ਅਨੰਤ ਅੰਬਾਨੀ ਤੇ ਰਾਧਿਕਾ ਦੇ ਲਈ ਰੱਖੀ ਪੂਜਾ ‘ਚ ਨੀਤਾ ਅੰਬਾਨੀ ਨੇ ਪਹਿਨਿਆ ਸੋਨੇ ਦਾ ਬਲਾਊਜ਼, ਵੇਖੋ ਤਸਵੀਰਾਂ
ਅਨੰਤ ਅੰਬਾਨੀ ਤੇ ਰਾਧਿਕਾ ਦੇ ਲਈ ਵਿਆਹ ਤੋਂ ਪਹਿਲਾਂ ਖ਼ਾਸ ਪੂਜਾ ਰੱਖੀ ਗਈ । ਜਿਸ ‘ਚ ਨੀਤਾ ਅੰਬਾਨੀ ਨੇ ਸਭ ਦਾ ਧਿਆਨ ਆਪਣੇ ਵੱਲ ਆਕ੍ਰਸ਼ਿਤ ਕੀਤਾ । ਨੀਤਾ ਅੰਬਾਨੀ ਨੇ ਇਸ ਖ਼ਾਸ ਪੂਜਾ ਦੇ ਦੌਰਾਨ ਮੋਰ ਪੰਖੀਆ ਕਲਰ ਦਾ ਲਹਿੰਗਾ ਅਤੇ ਗੋਲਡਨ ਬਲਾਊਜ਼ ਪਾਇਆ ਸੀ । ਇਹ ਬਲਾਊਜ਼ ਸੋਨੇ ਦੇ ਨਾਲ ਬਣਿਆ ਹੋਇਆ ਸੀ।
ਅਨੰਤ ਅੰਬਾਨੀ (Ananat Ambani) ਤੇ ਰਾਧਿਕਾ ਮਾਰਚੈਂਟ ਦੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਹਨ । ਇਸੇ ਦੌਰਾਨ ਇਸ ਵਿਆਹ ਦੀਆਂ ਰਸਮਾਂ ਦੀਆਂ ਕਈ ਤਸਵੀਰਾਂ ਸਾਹਮਣੇ ਆ ਰਹੀਆਂ ਹਨ । ਜਿਸ ‘ਚ ਪਰਿਵਾਰ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਹੈ। ਅੰਬਾਨੀ ਪਰਿਵਾਰ ਦਾ ਇਹ ਅਖੀਰਲਾ ਵਿਆਹ ਹੈ। ਜਿਸ ਕਾਰਨ ਅੰਬਾਨੀ ਖ਼ਾਨਦਾਨ ਇਸ ਵਿਆਹ ‘ਚ ਆਪਣੇ ਚਾਅ ਪੂਰੇ ਕਰ ਰਿਹਾ ਹੈ ਅਤੇ ਵੱਡੇ ਵੱਡੇ ਫੰਕਸ਼ਨ ਦੇਸ਼ ਵਿਦੇਸ਼ ‘ਚ ਰੱਖੇ ਗਏ ਹਨ ।
ਹੋਰ ਪੜ੍ਹੋ : ਕੈਂਸਰ ਕਾਰਨ ਭਿਆਨਕ ਦਰਦ ਚੋਂ ਗੁਜ਼ਰ ਰਹੀ ਹਿਨਾ ਖ਼ਾਨ ਨੇ ਸਾਂਝੀ ਕੀਤੀ ਨਵੀਂ ਪੋਸਟ, ਭਾਵੁਕ ਹੋ ਕੇ ਖੁਦਾ ਅੱਗੇ ਕੀਤੀ ਦੁਆ
ਬੀਤੇ ਦਿਨ ਅਨੰਤ ਤੇ ਰਾਧਿਕਾ ਦੇ ਲਈ ਵਿਆਹ ਤੋਂ ਪਹਿਲਾਂ ਖ਼ਾਸ ਪੂਜਾ ਰੱਖੀ ਗਈ । ਜਿਸ ‘ਚ ਨੀਤਾ ਅੰਬਾਨੀ ਨੇ ਸਭ ਦਾ ਧਿਆਨ ਆਪਣੇ ਵੱਲ ਆਕ੍ਰਸ਼ਿਤ ਕੀਤਾ । ਨੀਤਾ ਅੰਬਾਨੀ ਨੇ ਇਸ ਖ਼ਾਸ ਪੂਜਾ ਦੇ ਦੌਰਾਨ ਮੋਰ ਪੰਖੀਆ ਕਲਰ ਦਾ ਲਹਿੰਗਾ ਅਤੇ ਗੋਲਡਨ ਬਲਾਊਜ਼ ਪਾਇਆ ਸੀ । ਇਹ ਬਲਾਊਜ਼ ਸੋਨੇ ਦੇ ਨਾਲ ਬਣਿਆ ਹੋਇਆ ਸੀ। ਸੱਠ ਸਾਲ ਦੀ ਉਮਰ ‘ਚ ਉਹ ਕਈ ਹੀਰੋਇਨਾਂ ਨੂੰ ਮਾਤ ਦਿੰਦੀ ਹੋਈ ਨਜ਼ਰ ਆਉਂਦੀ ਹੈ ।
ਨੀਤਾ ਦੀ ਇਸ ਡ੍ਰੈਸ ਨੂੰ ਸੰਦੀਪ ਖੋਸਲਾ ਤੇ ਅਬੂ ਜਾਨੀ ਦੇ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਡ੍ਰੈੱਸ ‘ਤੇ ਕਸਟਮ ਮੋਰ ਪੰਨਾ ਰੰਗ ਵਾਲੇ ਲਹਿੰਗੇ ‘ਤੇ ਹੱਥ ਨਾਲ ਕਢਾਈ ਕੀਤੀ ਗਈ ਹੈ ਤੇ ਇਸ ਡ੍ਰੈੱਸ ਨੇ ਨੀਤਾ ਅੰਬਾਨੀ ਦੀ ਖੂਬਸੂਰਤੀ ‘ਚ ਚਾਰ ਚੰਨ ਲਗਾ ਦਿੱਤੇ ਹਨ ।ਇਸ ਡਰੈੱਸ ਦੇ ਨਾਲ ਨੀਤਾ ਨੇ ਹੈਵੀ ਜਿਊਲਰੀ ਦੇ ਨਾਲ ਆਪਣੀ ਲੁੱਕ ਨੂੰ ਕੰਪਲੀਟ ਕੀਤਾ ।