ਰੱਖੜੀ ਦੇ ਮੌਕੇ ‘ਤੇ ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਈ ਅਫਸਾਨਾ ਖ਼ਾਨ, ਕਿਹਾ ‘ਰੱਖੜੀ ਤਾਂ ਵਾਪਸ ਆ ਗਈ ਪਰ ਤੂੰ ਨਹੀਂ ਆਇਆ’
ਅੱਜ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਦੇਸ਼ ਭਰ ‘ਚ ਮਨਾਇਆ ਜਾ ਰਿਹਾ ਹੈ । ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਪ੍ਰੇਮ ਰੂਪੀ ਧਾਗਾ ਬੰਨਦੀਆਂ ਨੇ ਤੇ ਉਸ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਨੇ । ਅੱਜ ਅਫਸਾਨਾ ਖ਼ਾਨ ਨੇ ਵੀ ਆਪਣੇ ਭਰਾ ਖੁਦਾਬਖਸ਼ ਅਤੇ ਸਿੱਧੂ ਮੂਸੇਵਾਲਾ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਸਭ ਨੂੰ ਰੱਖੜੀ ਦੀਆਂ ਵਧਾਈਆਂ ਦਿੱਤੀਆਂ ਹਨ । ਪਰ ਅਫਸਾਨਾ ਖ਼ਾਨ ਇਸ ਮੌਕੇ ਭਾਵੁਕ ਵੀ ਹੋ ਗਈ ।
ਅੱਜ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ (Rakhi 2023)ਦਾ ਤਿਉਹਾਰ ਦੇਸ਼ ਭਰ ‘ਚ ਮਨਾਇਆ ਜਾ ਰਿਹਾ ਹੈ । ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਪ੍ਰੇਮ ਰੂਪੀ ਧਾਗਾ ਬੰਨਦੀਆਂ ਨੇ ਤੇ ਉਸ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਨੇ । ਅੱਜ ਅਫਸਾਨਾ ਖ਼ਾਨ ਨੇ ਵੀ ਆਪਣੇ ਭਰਾ ਖੁਦਾਬਖਸ਼ ਅਤੇ ਸਿੱਧੂ ਮੂਸੇਵਾਲਾ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਸਭ ਨੂੰ ਰੱਖੜੀ ਦੀਆਂ ਵਧਾਈਆਂ ਦਿੱਤੀਆਂ ਹਨ ।
ਹੋਰ ਪੜ੍ਹੋ : ਗਾਇਕਾ ਪਰਵੀਨ ਭਾਰਟਾ ਤੇ ਰੱਖੜੀ ‘ਤੇ ਸਾਂਝੀ ਕੀਤੀ ਭਰਾ ਦੇ ਨਾਲ ਤਸਵੀਰ’ ਕਿਹਾ ਸਾਰੀਆਂ ਭੈਣਾਂ ਦੇ ਭਰਾ ਰਹਿਣ ਸਲਾਮਤ
ਪਰ ਅਫਸਾਨਾ ਖ਼ਾਨ ਇਸ ਮੌਕੇ ਭਾਵੁਕ ਵੀ ਹੋ ਗਈ । ਕਿਉਂਕਿ ਜਿਸ ਨੂੰ ਉਹ ਆਪਣਾ ਵੱਡਾ ਬਾਈ ਮੰਨਦੀ ਸੀ ਉਹ ਇਸ ਦੁਨੀਆ ‘ਤੇ ਮੌਜੂਦ ਨਹੀਂ ਹੈ । ਸਿੱਧੂ ਮੂਸੇਵਾਲਾ ਨੂੰ ਲੈ ਕੇ ਉਸ ਨੇ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ ।
ਅਫਸਾਨਾ ਖ਼ਾਨ ਨੇ ਲਿਖੀ ਭਾਵੁਕ ਪੋਸਟ
ਅਫਸਾਨਾ ਖ਼ਾਨ ਨੇ ਇਸ ਪੋਸਟ ‘ਚ ਲਿਖਿਆ ‘ਅੱਜ ਮੈਂ ਸਰਕਾਰ ਨੂੰ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਬਹੁਤ ਸਾਰੀਆਂ ਭੈਣਾਂ ਦਾ ਭਰਾ ਗੁਆ ਦਿੱਤਾ ਹੈ ਅਸੀਂ ਸਾਰੇ ਨੌਜਵਾਨਾਂ ਦੀ ਪ੍ਰੇਰਨਾ ਗੁਆ ਲਈ ਕਿਰਪਾ ਕਰਕੇ ਸਿੱਧੂ ਮੂਸੇ ਵਾਲਾ ਸਾਨੂੰ ਉਸ ਲਈ ਇਨਸਾਫ ਚਾਹੀਦਾ ਹੈ।
ਅਸੀਂ ਆਪਣਾ ਭਰਾ ਗੁਆ ਦਿੱਤਾ ਮੈਂ ਸਿਰਫ ਸਰਕਾਰ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ। ਸਾਨੂੰ ਇਨਸਾਫ਼ ਚਾਹੀਦਾ ਹੈ ਸਾਰੇ ਸੰਸਾਰ ਨੂੰ ਸਾਡੇ ਭਰਾ ਲਈ ਇਨਸਾਫ਼ ਚਾਹੀਦਾ ਹੈ. ਸਾਨੂੰ ਉਸਦੇ ਮਾਪਿਆਂ ਲਈ ਉਸਦੇ ਪ੍ਰਸ਼ੰਸਕਾਂ ਲਈ ਉਸਦੇ ਸਮਰਥਕਾਂ ਲਈ ਉਸਦੀ ਭੈਣਾਂ ਲਈ ਇਨਸਾਫ ਚਾਹੀਦਾ ਹੈ’।