ਪ੍ਰਸਿੱਧ ਸੋਸ਼ਲ ਮੀਡੀਆ ਸਟਾਰ ਇੰਸ਼ਾ ਘਈ ਦੇ ਪਤੀ ਅੰਕਿਤ ਕਾਲੜਾ ਦਾ ਕਾਰਡਿਕ ਅਰੈਸਟ ਕਾਰਨ ਦਿਹਾਂਤ,ਇੰਸ਼ਾ ਘਈ ਨੇ ਸਾਂਝੀ ਕੀਤੀ ਦੁਖਦਾਇਕ ਖਬਰ
ਪ੍ਰਸਿੱਧ ਇਨਫਲੂਐਂਸਰ ਇੰਸ਼ਾ ਘਈ ਕਾਲੜਾ ਦੇ ਪਤੀ ਅੰਕਿਤ ਕਾਲੜਾ ਦਾ ਦਿਹਾਂਤ ਭਰ ਜਵਾਨੀ ‘ਚ ਹੋ ਗਿਆ ਹੈ। ਜਿਸ ਦੀ ਜਾਣਕਾਰੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।
ਪ੍ਰਸਿੱਧ ਇਨਫਲੂਐਂਸਰ ਇੰਸ਼ਾ ਘਈ ਕਾਲੜਾ (Insha Ghai Kalra) ਦੇ ਪਤੀ ਅੰਕਿਤ ਕਾਲੜਾ ਦਾ ਦਿਹਾਂਤ ਭਰ ਜਵਾਨੀ ‘ਚ ਹੋ ਗਿਆ ਹੈ। ਜਿਸ ਦੀ ਜਾਣਕਾਰੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਅੰਕਿਤ ਕਾਲੜਾ ਦਾ ਦਿਹਾਂਤ 19 ਅਗਸਤ ਨੂੰ ਕਾਰਡਿਕ ਅਰੈੱਸਟ ਦੇ ਕਾਰਨ ਹੋਇਆ ਹੈ। ਨੀਂਦ ‘ਚ ਹੀ ਉਸ ਨੂੰ ਕਾਰਡਿਕ ਅਰੈੱਸਟ ਹੋਇਆ ਅਤੇ ਉਸ ਦੀ ਮੌਤ ਹੋ ਗਈ ।ਉਸ ਨੇ ਇੱਕ ਭਾਵੁਕ ਨੋਟ ਵੀ ਬੀਤੇ ਦਿਨੀਂ ਸਾਂਝਾ ਕੀਤਾ ਸੀ।
ਹੋਰ ਪੜ੍ਹੋ : ਬਠਿੰਡਾ ‘ਚ ਪੰਜਾਬੀ ਗਾਇਕ ਜਸਵਿੰਦਰ ਸਿੰਘ ਨੇ ਕੀਤੀ ਖੁਦਕੁਸ਼ੀ, ਖੁਦਕੁਸ਼ੀ ਤੋਂ ਪਹਿਲਾਂ ਲਾਈਵ ਹੋ ਕੇ ਮੰਗੀ ਮੁਆਫ਼ੀ
ਜਿਸ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ‘ਅੰਕਿਤ ਤੁਸੀਂ ਮੈਨੂੰ ਇੱਕਲੇ ਰੱਬ ਦੇ ਭਰੋਸੇ ਛੱਡ ਦਿੱਤਾ ।ਇਹ ਬਹੁਤ ਬੇਇਨਸਾਫ਼ੀ ਹੈ। ਸਾਡੇ ਲਈ ਇਹ ਕੁਝ ਕੁ ਸਾਲ ਬਹੁਤ ਘੱਟ ਸਨ।
ਉਸ ਸਵੇਰ ਮੈਨੂੰ ਨਹੀਂ ਸੀ ਪਤਾ ਕਿ ਇਹ ਸਾਡੀ ਆਖਰੀ ਸਵੇਰ ਹੋਵੇਗੀ।ਮੈ।ਨੂੰ ਹਾਲੇ ਵੀ ਇਹ ਸਭ ‘ਤੇ ਵਿਸ਼ਵਾਸ਼ ਨਹੀਂ ਹੋ ਰਿਹਾ।
ਮੈਂ ਸਿਰਫ਼ ਪ੍ਰਾਰਥਨਾ ਕਰ ਰਹੀ ਹਾਂ।ਇਹ ਇੱਕ ਭਿਆਨਕ ਸੁਫ਼ਨਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਜਾਗ ਜਾਓਗੇ।ਮੇਰੀ ਜ਼ਿੰਦਗੀ ਰੁਕ ਜਿਹੀ ਗਈ ਹੈ । ਸਾਡੇ ਕੋਲ ਕਿੰਨੀਆਂ ਯੋਜਨਾਵਾਂ ਸਨ ਇਹ ਇੱਕ ਅਜਿਹਾ ਘਾਟਾ ਹੈ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ’।ਇੰਸ਼ਾ ਨੇ ਜਿਉਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਹਰ ਕੋਈ ਉਸ ਤੋਂ ਪਤੀ ਦੇ ਦਿਹਾਂਤ ਦਾ ਕਾਰਨ ਪੁੱਛਣ ਲੱਗ ਪਿਆ ।