ਮਿਸ ਪੂਜਾ ਅਤੇ ਬਾਲੀਵੁੱਡ ਅਦਾਕਾਰਾ ਬਿਪਾਸ਼ਾ ਨੇ ਵੀ ਆਪੋ ਆਪਣੇ ਭਰਾਵਾਂ ਨੂੰ ਰੱਖੜੀ ਬੰਨੀ
ਦੇਸ਼ ਭਰ ‘ਚ ਰੱਖੜੀ ਦਾ ਤਿਉਹਾਰ ਮਨਾਇਆ ਗਿਆ । ਇਸ ਮੌਕੇ ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ ਕੇ ਉਨ੍ਹਾਂ ਦੀ ਲੰਮੀ ਉਮਰ ਦੇ ਲਈ ਅਰਦਾਸ ਕੀਤੀ । ਮਿਸ ਪੂਜਾ ਨੇ ਵੀ ਆਪਣੇ ਭਰਾ ਦੀ ਤਸਵੀਰ ਸ਼ੇਅਰ ਕੀਤੀ ਹੈ । ਜਿਸ ‘ਚ ਗਾਇਕਾ ਆਪਣੇ ਭਰਾ ਨੂੰ ਰੱਖੜੀ ਬੰਨਦੀ ਹੋਈ ਨਜ਼ਰ ਆ ਰਹੀ ਹੈ ।
ਦੇਸ਼ ਭਰ ‘ਚ ਰੱਖੜੀ (Rakhi 2023)ਦਾ ਤਿਉਹਾਰ ਮਨਾਇਆ ਗਿਆ । ਇਸ ਮੌਕੇ ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ ਕੇ ਉਨ੍ਹਾਂ ਦੀ ਲੰਮੀ ਉਮਰ ਦੇ ਲਈ ਅਰਦਾਸ ਕੀਤੀ । ਮਿਸ ਪੂਜਾ ਨੇ ਵੀ ਆਪਣੇ ਭਰਾ ਦੀ ਤਸਵੀਰ ਸ਼ੇਅਰ ਕੀਤੀ ਹੈ । ਜਿਸ ‘ਚ ਗਾਇਕਾ ਆਪਣੇ ਭਰਾ ਨੂੰ ਰੱਖੜੀ ਬੰਨਦੀ ਹੋਈ ਨਜ਼ਰ ਆ ਰਹੀ ਹੈ ।
ਹੋਰ ਪੜ੍ਹੋ : ਗਾਇਕਾ ਪਰਵੀਨ ਭਾਰਟਾ ਤੇ ਰੱਖੜੀ ‘ਤੇ ਸਾਂਝੀ ਕੀਤੀ ਭਰਾ ਦੇ ਨਾਲ ਤਸਵੀਰ’ ਕਿਹਾ ਸਾਰੀਆਂ ਭੈਣਾਂ ਦੇ ਭਰਾ ਰਹਿਣ ਸਲਾਮਤ
ਇਸ ਦੇ ਨਾਲ ਹੀ ਉਸ ਦੇ ਬੇਟੇ ਨੂੰ ਵੀ ਕੁਝ ਬੱਚੀਆਂ ਰੱਖੜੀ ਬੰਨਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਮਿਸ ਪੂਜਾ ਨੇ ਲਿਖਿਆ ਹੈਪੀ ਰੱਖੜੀ ।
ਬਿਪਾਸ਼ਾ ਬਾਸੂ ਨੇ ਵੀ ਬੰਨੀ ਰੱਖੜੀ
ਅਦਾਕਾਰਾ ਬਿਪਾਸ਼ਾ ਬਾਸੂ ਦਾ ਵੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਬਿਪਾਸ਼ਾ ਬਾਸੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਆਦਾਕਾਰਾ ਆਪਣੇ ਭਰਾਵਾਂ ਨੂੰ ਰੱਖੜੀ ਬੰਨਦੀ ਹੋਈ ਨਜ਼ਰ ਆ ਰਹੀ ਹੈ ।
ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਮੈਂ ਦੋ ਭਰਾਵਾਂ ਦੀ ਭੈਣ ਹਾਂ।ਮੈਂ ਖੁਸ਼ਕਿਸਮਤ ਹਾਂ । ਸਭ ਨੂੰ ਰਕਸ਼ਾ ਬੰਧਨ ਦੀਆਂ ਵਧਾਈਆਂ’।ਇਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰਾਂ ਦੀਆਂ ਤਸਵੀਰਾਂ ਰੱਖੜੀ ‘ਤੇ ਸਾਹਮਣੇ ਆਈਆਂ ਹਨ ।