandhair)



ਇਸ ਤੋਂ ਇਲਾਵਾ  ਬਾਲੀਵੁੱਡ ਦੇ ਕਈ ਵੱਡੇ ਕਲਾਕਾਰਾਂ ਕਰੀਨਾ ਕਪੂਰ ਖਾਨ, ਸੈਫ ਅਲੀ ਖ਼ਾਨ, ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ ਅਤੇ ਆਮਿਰ ਖ਼ਾਨ ਸਣੇ ਕਈ ਵੱਡੇ ਸਟਾਰਸ ਵੀ ਠੁਮਕੇ ਲਗਾੳੇੁਂਦੇ ਹੋਏ ਨਜ਼ਰ ਆਏ ਸਨ।

View this post on Instagram

A post shared by Funkaar Media (@funkaarmediaofficial)


ਹੁਣ ਹਾਲ ਹੀ ‘ਚ ਇਸ ਪਰਿਵਾਰ ਦੇ ਵੱਲੋਂ ਇਟਲੀ ‘ਚ ਦੂਜਾ ਪ੍ਰੀ ਵੈਡਿੰਗ ਫੰਕਸ਼ਨ ਰੱਖਿਆ ਗਿਆ ਸੀ । ਜਿਸ ‘ਚ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰੇ ਪਹੁੰਚੇ ਸਨ । 

View this post on Instagram

A post shared by Shereen (@shereenlovebug)





Related Post