ਬਾਲੀਵੁੱਡ ਅਦਾਕਾਰਾ ਨੂਤਨ ਦੀ ਬਰਸੀ ਅੱਜ, ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ

Nutan Death Anniversary : ਮਸ਼ਹੂਰ ਬਾਲੀਵੁੱਡ ਅਭਿਨੇਤਰੀ ਨੂਤਨ ਸਮਰਥ ਬਹਿਲ, ਜਿਸ ਨੂੰ ਕਿ ਨੂਤਨ (Nutan) ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਅਦਾਕਾਰਾ ਦਾ ਹਿੰਦੀ ਫਿਲਮਾਂ ਵਿੱਚ ਲਗਭਗ 40 ਸਾਲਾਂ ਦਾ ਸ਼ਾਨਦਾਰ ਸਫਰ ਰਿਹਾ ਹੈ। ਅੱਜ ਅਦਾਕਾਰਾ ਨੂਤਨ ਦੀ ਬਰਸੀ (Nutan Death Anniversary) ਮੌਕੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ।
ਨੂਤਨ ਇੱਕ ਫਿਲਮੀ ਪਰਿਵਾਰ ਨਾਲ ਸਬੰਧਤ ਸੀ। ਕਿਉਂਕਿ ਉਸਦਾ ਜਨਮ ਬਾਲੀਵੁੱਡ ਅਦਾਕਾਰਾ ਸ਼ੋਭਨਾ ਸਮਰਥ ਅਤੇ ਫਿਲਮ ਨਿਰਦੇਸ਼ਕ ਕੁਮਾਰਸੇਨ ਸਮਰਥ ਦੇ ਘਰ ਹੋਇਆ ਸੀ।
ਨੂਤਨ ਦਾ ਫਿਲਮੀ ਸਫਰ
ਨੂਤਨ ਸਮਰਥ ਬਹਿਲ ਉਰਫ ਨੂਤਨ ਨੇ 70 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ। ਨੂਤਨ ਆਪਣੇ ਸਮਾਂ ਦੀ ਸਭ ਤੋਂ ਖੂਸੂਰਤ ਤੇ ਮਸ਼ਹੂਰ ਅਭਿਨੇਤਰਿਆਂ ਚੋਂ ਇੱਕ ਹੈ। ਉਨ੍ਹਾਂ ਨੇ ਆਪਣਾ ਕਰੀਅਰ ਆਪਣੀਆਂ ਸ਼ਰਤਾਂ 'ਤੇ ਬਣਾਇਆ ਅਤੇ 14 ਸਾਲ ਦੀ ਉਮਰ 'ਚ ਫਿਲਮ 'ਹਮਾਰੀ ਬੇਟੀ' ਨਾਲ ਅਦਾਕਾਰੀ ਦੀ ਸ਼ੁਰੂਆਤ ਕੀਤੀ। ਜਦੋਂ ਉਹ 17 ਸਾਲ ਦੀ ਸੀ, ਉਨ੍ਹਾਂ ਨੇ ਹਿੰਦੀ ਫਿਲਮ ਇੰਡਸਟਰੀ ਵਿੱਚ ਆਪਣੀ ਥਾਂ ਬਣਾ ਲਈ ਸੀ।
ਨੂਤਨ ਨੇ ਇਨ੍ਹਾਂ ਬਿਹਤਰੀਨ ਫਿਲਮਾਂ 'ਚ ਕੀਤਾ ਕੰਮ
ਨੂਤਨ ਨੇ ਨਗੀਨਾ, ਸੌਦਾਗਰ, ਕਰਮਾ, ਬੰਦਨੀ ਅਤੇ ਹੋਰ ਵਰਗੀਆਂ ਫਿਲਮਾਂ ਵਿੱਚ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ ਅਤੇ 1974 ਵਿੱਚ ਭਾਰਤ ਸਰਕਾਰ ਵੱਲੋਂ ਅਦਾਕਾਰਾ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਨੂਤਨ ਦੀ ਨਿਜ਼ੀ ਜ਼ਿੰਦਗੀ
ਨੂਤਨ ਦੀ ਨਿਜ਼ੀ ਜ਼ਿੰਦਗੀ ਇੱਕ ਖੁੱਲੀ ਕਿਤਾਬ ਵਾਂਗ ਰਹੀ ਹੈ, ਨੂਤਨ ਨੇ 11 ਅਕਤੂਬਰ 1959 ਨੂੰ ਨੇਵਲ ਲੈਫਟੀਨੈਂਟ-ਕਮਾਂਡਰ ਰਜਨੀਸ਼ ਬਹਿਲ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਵਿਆਹ ਤੋਂ ਉਨ੍ਹਾਂ ਦਾ ਇੱਕ ਪੁੱਤਰ ਸੀ, ਜਿਸ ਨੂੰ ਅਸੀਂ ਮੋਹਨੀਸ਼ ਬਹਿਲ ਦੇ ਨਾਂ ਨਾਲ ਜਾਣਦੇ ਹਾਂ।
ਹੋਰ ਪੜ੍ਹੋ : ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਪਹੁੰਚੀ ਸੋਨੀਆ ਮਾਨ, ਹੰਝੂ ਗੈਸ ਕਾਰਨ ਵਿਗੜੀ ਅਦਾਕਾਰਾ ਦੀ ਸਿਹਤ
ਨੂਤਨ ਦੀ ਮੌਤ ਤੋਂ ਬਾਅਦ ਵੀ ਰਿਲੀਜ਼ ਹੋਈਆਂ ਸਨ ਉਨ੍ਹਾਂ ਦੀਆਂ ਫਿਲਮਾਂ
ਨੂਤਨ ਨੇ ਆਪਣਾ ਅਦਾਕਾਰੀ ਕਰੀਅਰ 1959 ਵਿੱਚ 14 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਸੀ ਪਰ ਉਸਨੇ ਪਹਿਲੀ ਵਾਰ ਸੁਪਰਸਟਾਰ ਦਿਲੀਪ ਕੁਮਾਰ ਦੇ ਨਾਲ 1986 ਦੀ ਬਲਾਕਬਸਟਰ ਫਿਲਮ ਕਰਮਾ ਵਿੱਚ ਕੰਮ ਕੀਤਾ। ਕਾਨੂੰਨ ਅਪਨਾ ਅਪਨਾ (1989) ਉਹਨਾਂ ਦੇ ਜ਼ਿੰਦਾ ਰਹਿੰਦਿਆਂ ਰਿਲੀਜ਼ ਹੋਈ। ਅਦਾਕਾਰਾ ਦੀ ਆਖਰੀ ਫਿਲਮ ਦੋ ਫਿਲਮਾਂ ਨਸੀਬਵਾਲਾ ਅਤੇ ਇੰਸਾਨੀਅਤ ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਈਆਂ ਸਨ। ਦਿਲਚਸਪ ਗੱਲ ਇਹ ਹੈ ਕਿ ਫਿਲਮ 'ਇਨਸਾਨੀਅਤ' ਦਾ ਹਿੱਸਾ ਰਹੇ ਵਿਨੋਦ ਮਹਿਰਾ ਦੀ ਵੀ ਫਿਲਮ ਦੀ ਸ਼ੂਟਿੰਗ ਦੌਰਾਨ ਮੌਤ ਹੋ ਗਈ ਸੀ।