ਪਿਤਾ ਦੇ ਦਿਹਾਂਤ ਤੋਂ ਬਾਅਦ ਨਿਸ਼ਾ ਬਾਨੋ ਪਤੀ ਦੇ ਨਾਲ ਵਿਦੇਸ਼ ਲਈ ਹੋਈ ਰਵਾਨਾ, ਚਿਹਰੇ ‘ਤੇ ਦਿਖਿਆ ਪਿਤਾ ਦੇ ਦਿਹਾਂਤ ਦਾ ਦੁੱਖ

ਅਦਾਕਾਰਾ ਨਿਸ਼ਾ ਬਾਨੋ ਇਨ੍ਹਾਂ ਤਸਵੀਰਾਂ ‘ਚ ਉਦਾਸ ਨਜ਼ਰ ਆ ਰਹੀ ਹੈ । ਤਸਵੀਰਾਂ ‘ਚ ਉਸ ਦੇ ਚਿਹਰੇ ‘ਤੇ ਉਦਾਸੀ ਦੇ ਭਾਵ ਤੁਸੀਂ ਵੇਖ ਸਕਦੇ ਹੋ ।

By  Shaminder June 28th 2023 05:30 PM

ਅਦਾਕਾਰਾ ਨਿਸ਼ਾ ਬਾਨੋ (Nisha Bano) ਜਿਸ ਦੇ ਪਿਤਾ ਦਾ ਦਿਹਾਂਤ ਕੁਝ ਦਿਨ ਪਹਿਲਾਂ ਹੋ ਗਿਆ ਸੀ । ਹੁਣ ਮੁੜ ਤੋਂ ਵਰਕ ਮੂਡ ‘ਚ ਨਜ਼ਰ ਆ ਰਹੀ ਹੈ ।ਉਹ ਹੁਣ ਵਿਦੇਸ਼ ਲਈ ਰਵਾਨਾ ਹੋ ਚੁੱਕੀ ਹੈ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । 


ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਖੇਤਾਂ ‘ਚ ਕੰਮ ਕਰਦਿਆਂ ਦਾ ਪੁਰਾਣਾ ਹੋਇਆਂ ਦਾ ਵੀਡੀਓ ਵਾਇਰਲ, ਵੇਖ ਕੇ ਪ੍ਰਸ਼ੰਸਕ ਹੋਏ ਭਾਵੁਕ

View this post on Instagram

A post shared by Sameer Mahi (@sameermahiofficial)


ਤਸਵੀਰਾਂ ‘ਚ ਉਦਾਸ ਦਿਖੀ ਅਦਾਕਾਰਾ 

ਅਦਾਕਾਰਾ ਨਿਸ਼ਾ ਬਾਨੋ ਇਨ੍ਹਾਂ ਤਸਵੀਰਾਂ ‘ਚ ਉਦਾਸ ਨਜ਼ਰ ਆ ਰਹੀ ਹੈ । ਤਸਵੀਰਾਂ ‘ਚ ਉਸ ਦੇ ਚਿਹਰੇ ‘ਤੇ ਉਦਾਸੀ ਦੇ ਭਾਵ ਤੁਸੀਂ ਵੇਖ ਸਕਦੇ ਹੋ । ਸੋਸ਼ਲ ਮੀਡੀਆ ‘ਤੇ ਦੋਹਾਂ ਦੀ ਤਸਵੀਰ ‘ਤੇ ਫੈਨਸ ਵੀ ਖੂਬ ਪਿਆਰ ਲੁਟਾ ਰਹੇ ਹਨ । 


ਨਿਸ਼ਾ ਬਾਨੋ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

 ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਫ਼ਿਲਮਾਂ ਦੇ ਨਾਲ-ਨਾਲ ਉਨ੍ਹਾਂ ਦੀ ਗਾਇਕੀ ਵੀ ਬਾਕਮਾਲ ਹੈ । ਉਹ ਆਪਣੀ ਆਵਾਜ਼ ‘ਚ ਕਈ ਗੀਤ ਵੀ ਰਿਲੀਜ਼ ਕਰ ਚੁੱਕੇ ਹਨ ।ਉਨ੍ਹਾਂ ਦੇ ਕਰੀਅਰ ‘ਚ ਕਰਮਜੀਤ ਅਨਮੋਲ ਦਾ ਵੱਡਾ ਰੋਲ ਰਿਹਾ ਹੈ ।


ਕਿਉਂਕਿ ਕਰਮਜੀਤ ਅਨਮੋਲ ਹੀ ਅਜਿਹੇ ਸ਼ਖਸ ਸਨ, ਜਿਨ੍ਹਾਂ ਨੇ ਨਿਸ਼ਾ ਬਾਨੋ ਨੂੰ ਗਾਈਡ ਕੀਤਾ ਅਤੇ ਕਈ ਫ਼ਿਲਮਾਂ ‘ਚ ਇੱਕਠੇ ਵੀ ਨਜ਼ਰ ਆਏ । ਨਿਸ਼ਾ ਬਾਨੋ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ  ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ ।  

View this post on Instagram

A post shared by NISHA BANO ( ਨਿਸ਼ਾ ਬਾਨੋ ) (@nishabano)






 


Related Post