ਮਾਡਲ ਕਮਲ ਚੀਮਾ ਦੀ ਸਿਹਤ ਵਿਗੜੀ, ਹਸਪਤਾਲ ‘ਚ ਭਰਤੀ ਹੈ ਕਮਲ ਚੀਮਾ
ਕਮਲ ਚੀਮਾ ਮੁੰਬਈ ‘ਚ ਹੀ ਰਹਿੰਦੀ ਹੈ ਅਤੇ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਗਤੀਵਿਧੀਆਂ ਦੇ ਬਾਰੇ ਜਾਣਕਾਰੀ ਸਾਂਝੀ ਕਰਦੀ ਰਹਿੰਦੀ ਹੈ ।
ਪੰਜਾਬੀ ਮਾਡਲ ਅਤੇ ਅਦਾਕਾਰਾ ਕਮਲ ਚੀਮਾ (Kamal Cheema)ਦੀ ਸਿਹਤ ਵਿਗੜ ਗਈ ਹੈ । ਜਿਸ ਤੋਂ ਬਾਅਦ ਉਸ ਨੂੰ ਚੇਨਈ ਦੇ ਇੱਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ । ਕਮਲ ਚੀਮਾ ਮੁੰਬਈ ‘ਚ ਹੀ ਰਹਿੰਦੀ ਹੈ ਅਤੇ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਗਤੀਵਿਧੀਆਂ ਦੇ ਬਾਰੇ ਜਾਣਕਾਰੀ ਸਾਂਝੀ ਕਰਦੀ ਰਹਿੰਦੀ ਹੈ ।
ਹੋਰ ਪੜ੍ਹੋ : ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਜਲਦ ਹੀ ਦੂਜੇ ਵਾਰ ਬਣਨਗੇ ਮਾਪੇ, ਮਾਨਸੀ ਸ਼ਰਮਾ ਨੇ ਦੂਜੀ ਪ੍ਰੈਗਨੇਂਸੀ ਦਾ ਕੀਤਾ ਐਲਾਨ
ਪੰਜਾਬ ‘ਚ ਹੋਣ ਵਾਲੇ ਕਈ ਸਮਾਜਿਕ ਸਮਾਰੋਹਾਂ ‘ਚ ਸ਼ਿਰਕਤ ਕਰਦੀ ਰਹਿੰਦੀ ਹੈ । ਕੁਝ ਦਿਨ ਪਹਿਲਾਂ ਵੀ ਉਹ ਜੈਪੁਰ ‘ਚ ਮਿਸ ਇੰਡੀਆ ‘ਚ ਬਤੌਰ ਜੱਜ ਸ਼ਾਮਿਲ ਹੋਣ ਦੇ ਲਈ ਪਹੁੰਚੀ ਸੀ ।
ਕਮਲ ਚੀਮਾ ਕਈ ਵਾਰ ਹੋ ਚੁੱਕੀ ਸਨਮਾਨਿਤ
ਕਮਲ ਚੀਮਾ ਨੂੰ ਸਮਾਜ ਦੇ ਲਈ ਕੀਤੇ ਜਾ ਰਹੇ ਕਾਰਜਾਂ ਦੇ ਲਈ ਕਈ ਵਾਰ ਸਨਮਾਨ ਵੀ ਮਿਲ ਚੁੱਕਿਆ ਹੈ । ਕੁਝ ਸਮਾਂ ਪਹਿਲਾਂ ਮਹਾਰਾਸ਼ਟਰ ਦੇ ਮਾਣਯੋਗ ਰਾਜਪਾਲ ਦੇ ਵੱਲੋਂ ਵੀ ਉਸ ਨੂੰ ਸਨਮਾਨਿਤ ਕੀਤਾ ਗਿਆ ਸੀ । ਉਹ ਇੱਕ ਵਧੀਆ ਮਾਡਲ ਹੋਣ ਦੇ ਨਾਲ-ਨਾਲ ਇੱਕ ਵਧੀਆ ਅਦਾਕਾਰਾ ਅਤੇ ਇੱਕ ਲੇਖਿਕਾ ਵੀ ਹੈ ।
ਪਰਿਵਾਰ ਨੇ ਭੋਗਿਆ ਸੀ 84 ਦਾ ਸੰਤਾਪ
ਕਮਲ ਚੀਮਾ ਦੇ ਪਰਿਵਾਰ ਨੇ ਮਹਾਰਾਸ਼ਟਰ ‘ਚ ਰਹਿਣ ਦੌਰਾਨ1984 ਦਾ ਸੰਤਾਪ ਵੀ ਹੰਢਾਇਆ ਹੈ । ਉਸ ਨੇ ਇੱਕ ਟੀਵੀ ਚੈਨਲ ਦੇ ਨਾਲ ਇਸ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਸੀ ਕਿ ੧੯੮੪ ਹਰ ਸਿੱਖ ਦੇ ਲਈ ਇਤਿਹਾਸ ਦਾ ਸਭ ਤੋਂ ਬੁਰਾ ਸਾਲ ਸੀ । ਇਸ ਦੌਰਾਨ ਉਨ੍ਹਾਂ ਦੇ ਪਰਿਵਾਰ ਨੂੰ ਵੀ ਬਹੁਤ ਦੁੱਖ ਸਹਿਣੇ ਪਏ ਸਨ ।