ਮੀਕਾ ਸਿੰਘ ਨੇ ਗੀਤਕਾਰ ਕੁਮਾਰ ਨੂੰ 18 ਲੱਖ ਦੀ ਅੰਗੂਠੀ ਤੋਹਫ਼ੇ ‘ਚ ਦਿੱਤੀ

ਗੀਤਕਾਰ ਕੁਮਾਰ ਦੇ ਨਾਲ ਮੀਕਾ ਸਿੰਘ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ।ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਮੀਕਾ ਸਿੰਘ ਖੁਦ ਕੁਮਾਰ ਨੂੰ ਅੰਗੂਠੀ ਪਾਉਂਦੇ ਹੋਏ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਸਾਂਝਾ ਕੀਤਾ ਹੈ ।

By  Shaminder August 2nd 2023 02:00 PM

ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ (Mika Singh) ਆਪਣੀ ਦਰਿਆਦਿਲੀ ਦੇ ਲਈ ਜਾਣੇ ਜਾਂਦੇ ਹਨ ।ਲਾਕਡਾਊਨ ਦੇ ਦੌਰਾਨ ਵੀ ਮੁੰਬਈ ਅਤੇ ਦਿੱਲੀ ‘ਚ ਉਨ੍ਹਾਂ ਦੇ ਵੱਲੋਂ ਜ਼ਰੂਰਤਮੰਦ ਲੋਕਾਂ ਦੇ ਲਈ ਲੰਗਰ ਸੇਵਾ ਚਲਾਈ ਗਈ ਸੀ । ਜੋ ਕਿ ਲਗਾਤਾਰ ਚੱਲ ਰਹੀ ਹੈ । ਹੁਣ ਗਾਇਕ ਨੇ ਮਸ਼ਹੂਰ ਗੀਤਕਾਰ ਕੁਮਾਰ (Kumar) ਨੂੰ 18 ਲੱਖ ਦੀ ਮੁੰਦਰੀ ਗਿਫਟ ਕੀਤੀ ਹੈ।

 

ਹੋਰ ਪੜ੍ਹੋ : ਗੁਰੂਗ੍ਰਾਮ ਹਿੰਸਾ ਨੂੰ ਲੈ ਕੇ ਦੁਖੀ ਹੋਏ ਅਦਾਕਾਰ ਧਰਮਿੰਦਰ ਅਤੇ ਸੋਨੂੰ ਸੂਦ, ਧਰਮਿੰਦਰ ਨੇ ਕਿਹਾ ‘ਬਖਸ਼ ਦੇ ਮਾਲਿਕ’

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ 

ਗੀਤਕਾਰ ਕੁਮਾਰ ਦੇ ਨਾਲ ਮੀਕਾ ਸਿੰਘ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ।ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਮੀਕਾ ਸਿੰਘ ਖੁਦ ਕੁਮਾਰ ਨੂੰ ਅੰਗੂਠੀ ਪਾਉਂਦੇ ਹੋਏ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ  ਕੁਮਾਰ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਸਾਂਝਾ ਕੀਤਾ ਹੈ ।


ਕੁਮਾਰ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਭਾਜੀ ਲਵ ਯੂ…ਧੰਨਵਾਦ ਇਸ ਪਿਆਰੇ ਗਿਫਟ ਦੇ ਲਈ….! ਡਾਇਮੰਡ ਰਿੰਗ’। ਕੁਮਾਰ ਦੀਆਂ ਇਨ੍ਹਾਂ ਤਸਵੀਰਾਂ ‘ਤੇ ਫੈਨਸ ਵੀ ਖੂਬ ਪਿਆਰ ਲੁਟਾ ਰਹੇ ਹਨ । ਫੈਨਸ ਨੇ ਹਾਰਟ ਅਤੇ ਫਾਇਰ ਵਾਲੇ ਇਮੋਜੀ ਪੋਸਟ ਕਰਦੇ ਹੋਏ ਦੋਵਾਂ ਦੀਆਂ ਤਸਵੀਰਾਂ ਨੂੰ ਪਸੰਦ ਕੀਤਾ ਹੈ । 

View this post on Instagram

A post shared by Kumaarofficial (@kumaarofficial)


ਮੀਕਾ ਸਿੰਘ ਨੇ ਕੁਮਾਰ ਦੇ ਨਾਲ ਕੀਤੇ ਕਈ ਗੀਤ 

ਮੀਕਾ ਸਿੰਘ ਨੇ ਗੀਤਕਾਰ ਕੁਮਾਰ ਦੇ ਨਾਲ ਕਈ ਪ੍ਰੋਜੈਕਟ ‘ਤੇ  ਕੰਮ ਕੀਤਾ ਹੈ । ਗਾਇਕ ਦੇ ਵੱਲੋਂ ਕਈ ਗੀਤ ਗਾਏ ਹਨ ਜੋ ਕਿ ਕੁਮਾਰ ਦੇ ਵੱਲੋਂ ਲਿਖੇ ਗਏ ਹਨ । ਜਿਸ ‘ਚ ‘ਸੁਬ੍ਹਾ ਹੋਨੇ ਨਾ ਦੇ’, ‘ਆਪਕਾ ਕਯਾ ਹੋਗਾ ਜਨਾਬੇ ਆਲੀ’ ਸਣੇ ਕਈ ਗੀਤ ਸ਼ਾਮਿਲ ਹਨ । 



Related Post