ਨੀਰੂ ਬਾਜਵਾ ਨੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ‘ਬਹੁਤ ਹੋ ਗਿਆ, ਚੱਲੋ ਹੁਣ ਵਾਪਸ ਕੰਮ ‘ਤੇ ਚੱਲੀਏ’

ਨੀਰੂ ਬਾਜਵਾ ਪਿਛਲੇ ਕਈ ਦਿਨਾਂ ਤੋਂ ਆਪਣੇ ਪਤੀ ਦੇ ਨਾਲ ਵਿਦੇਸ਼ ਸਥਿਤ ਵੱਖ-ਵੱਖ ਥਾਵਾਂ ‘ਤੇ ਘੁੰਮਣ ਦਾ ਅਨੰਦ ਲੈ ਰਹੀ ਹੈ । ਇਸੇ ਦੌਰਾਨ ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।ਪਰ ਹੁਣ ਲੱਗਦਾ ਹੈ ਕਿ ਅਦਾਕਾਰਾ ਵਰਕ ਮੂਡ ‘ਚ ਆ ਗਈ ਹੈ ਅਤੇ ਘੁੰਮਣ ਤੋਂ ਬਾਅਦ ਉਹ ਮੁੜ ਤੋਂ ਆਪਣੇ ਕੰਮ ‘ਤੇ ਪਰਤ ਰਹੀ ਹੈ ।

By  Shaminder May 22nd 2023 12:58 PM

ਨੀਰੂ ਬਾਜਵਾ (Neeru Bajwa) ਪਿਛਲੇ ਕਈ ਦਿਨਾਂ ਤੋਂ ਆਪਣੇ ਪਤੀ ਦੇ ਨਾਲ ਵਿਦੇਸ਼ ਸਥਿਤ ਵੱਖ-ਵੱਖ ਥਾਵਾਂ ‘ਤੇ ਘੁੰਮਣ ਦਾ ਅਨੰਦ ਲੈ ਰਹੀ ਹੈ । ਇਸੇ ਦੌਰਾਨ ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਜਿਨ੍ਹਾਂ ‘ਚ ਅਦਾਕਾਰਾ ਪਤੀ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਸੀ । ਇਸ ਦੌਰਾਨ ਉਸ ਦੀ ਵੱਡੀ ਧੀ ਅਤੇ ਛੋਟੀ ਭੈਣ ਰੁਬੀਨਾ ਬਾਜਵਾ ਵੀ ਦਿਖਾਈ ਦਿੱਤੀ ਸੀ । ਪਰ ਹੁਣ ਲੱਗਦਾ ਹੈ ਕਿ ਅਦਾਕਾਰਾ ਵਰਕ ਮੂਡ ‘ਚ ਆ ਗਈ ਹੈ ਅਤੇ ਘੁੰਮਣ ਤੋਂ ਬਾਅਦ ਉਹ ਮੁੜ ਤੋਂ ਆਪਣੇ ਕੰਮ ‘ਤੇ ਪਰਤ ਰਹੀ ਹੈ । 


View this post on Instagram

A post shared by Neeru Bajwa (@neerubajwa)


ਹੋਰ ਪੜ੍ਹੋ : ਜੈਸਮੀਨ ਸੈਂਡਲਾਸ ਦਾ ਨਵਾਂ ਗੀਤ ‘ਪਤਲੋ’ ਰਿਲੀਜ਼, ਸੋਸ਼ਲ ਮੀਡੀਆ ‘ਤੇ ਲੋਕ ਇਸ ਤਰ੍ਹਾਂ ਦੇ ਰਹੇ ਰਿਐਕਸ਼ਨ

ਅਦਾਕਾਰਾ ਨੇ ਸਾਂਝੀਆਂ ਕੀਤੀਆਂ ਪਤੀ ਨਾਲ ਤਸਵੀਰਾਂ 

ਅਦਾਕਾਰਾ ਨੀਰੂ ਬਾਜਵਾ ਨੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਨੂੰ ਸਾਂਝਾ ਕਰਦਿਆਂ ਲਿਖਿਆ ਕਿ ‘ਬਹੁਤ ਹੋ ਗਿਆ ਚੱਲੋ ਹੁਣ ਵਾਪਸ ਕੰਮ ‘ਤੇ ਚੱਲੀਏ’। ਜਿਸ ਤੋਂ ਲੱਗਦਾ ਹੈ ਕਿ ਅਦਾਕਾਰਾ ਮੁੜ ਤੋਂ ਆਪਣੇ ਕੰਮ ‘ਤੇ ਪਰਤ ਆਈ ਹੈ ।


ਨੀਰੂ ਬਾਜਵਾ ਅਜਿਹੀ ਅਦਾਕਾਰਾ ਹੈ ਜੋ ਆਪਣੇ ਕੰਮ ਦੇ ਨਾਲ-ਨਾਲ ਆਪਣੇ ਪਰਿਵਾਰ ਨੂੰ ਸਮਾਂ ਦੇਣਾ ਨਹੀਂ ਭੁੱਲਦਾ। ਪਰਿਵਾਰ ਅਤੇ ਕੰਮ ‘ਚ ਬੈਲੇਂਸ ਬਣਾ ਕੇ ਕਿਸ ਤਰ੍ਹਾਂ ਚੱਲਣਾ ਹੈ, ਇਹ ਸ਼ਾਇਦ ਹੀ ਕੋਈ ਨੀਰੂ ਬਾਜਵਾ ਤੋਂ ਜ਼ਿਆਦਾ ਕੋਈ ਜਾਣਦਾ ਹੋਵੇਗਾ । 


ਪਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ‘ਚ ਵੀ ਸਰਗਰਮ 

ਨੀਰੂ ਬਾਜਵਾ, ਵਾਮਿਕਾ ਗੱਬੀ ਅਤੇ ਸਤਿੰਦਰ ਸਰਤਾਜ ਸਟਾਰਰ ਫ਼ਿਲਮ ‘ਕਲੀ ਜੋਟਾ’ ਨੇ ਖੂਬ ਸੁਰਖੀਆਂ ਵਟੋਰੀਆਂ ਸਨ । ਇਸ ਤੋਂ ਇਲਾਵਾ ਨੀਰੂ ਦੀ ਫ਼ਿਲਮ ‘ਚੱਲ ਜਿੰਦੀਏ’ ਦੀ ਵੀ ਖੂਬ ਚਰਚਾ ਹੋਈ। ਪਰ ਹੁਣ ਅਦਾਕਾਰਾ ਨੇ ਹਾਲੀਵੁੱਡ ਫ਼ਿਲਮਾਂ ‘ਚ ਵੀ ਐਂਟਰੀ ਕਰ ਲਈ ਹੈ । ਕੁਝ ਦਿਨ ਪਹਿਲਾਂ ਹੀ ਨੀਰੂ ਬਾਜਵਾ ਦੀ ਹਾਲੀਵੁੱਡ ਹੌਰਰ ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋਇਆ ਸੀ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।



Related Post