ਹਲਦੀ ਸੈਰੇਮਨੀ ਦੇ ਦੌਰਾਨ ਰਾਧਿਕਾ ਮਾਰਚੈਂਟ ਨੇ ਲਿਆ ਕਲੀਆਂ ਦ ਫੁੱਲਾਂ ਨਾਲ ਬਣਿਆ ਦੁਪੱਟਾ,ਵੇਖੋ ਤਸਵੀਰਾਂ

ਰਾਧਿਕਾ ਦੀ ਆਊਟ ਫਿੱਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ।ਰਾਧਿਕਾ ਮਾਰਚੈਂਟ ਨੇ ਆਪਣੀ ਹਲਦੀ ਸੈਰੇਮਨੀ ਦੇ ਦੌਰਾਨ ਯੈਲੋ ਡਰੈੱਸ ਪਾਈ ਸੀ ਅਤੇ ਕਲੀਆਂ ਦੇ ਫੁੱਲਾਂ ਨਾਲ ਬਣਿਆ ਦੁੱਪਟਾ ਲਿਆ ਸੀ ।

By  Shaminder July 10th 2024 02:58 PM

ਅਨੰਤ ਅੰਬਾਨੀ ਤੇ ਰਾਧਿਕਾ ਮਾਰਚੈਂਟ ਦੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਹਨ । ਬੀਤੇ ਦਿਨ ਦੋਵਾਂ ਦੀ ਹਲਦੀ ਸੈਰੇਮਨੀ ਹੋਈ । ਜਿਸ ‘ਚ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਮੌਜੂਦ ਰਹੀਆਂ । ਇਸ ਤੋਂ ਇਲਾਵਾ ਅੰਬਾਨੀ ਪਰਿਵਾਰ ਦੇ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਵੀ ਇਸ ਹਲਦੀ ਸੈਰੇਮਨੀ ਦੌਰਾਨ ਮੌਜੂਦ ਰਹੇ । ਪਰ ਰਾਧਿਕਾ ਦੀ ਆਊਟ ਫਿੱਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ।


ਰਾਧਿਕਾ ਮਾਰਚੈਂਟ ਨੇ ਆਪਣੀ ਹਲਦੀ ਸੈਰੇਮਨੀ ਦੇ ਦੌਰਾਨ ਯੈਲੋ ਡਰੈੱਸ ਪਾਈ ਸੀ ਅਤੇ ਕਲੀਆਂ ਦੇ ਫੁੱਲਾਂ ਨਾਲ ਬਣਿਆ ਦੁੱਪਟਾ ਲਿਆ ਸੀ । ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ । ਰਾਧਿਕਾ ਇਸ ਡਰੈੱਸ ‘ਚ ਬਹੁਤ ਹੀ ਸੋਹਣੀ ਲੱਗ ਰਹੀ ਸੀ। 

ਪ੍ਰੀ ਵੈਡਿੰਗ ਫੰਕਸ਼ਨ ‘ਚ ਵੀ ਲੁੱਕ ਰਹੀ ਚਰਚਾ ‘ਚ 

ਰਾਧਿਕਾ ਮਾਰਚੈਂਟ ਇਸ ਤੋਂ ਪਹਿਲਾਂ ਤਿੰਨ ਦਿਨ ਤੱਕ ਜਾਮਨਗਰ ‘ਚ ਚੱਲੇ ਪ੍ਰੀ ਵੈਡਿੰਗ ਫੰਕਸ਼ਨ ‘ਚ ਵੀ ਚਰਚਾ ‘ਚ ਰਹੀ ਸੀ। ਇਸ ਦੌਰਾਨ ਉਸ ਨੇ ਰਿਵਾਇਤੀ ਤੇ ਵੈਸਟਨ ਲੁੱਕ ਵਾਲੇ ਆਊਟਫਿੱਟ ਪਾਏ ਸਨ।ਇਸ ਤੋਂ ਪਹਿਲਾਂ ਪੰਜ ਜੁਲਾਈ ਨੂੰ ਅਨੰਤ ਅੰਬਾਨੀ ਦੀ ਸੰਗੀਤ ਸੈਰੇਮਨੀ ਰੱਖੀ ਗਈ ਸੀ । ਇਸ ਫੰਕਸ਼ਨ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਸਨ। ਜਿਸ ਤੋਂ ਬਾਅਦ ਅਨੰਦ ਦੇ ਵਿਆਹ ਦੀਆਂ ਹੋਰ ਰਸਮਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆ ਰਹੇ ਹਨ। 

View this post on Instagram

A post shared by PTC Punjabi (@ptcpunjabi)





 



 

ਹੋਰ ਪੜ੍ਹੋ 

Related Post