20 ਸਾਲਾਂ ਬਾਅਦ ਆਪਣੀ ਪਤਨੀ ਦੇ ਨਾਲ ਆਪਣੇ ਜੱਦੀ ਪਿੰਡ ਪਹੁੰਚੇ ਮਹੇਂਦਰ ਸਿੰਘ ਧੋਨੀ, ਤਸਵੀਰਾਂ ਹੋ ਰਹੀਆਂ ਵਾਇਰਲ

ਮਹੇਂਦਰ ਸਿੰਘ ਧੋਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਮਹੇਂਦਰ ਸਿੰਘ ਧੋਨੀ ਆਪਣੇ ਜੱਦੀ ਪਿੰਡ ‘ਚ ਨਜ਼ਰ ਆ ਰਹੇ ਹਨ ।ਮਹੇਂਦਰ ਸਿੰਘ ਧੋਨੀ ਆਪਣੀ ਪਤਨੀ ਸਾਕਸ਼ੀ ਦੇ ਨਾਲ ਆਪਣੇ ਜੱਦੀ ਪਿੰਡ ਲਵਾਨੀ ਪਹੁੰਚੇ।

By  Shaminder November 17th 2023 01:18 PM -- Updated: November 17th 2023 01:21 PM

ਮਹੇਂਦਰ ਸਿੰਘ ਧੋਨੀ (Mahendra Singh Dhoni )ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਮਹੇਂਦਰ ਸਿੰਘ ਧੋਨੀ ਆਪਣੇ ਜੱਦੀ ਪਿੰਡ ‘ਚ ਨਜ਼ਰ ਆ ਰਹੇ ਹਨ ।ਮਹੇਂਦਰ ਸਿੰਘ ਧੋਨੀ ਆਪਣੀ ਪਤਨੀ ਸਾਕਸ਼ੀ ਦੇ ਨਾਲ ਆਪਣੇ ਜੱਦੀ ਪਿੰਡ ਲਵਾਨੀ ਪਹੁੰਚੇ। ਜੋ ਕਿ ਅਲਮੋੜਾ ਦੇ ਨਜ਼ਦੀਕ ਜੈਤੀ ਤਹਿਸੀਲ ‘ਚ ਸਥਿਤ ਹੈ।ਸਾਕਸ਼ੀ ਅਤੇ ਧੋਨੀ ਨੂੰ ਵੇਖ ਕੇ ਪਿੰਡ ਦੇ ਲੋਕ ਬਹੁਤ ਹੀ ਖੁਸ਼ ਹੋਏ ।

ਹੋਰ ਪੜ੍ਹੋ  :  ਪੰਜਾਬੀ ਗਾਇਕ ਅਮਰ ਸੈਂਹਬੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਦੋਵਾਂ ਨੇ ਪਿੰਡ ਦੀਆਂ ਬਜ਼ੁਰਗ ਔਰਤਾਂ ਦੇ ਪੈਰੀਂ ਹੱਥ ਲਾ ਕੇ ਉਨ੍ਹਾਂ ਦਾ ਅਸ਼ੀਰਵਾਦ ਲਿਆ ।ਇਸ ਮੌਕੇ ‘ਤੇ ਧੋਨੀ ਨੇ ਗੰਗਨਾਥ ਮੰਦਰ ‘ਚ ਗੋਲੂ ਦੇਵਤਾ ਅਤੇ ਦੇਵੀ ਮਾਤਾ ਅਤੇ ਨਰ ਸਿੰਘ ਮੰਦਰ ‘ਚ ਪੂਜਾ ਅਰਚਨਾ ਵੀ ਕੀਤੀ ।ਇਸ ਮੌਕੇ ਧੋਨੀ ਪਿੰਡ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਕ੍ਰਿਕਟ ਦੇ ਟਿਪਸ ਦਿੰਦੇ ਵੀ ਨਜ਼ਰ ਆਏ ।ਦੋਵਾਂ ਨੇ ਕੁਝ ਘੰਟੇ ਆਪਣੇ ਜੱਦੀ ਪਿੰਡ ‘ਚ ਬਿਤਾਏ । 

  

ਧੋਨੀ ਦੇ ਆਉਣ ਨਾਲ ਪਿੰਡ ‘ਚ ਖੁਸ਼ੀਆਂ ਹੋਈਆਂ ਦੁੱਗਣੀਆਂ

ਮਹੇਂਦਰ ਸਿੰਘ ਧੋਨੀ ਅਤੇ ਸਾਕਸ਼ੀ ਦੇ ਜੱਦੀ ਪਿੰਡ ਆਉਣ ‘ਤੇ ਪਿੰਡ ਵਾਸੀਆਂ ਦੀਆਂ ਖੁਸ਼ੀਆਂ ਦੁੱਗਣੀਆਂ ਹੋ ਗਈਆਂ । ਪਿੰਡ ਦੀਆਂ ਔਰਤਾਂ ਅਤੇ ਭੈਣਾਂ ਅਤੇ ਵੱਡੇ ਬਜ਼ੁਰਗਾਂ ਨੇ ਉਨ੍ਹਾਂ ਦੇ ਸਿਰ ‘ਤੇ ਚੌਲ ਰੱਖ ਕੇ ਉਨ੍ਹਾਂ ਦੇ ਸੁਖਦ ਜੀਵਨ ਦੇ ਲਈ ਪ੍ਰਾਰਥਨਾ ਕੀਤੀ ।


ਸਾਕਸ਼ੀ ਅਤੇ ਮਹੇਂਦਰ ਸਿੰਘ ਧੋਨੀ ਆਪਣੀ ਖੁਸ਼ਨੁਮਾ ਵਿਆਹੁਤਾ ਜ਼ਿੰਦਗੀ ਜਿਉਂ ਰਹੇ ਹਨ ।ਦੋਵਾਂ ਦੀ ਇੱਕ ਧੀ ਵੀ ਹੈ, ਜਿਸ ਦਾ ਨਾਮ ਜੀਵਾ ਧੋਨੀ ਹੈ ।  

Most down to earth cricketer @msdhoni for countless reasons.

Here's the unseen version from the much loved video!! 😇❤️ pic.twitter.com/cMmdT9yVut

— DIPTI MSDIAN (@Diptiranjan_7) November 16, 2023





Related Post