ਯੁਵਰਾਜ ਸਿੰਘ ਦੇ ਜਨਮ ਦਿਨ ‘ਤੇ ਪਤਨੀ ਹੇਜ਼ਲ ਕੀਚ ਨੇ ਸਾਂਝਾ ਕੀਤਾ ਆਪਣੇ ਬੱਚਿਆਂ ਦੇ ਨਾਲ ਕਿਊਟ ਵੀਡੀਓ, ਪਿਤਾ ਯੋਗਰਾਜ ਸਿੰਘ ਨੇ ਵੀ ਦਿੱਤੀ ਵਧਾਈ
ਯੁਵਰਾਜ ਸਿੰਘ ਨੇ ਅੱਜ ਆਪਣਾ ਜਨਮਦਿਨ ਮਨਾਇਆ । ਇਸ ਮੌਕੇ ‘ਤੇ ਉਨ੍ਹਾਂ ਦੀ ਪਤਨੀ ਹੇਜ਼ਲ ਕੀਚ ਨੇ ਯੁਵਰਾਜ ਸਿੰਘ ਅਤੇ ਆਪਣੇ ਬੱਚਿਆਂ ਦੇ ਨਾਲ ਕਿਊਟ ਵੀਡੀਓ ਵੀਡੀਓ ਵੀ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਯੁਵਰਾਜ ਸਿੰਘ ਆਪਣੇ ਬੱਚਿਆਂ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ ।
ਯੁਵਰਾਜ ਸਿੰਘ (Yuvraj Singh)ਨੇ ਅੱਜ ਆਪਣਾ ਜਨਮਦਿਨ ਮਨਾਇਆ । ਇਸ ਮੌਕੇ ‘ਤੇ ਉਨ੍ਹਾਂ ਦੀ ਪਤਨੀ ਹੇਜ਼ਲ ਕੀਚ ਨੇ ਯੁਵਰਾਜ ਸਿੰਘ ਅਤੇ ਆਪਣੇ ਬੱਚਿਆਂ ਦੇ ਨਾਲ ਕਿਊਟ ਵੀਡੀਓ ਵੀਡੀਓ ਵੀ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਯੁਵਰਾਜ ਸਿੰਘ ਆਪਣੇ ਬੱਚਿਆਂ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਕਿਊਟ ਵੀਡੀਓ ਨੂੰ ਫੈਨਸ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇਣ ਦੇ ਨਾਲ ਨਾਲ ਯੁਵਰਾਜ ਸਿੰਘ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ।
ਹੋਰ ਪੜ੍ਹੋ : ਆਪਣੀ ਭੈਣ ਦੀ ਵਿਦਾਈ ‘ਤੇ ਫੁੱਟ ਫੁੱਟ ਕੇ ਰੋਈ ਸੀ ਅਦਾਕਾਰਾ ਸਾਨਿਆ ਮਲਹੋਤਰਾ, ਤਸਵੀਰਾਂ ਕੀਤੀਆਂ ਸਾਂਝੀਆਂ
ਯੁਵਰਾਜ ਸਿੰਘ ਨੇ ਪਰਿਵਾਰ ਲਈ ਲਿਖਿਆ ਖ਼ਾਸ ਸੁਨੇਹਾ
ਇਸ ਮੌਕੇ ‘ਤੇ ਹੇਜ਼ਲ ਕੀਚ ਨੇ ਆਪਣੇ ਪਰਿਵਾਰ ਦੇ ਲਈ ਬਹੁਤ ਹੀ ਪਿਆਰਾ ਸੁਨੇਹਾ ਲਿਖਿਆ ਹੈ । ਉਨ੍ਹਾਂ ਨੇ ਲਿਖਿਆ ‘ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਰੱਬ ਇਸ ਦਿਨ ਨੂੰ ਖੁਸ਼ਨੁਮਾ ਰੱਖੇ ।ਜਿਸ ਦਿਨ ਤੁਹਾਡਾ ਜਨਮ ਹੋਇਆ ਸੀ ।ਤੁਹਾਨੂੰ ਜਾਨਣਾ, ਤੁਹਾਨੂੰ ਡੈਡੀ, ਪਤੀ ਦੋਸਤ ਅਤੇ ਸਾਥੀ ਬੁਲਾਉਣਾ ਬਹੁਤ ਵੱਡੀ ਬਰਕਤ ਹੈ।
ਯੁਵਰਾਜ ਸਿੰਘ ਨੇ ਦੋਸਤਾਂ ਨਾਲ ਸੈਲੀਬ੍ਰੇਟ ਕੀਤਾ ਬਰਥਡੇ
ਇਸ ਤੋਂ ਇਲਾਵਾ ਯੁਵਰਾਜ ਸਿੰਘ ਦਾ ਇੱਕ ਹੋਰ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਯੁਵਰਾਜ ਸਿੰਘ ਸਚਿਨ ਤੇਂਦੁਲਕਰ ਸਣੇ ਕਈ ਹੋਰ ਕ੍ਰਿਕੇਟਰ ਦੇ ਨਾਲ ਬਰਥਡੇ ਦਾ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ ।
ਇਸ ਤੋਂ ਇਲਾਵਾ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਵੀ ਆਪਣੇ ਪੁੱਤਰ ਦੇ ਜਨਮ ਦਿਨ ‘ਤੇ ਬਚਪਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਵਧਾਈ ਦਿੱਤੀ ਹੈ।