ਮਾਸਟਰ ਸਲੀਮ ਪਹੁੰਚੇ ਮਾਤਾ ਚਿੰਤਪੂਰਨੀ ਦੇ ਦਰਸ਼ਨ ਕਰਨ ਦੇ ਲਈ, ਭੁੱਲਾਂ ਨੂੰ ਬਖਸ਼ਾਇਆ, ਵੀਡੀਓ ਕੀਤਾ ਸਾਂਝਾ

ਮਾਸਟਰ ਸਲੀਮ ਮਾਤਾ ਚਿੰਤਪੂਰਨੀ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ । ਜਿੱਥੋਂ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਮਾਤਾ ਚਿੰਤਪੂਰਨੀ ਜੀ ਦੇ ਦਰਸ਼ਨ’ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਾਸਟਰ ਸਲੀਮ ਉਨ੍ਹਾਂ ਨੇ ਪੂਰੇ ਵਿਧੀ ਵਿਧਾਨ ਦੇ ਨਾਲ ਮਾਤਾ ਦੇ ਦਰਬਾਰ ‘ਚ ਮੱਥਾ ਟੇਕਿਆ ਅਤੇ ਆਪਣੀ ਭੁੱਲਾਂ ਨੂੰ ਬਖਸ਼ਾਇਆ ।

By  Shaminder September 6th 2023 02:04 PM

ਮਾਸਟਰ ਸਲੀਮ (Master Saleem) ਮਾਤਾ ਚਿੰਤਪੂਰਨੀ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ । ਜਿੱਥੋਂ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਮਾਤਾ ਚਿੰਤਪੂਰਨੀ ਜੀ ਦੇ ਦਰਸ਼ਨ’ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਾਸਟਰ ਸਲੀਮ ਉਨ੍ਹਾਂ ਨੇ ਪੂਰੇ ਵਿਧੀ ਵਿਧਾਨ ਦੇ ਨਾਲ ਮਾਤਾ ਦੇ ਦਰਬਾਰ ‘ਚ ਮੱਥਾ ਟੇਕਿਆ ਅਤੇ ਆਪਣੀ ਭੁੱਲਾਂ ਨੂੰ ਬਖਸ਼ਾਇਆ ।

ਹੋਰ ਪੜ੍ਹੋ :  ਹਾਰਡੀ ਸੰਧੂ ਮਨਾ ਰਹੇ ਅੱਜ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਹਰਦਵਿੰਦਰ ਤੋਂ ਬਣੇ ਹਾਰਡੀ ਸੰਧੂ

ਮਾਤਾ ਦੇ ਦਰਬਾਰ ‘ਚ ਮੱਥਾ ਟੇਕਦੇ ਹੋਏ ਗਾਇਕ ਨੇ ਕਿਹਾ  ਮਾਂ ਜਗਤ ਜਨਣੀ ਸਭ ਦੀਆਂ ਭੁੱਲਾਂ ਮਾਫ ਕਰਦੀਆਂ ਹਨ।ਉਨ੍ਹਾਂ ਤੋਂ ਵੀ ਜੋ ਕਈ ਗਲਤੀ ਹੋਈ ਹੈ ਉਸਦੇ ਲਈ ਉਹ ਮਾਫੀ ਮੰਗਦੇ ਹਨ ਤੇ ਮਾਂ ਉਨ੍ਹਾਂ ਦੀ ਭੁੱਲ ਨੂੰ ਮਾਫ ਕਰੇਗੀ।

ਮਾਸਟਰ ਸਲੀਮ ਨੇ ਸਟੇਜ ਤੋਂ ਦਿੱਤਾ ਸੀ ਬਿਆਨ 

 ਦੱਸ ਦਈਏ ਕਿ ਗਾਇਕ ਮਾਸਟਰ ਸਲੀਮ ਨੇ ਮਾਤਾ ਚਿੰਤਪੂਰਨੀ ਮੰਦਰ ਦੇ ਪੁਜਾਰੀਆਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ । ਜਿਸ ਤੋਂ ਬਾਅਦ ਕਈ ਸੰਗਠਨਾਂ ਦੇ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਮਾਤਾ ਚਿੰਤਪੂਰਨੀ ਮੰਦਰ ‘ਚ ਮੱਥਾ ਟੇਕ ਕੇ ਭੁੱਲਾਂ ਨੂੰ ਬਖਸ਼ਾਇਆ । 


ਮਾਸਟਰ ਸਲੀਮ ਨੇ ਦਿੱਤੇ ਕਈ ਹਿੱਟ ਗੀਤ 

ਮਾਸਟਰ ਸਲੀਮ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਜਿਸ ‘ਚ ਸਾਰਾ ਸਾਰਾ ਦਿਨ, ਮੈਂ ਕਿਹਾ ਚੰਨ ਜੀ ਸਲਾਮ ਕਹਿੰਦੇ ਹਾਂ, ਮਾਂ ਦਾ ਲਾਡਲਾ, ਮਸਤ ਕਲੰਦਰ ਸਣੇ ਕਈ ਹਿੱਟ ਗੀਤ ਗਾਏ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਮਾਤਾ ਦੀਆਂ ਭੇਂਟਾ ਵੀ ਗਾਈਆਂ ਹਨ ।ਤੇਰੀ ਜੈ ਹੋਵੇ ਗਣੇਸ਼, ਭੋਲੇ ਦੀ ਬਰਾਤ ਆਈ ਸਣੇ ਕਈ ਭੇਂਟਾਂ ਗਾ ਕੇ ਮਾਂ ਦਾ ਗੁਣਗਾਣ ਕੀਤਾ ਹੈ । 

View this post on Instagram

A post shared by master Saleem (@mastersaleem786official)



Related Post