ਉਰਫੀ ਜਾਵੇਦ ਨੂੰ ਮਹਿੰਗੀ ਪਈ ਪਬਲੀਸਿਟੀ ਪਾਉਣ ਵਿਖਾਈ ਗਈ ਫਰਜ਼ੀ ਗ੍ਰਿਫਤਾਰੀ, ਪੁਲਿਸ ਨੇ ਕੀਤਾ ਮਾਮਲਾ ਦਰਜ

ਉਰਫੀ ਜਾਵੇਦ ਜਿਸ ਨੂੰ ਬੀਤੇ ਦਿਨ ਪੁਲਿਸ ਨੇ ਘੱਟ ਕੱਪੜੇ ਪਾਉਣ ਕਾਰਨ ਗ੍ਰਿਫਤਾਰ ਕਰ ਲਿਆ ਸੀ । ਹੁਣ ਖਬਰ ਸਾਹਮਣੇ ਆਈ ਹੈ ਕਿ ਉਸ ਨੇ ਪਬਲੀਸਿਟੀ ਪਾਉਣ ਦੇ ਲਈ ਇਸ ਸਵਾਂਗ ਰਚਿਆ ਸੀ । ਪਰ ਉਰਫੀ ਨੂੰ ਇਹ ਨਹੀਂ ਸੀ ਪਤਾ ਕਿ ਉਸ ਦੇ ਵੱਲੋਂ ਕੀਤਾ ਗਿਆ ਇਹ ਕਾਰਾ ਉਸ ਦੇ ਲਈ ਮਹਿੰਗਾ ਸਾਬਿਤ ਹੋਵੇਗਾ ।

By  Shaminder November 4th 2023 11:18 AM

ਉਰਫੀ ਜਾਵੇਦ ( Uorfi Javed) ਜਿਸ ਨੂੰ ਬੀਤੇ ਦਿਨ ਪੁਲਿਸ ਨੇ ਘੱਟ ਕੱਪੜੇ ਪਾਉਣ ਕਾਰਨ ਗ੍ਰਿਫਤਾਰ ਕਰ ਲਿਆ ਸੀ । ਹੁਣ ਖਬਰ ਸਾਹਮਣੇ ਆਈ ਹੈ ਕਿ ਉਸ ਨੇ ਪਬਲੀਸਿਟੀ ਪਾਉਣ ਦੇ ਲਈ ਇਸ ਸਵਾਂਗ ਰਚਿਆ ਸੀ । ਪਰ ਉਰਫੀ ਨੂੰ ਇਹ ਨਹੀਂ ਸੀ ਪਤਾ ਕਿ ਉਸ ਦੇ ਵੱਲੋਂ ਕੀਤਾ ਗਿਆ ਇਹ ਕਾਰਾ ਉਸ ਦੇ ਲਈ ਮਹਿੰਗਾ ਸਾਬਿਤ ਹੋਵੇਗਾ । ਹੁਣ ਪੁਲਿਸ ਨੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।

ਹੋਰ ਪੜ੍ਹੋ :  ਅਦਾਕਾਰਾ ਤੱਬੂ ਨੇ ਨਹੀਂ ਕਰਵਾਇਆ ਵਿਆਹ, ਤਿੰਨ ਵਾਰ ਪਿਆਰ ‘ਚ ਮਿਲਿਆ ਧੋਖਾ, ਜਾਣੋ ਜਨਮ ਦਿਨ ‘ਤੇ ਅਦਾਕਾਰਾ ਦੀ ਅਧੂਰੀ ਪ੍ਰੇਮ ਕਹਾਣੀ ਬਾਰੇ

ਮੁੰਬਈ ਪੁਲਿਸ ਦੇ ਵੱਲੋਂ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ‘ਸਸਤੀ ਪਬਲੀਸਿਟੀ ਲਈ ਕੋਈ ਵੀ ਦੇਸ਼ ਦੇ ਕਾਨੂੰਨ ਦੀ ਉਲੰਘਣਾ ਨਹੀਂ ਕਰ ਸਕਦਾ! ਮੁੰਬਈ ਪੁਲਿਸ ਵੱਲੋਂ ਕਥਿਤ ਤੌਰ 'ਤੇ ਅਸ਼ਲੀਲਤਾ ਦੇ ਮਾਮਲੇ ਵਿੱਚ ਇੱਕ ਔਰਤ ਨੂੰ ਗ੍ਰਿਫ਼ਤਾਰ ਕਰਨ ਦਾ ਵਾਇਰਲ ਵੀਡੀਓ ਸੱਚ ਨਹੀਂ ਹੈ’।


ਬੀਤੇ ਦਿਨ ਵਾਇਰਲ ਹੋਇਆ ਸੀ ਵੀਡੀਓ 

ਬੀਤੇ ਦਿਨ ਉਰਫੀ ਜਾਵੇਦ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ‘ਚ ਅਦਾਕਾਰਾ ਨੂੰ ਇੱਕ ਰੈਸਟੋਰੈਂਟ ਦੇ ਬਾਹਰ ਗ੍ਰਿਫਤਾਰ ਕੀਤਾ ਗਿਆ ਸੀ । ਪੁਲਿਸ ਉਸ ਨੂੰ ਆਪਣੀ ਗੱਡੀ ‘ਚ ਬਿਠਾ ਕੇ ਆਪਣੇ ਨਾਲ ਲੈ ਗਈ ਸੀ । ਪਰ ਹੁਣ ਇਹ ਖ਼ਬਰ ਫਰਜ਼ੀ ਨਿਕਲੀ ਜਿਸ ਦੀ ਪੁਸ਼ਟੀ ਮੁੰਬਈ ਪੁਲਿਸ ਦੇ ਵੱਲੋਂ ਕੀਤੀ ਗਈ ਹੈ । 

  View this post on Instagram

A post shared by Mumbai Police (@mumbaipolice)


Related Post