ਆਪਣੇ ਬਰਥਡੇ ‘ਤੇ ਸੌਂਕਣ ਨਾਲ ਪਾਇਲ ਮਲਿਕ ਨੇ ਕੀਤਾ ਖੂਬ ਡਾਂਸ, ਹੇਟਰਸ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸ

ਅਰਮਾਨ ਮਲਿਕ ਨੇ ਬਿੱਗ ਬੌਸ ਦੇ ਘਰ ਚੋਂ ਬਾਹਰ ਆਉਣ ਤੋਂ ਬਾਅਦ ਆਪਣੀ ਪਹਿਲੀ ਪਤਨੀ ਪਾਇਲ ਮਲਿਕ ਦਾ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਜਿਸ ਦਾ ਇੱਕ ਵੀਡੀਓ ਅਰਮਾਨ ਮਲਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।

By  Shaminder August 22nd 2024 12:01 PM

ਅਰਮਾਨ ਮਲਿਕ (Armaan Malik) ਨੇ ਬਿੱਗ ਬੌਸ ਦੇ ਘਰ ਚੋਂ ਬਾਹਰ ਆਉਣ ਤੋਂ ਬਾਅਦ ਆਪਣੀ ਪਹਿਲੀ ਪਤਨੀ ਪਾਇਲ ਮਲਿਕ ਦਾ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਜਿਸ ਦਾ ਇੱਕ ਵੀਡੀਓ ਅਰਮਾਨ ਮਲਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਪਰਿਵਾਰ ਜਸ਼ਨ ‘ਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਹੈ।


ਬਰਥਡੇ ਦੇ ਇਸ ਜਸ਼ਨ ‘ਚ ਉਸ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਸਾਰਾ ਪਰਿਵਾਰ ਖੂਬ ਮਸਤੀ ਕਰ ਰਿਹਾ ਹੈ। ਪਰ ਇਸ ਵੀਡੀਓ ਨੂੰ ਜਿਉਂ ਹੀ ਅਰਮਾਨ ਮਲਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਫੈਨਸ ਦੇ ਨਾਲ ਨਾਲ ਹੇਟਰਸ ਨੇ ਵੀ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕਰਨੇ ਸ਼ੁਰੂ ਕਰ ਦਿੱਤੇ ।ਕੋਈ ਦੋਵਾਂ ਦੀ ਤਲਾਕ ਨੂੰ ਲੈ ਕੇ ਕਮੈਂਟ ਕਰ ਰਿਹਾ ਹੈ ਅਤੇ ਕੋਈ ਸਭ ਦੀ ਡ੍ਰੈਸਿੰਗ ਸੈਂਸ ਨੂੰ ਲੈ ਕੇ ਚਰਚਾ ਕਰ ਰਿਹਾ ਹੈ।


ਅਰਮਾਨ ਮਲਿਕ ਹਾਲ ਹੀ ‘ਚ ਬਿੱਗ ‘ਚ ਆਏ ਸਨ ਨਜ਼ਰ 

ਹਾਲ ਹੀ ‘ਚ ਅਰਮਾਨ ਮਲਿਕ ਆਪਣੀਆਂ ਦੋਹਾਂ ਪਤਨੀਆਂ ਦੇ ਨਾਲ ਬਿੱਗ ਬੌਸ ਸ਼ੋਅ ‘ਚ ਨਜ਼ਰ ਆਏ ਸਨ । ਇਸ ਦੌਰਾਨ ਤਿੰਨਾਂ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ । ਸੋਸ਼ਲ ਮੀਡੀਆ ਯੂਜ਼ਰਸ ਦਾ ਕਹਿਣਾ ਸੀ ਕਿ ਇਹ ਤਿੰਨਾਂ ਦੀ ਜੋੜੀ ਦੋ ਵਿਆਹਾਂ ਨੂੰ ਪ੍ਰਮੋਟ ਕਰ ਰਹੀ ਹੈ।

View this post on Instagram

A post shared by Yogesh Kathuria (@yogeshkathuria)

ਜਿਸ ਤੋਂ ਬਾਅਦ ਪਾਇਲ ਮਲਿਕ ਵੀ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆ ਗਈ ਸੀ। ਜਿਸ ਤੋਂ ਬਾਅਦ ਪਾਇਲ ਮਲਿਕ ਨੇ ਕਿਹਾ ਸੀ ਕਿ ਉਹ ਤਲਾਕ ਲੈ ਲਵੇਗੀ। ਉਸ ਨੇ ਆਪਣੇ ਵਿਆਹ ਨੂੰ ਲੈ ਕੇ ਹੋਰ ਵੀ ਕਈ ਖੁਲਾਸੇ ਕੀਤੇ ਸਨ।  






ਹੋਰ ਪੜ੍ਹੋ  

Related Post