ਪੁੱਤਰ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਈ ਮਾਤਾ ਚਰਨ ਕੌਰ, ਕਿਹਾ ‘ਜੋ ਕਹਿੰਦਾ ਸੀ ਰੋਇਆ ਨਾ ਕਰ ਉਹੀ ਰੋਂਦਾ ਛੱਡ ਤੁਰ ਗਿਆ’
ਸਿੱਧੂ ਮੂਸੇਵਾਲਾ ਦੇ ਮਾਪੇ ਉਸ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ । ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਪੁੱਤਰ ਨਾਲ ਸਬੰਧਤ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਗਾਇਕ ਦੀ ਮਾਤਾ ਚਰਨ ਕੌਰ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ ।
ਸਿੱਧੂ ਮੂਸੇਵਾਲਾ (Sidhu Moose wala) ਦੇ ਮਾਪੇ ਉਸ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ । ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਪੁੱਤਰ ਨਾਲ ਸਬੰਧਤ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਗਾਇਕ ਦੀ ਮਾਤਾ ਚਰਨ ਕੌਰ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਆਪਣੇ ਪੁੱਤਰ ਦੇ ਲਈ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ । ਜਿਸ ਨੂੰ ਚਰਨ ਕੌਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ਕਿ ਜੋ ਕਹਿੰਦਾ ਸੀ ਰੋਇਆ ਨਾ ਕਰ... ਤੇਰੇ ਰੋਣ ਨਾਲ ਮੈਨੂੰ ਤਕਲੀਫ ਹੁੰਦੀ ਆ... ਓਹੀ ਮੈਨੂੰ ਰੋਂਦੀ ਹੋਈ ਨੂੰ ਛੱਡ ਗਿਆ’।
ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਹਰ ਦਿਨ ਮਰਦੇ ਹਨ ਮਾਪੇ
ਆਪਣੇ ਜਵਾਨ ਪੁੱਤਰ ਦੀ ਮੌਤ ਨੂੰ ਮਾਪੇ ਭੁਲਾ ਨਹੀਂ ਪਾ ਰਹੇ ਹਨ । ਜਿਸ ਪੁੱਤਰ ਨੇ ਬੁਢਾਪੇ ‘ਚ ਇਨ੍ਹਾਂ ਮਾਪਿਆਂ ਦਾ ਸਹਾਰਾ ਬਣਨਾ ਸੀ । ਜਿਸ ਦੇ ਸਿਰ ‘ਤੇ ਮਾਪਿਆਂ ਨੇ ਸਿਹਰਾ ਸਜਾਉਣਾ ਸੀ, ਉਸ ਪੁੱਤਰ ਦੀ ਅਰਥੀ ਸਜਾਉਣ ਦੇ ਲਈ ਇਨ੍ਹਾਂ ਮਾਪਿਆਂ ਨੂੰ ਮਜਬੂਰ ਹੋਣਾ ਪਿਆ ।
ਮਾਪੇ ਲਗਾਤਾਰ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ, ਪਰ ਹਾਲੇ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਪਾਈ ਹੈ । ਜਿਸ ਕਾਰਨ ਮਾਪਿਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
29 ਮਈ 2022 ਨੂੰ ਹੋਇਆ ਸੀ ਕਤਲ
ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਪਿੰਡ ਜਵਾਹਰਕੇ ਦੇ ਕੋਲ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ । ਉਸ ਵੇਲੇ ਗਾਇਕ ਆਪਣੀ ਬੀਮਾਰ ਮਾਸੀ ਦਾ ਹਾਲ ਚਾਲ ਜਾਨਣ ਦੇ ਲਈ ਜਾ ਰਿਹਾ ਸੀ ।