ਨੀਤਾ ਅੰਬਾਨੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਆਈਆਂ ਸਾਹਮਣੇ
ਨੀਤਾ ਅੰਬਾਨੀ ਮੁੰਬਈ ਇੰਡੀਅਨ ਦੀ ਮਾਲਕਣ ਹੈ ਅਤੇ ਦਰਬਾਰ ਸਾਹਿਬ ‘ਚ ਉਹ ਆਪਣੀ ਟੀਮ ਦੀ ਜਿੱਤ ਦੇ ਲਈ ਅਰਦਾਸ ਕਰਨ ਦੇ ਲਈ ਪੁੱਜੀ ਸੀ।
ਨੀਤਾ ਅੰਬਾਨੀ (Nita Ambani) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ‘ਚ ਮੱਥਾ ਟੇਕਣ ਦੇ ਲਈ ਪੁੱਜੇ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਕੁਝ ਸਮਾਂ ਬੈਠ ਕੇ ਕੀਰਤਨ ਵੀ ਸੁਣਿਆ ਅਤੇ ਲੰਗਰ ਵੀ ਖਾਧਾ ।ਦੱਸਿਆ ਜਾ ਰਿਹਾ ਹੈ ਕਿ ਨੀਤਾ ਅੰਬਾਨੀ ਮੁੰਬਈ ਇੰਡੀਅਨ ਦੀ ਮਾਲਕਣ ਹੈ ਅਤੇ ਦਰਬਾਰ ਸਾਹਿਬ ‘ਚ ਉਹ ਆਪਣੀ ਟੀਮ ਦੀ ਜਿੱਤ ਦੇ ਲਈ ਅਰਦਾਸ ਕਰਨ ਦੇ ਲਈ ਪੁੱਜੀ ਸੀ।ਮੋਹਾਲੀ ਸਟੇਡੀਅਮ ‘ਚ ਮੁੰਬਈ ਇੰਡੀਅਨ ਤੇ ਪੰਜਾਬ ਕਿੰਗਜ਼ ਇਲੈਵਨ ਦਾ ਮੈਚ ਚੱਲ ਰਿਹਾ ਹੈ।
ਹੋਰ ਪੜ੍ਹੋ : ਸੀਐੱਮ ਭਗਵੰਤ ਮਾਨ ਦੀ ਨਵ-ਜਨਮੀ ਧੀ ਨੂੰ ਪਰਿਵਾਰ ਸਣੇ ਮਿਲਣ ਪੁੱਜੇ ਗਿੱਪੀ ਗਰੇਵਾਲ
ਸ਼ਾਮ ਨੂੰ ਪੁੱਜੀ ਸੀ ਨੀਤਾ ਅੰਬਾਨੀ
ਖ਼ਬਰਾਂ ਮੁਤਾਬਕ ਨੀਤਾ ਅੰਬਾਨੀ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪੁੱਜੀ ਸੀ । ਜਿੱਥੇ ਉਨ੍ਹਾਂ ਨੇ ਮੱਥਾ ਟੇਕਿਆ ਤੇ ਪਰਿਕਰਮਾ ਵੀ ਕੀਤੀ।ਦੱਸਿਆ ਜਾ ਰਿਹਾ ਹੈ ਕਿ ਨੀਤਾ ਅੰਬਾਨੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਕਾਫੀ ਸਮਾਂ ਬਿਤਾਇਆ ਅਤੇ ਰਾਤ ਸਾਢੇ ਗਿਆਰਾਂ ਵਜੇ ਤੱਕ ਉੱਥੇ ਹੀ ਮੋਜੂਦ ਰਹੀ । ਪ੍ਰਬੰਧਕਾਂ ਮੁਤਾਬਕ ਨੀਤਾ ਅੰਬਾਨੀ ਹਰ ਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਆਉਂਦੀ ਹੈ।
ਨੀਤਾ ਅੰਬਾਨੀ ਦੇ ਪੁੱਤਰ ਦਾ ਹਾਲ ਹੀ ‘ਚ ਹੋਇਆ ਪ੍ਰੀ-ਵੈਡਿੰਗ ਫੰਕਸ਼ਨ
ਦੱਸ ਦਈਏ ਕਿ ਨੀਤਾ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਦਾ ਹਾਲ ਹੀ ‘ਚ ਪ੍ਰੀ-ਵੈਡਿੰਗ ਫੰਕਸ਼ਨ ਹੋਇਆ ਹੈ । ਜਿਸ ‘ਚ ਕਈ ਵੱਡੇ ਕਲਾਕਾਰਾਂ ਨੇ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ ਸੀ । ਜਿਸ ‘ਚ ਦਿਲਜੀਤ ਦੋਸਾਂਝ ਵੀ ਸ਼ਾਮਿਲ ਸਨ ।
#WATCH रिलायंस फाउंडेशन की संस्थापक और चेयरपर्सन नीता अंबानी ने आज अमृतसर के स्वर्ण मंदिर में पूजा-अर्चना की। pic.twitter.com/YDjREkNh8M
— ANI_HindiNews (@AHindinews) April 18, 2024